19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਵਿਸ਼ਵ 'ਵਰਸਿਟੀ 'ਚ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਭਾਸ਼ਾ ਤੇ ਸਮਾਜ ਵਿਗਿਆਨ 'ਤੇ ਹੋਈ ਚਰਚਾ

ਅਜੀਤ ਡੈਸਕ 07-11-2025
ਫ਼ਤਹਿਗੜ੍ਹ ਸਾਹਿਬ, 6 ਨਵੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਲੋਂ ਸਿੱਖ ਐਜੂਕੇਸ਼ਨ ਕੌਂਸਲ ਯੂ. ਕੇ. ਦੇ ਸਹਿਯੋਗ ਨਾਲ 'ਸ੍ਰੀ ਗੁਰੂ ਗ੍ਰੰਥ ਸਾਹਿਬ ਬਹੁ-ਅਨੁਸ਼ਾਸ਼ਨੀ ਦਿ੍ਸ਼ਟੀਕੋਣ ਵਿਸ਼ੇ' 'ਤੇ ਕਰਵਾਈ ਜਾ ਰਹੀ ਤਿੰਨ-ਰੋਜ਼ਾ ਤੀਜੀ ਅੰਤਰਰਾਸ਼ਟਰੀ ਕਾਨਫਰੰਸ ਦੇ ਦੂਜੇ ਦਿਨ ਭਾਸ਼ਾ ਤੇ ਸਮਾਜ ਵਿਗਿਆਨ ਸਮੇਤ ਕਈ ਵਿਭਾਗਾਂ ਵਿਚ ਵਿਦਵਾਨਾਂ ਵਲੋਂ ਮਹੱਤਵਪੂਰਣ ਅਕਾਦਮਿਕ ਵਿਚਾਰ-ਵਟਾਂਦਰੇ ਕੀਤੇ ਗਏ, ਜਿਸ ਵਿਚ ਯੂਨੀਵਰਸਿਟੀਆਂ ਤੇ ਕਾਲਜਾਂ ਤੋਂ ਆਏ ਵਿਦਵਾਨਾਂ, ਫੈਕਲਟੀ ਮੈਂਬਰਾਂ ਅਤੇ ਖੋਜਾਰਥੀਆਂ ਨੇ ਹਿੱਸਾ ਲਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਧਿਆਤਮਿਕ, ਸਾਹਿਤਕ, ਭਾਸ਼ਾਈ ਅਤੇ ਸਮਾਜਸ਼ਾਸਤਰੀ ਪਹਿਲੂਆਂ ਨਾਲ ਜੁੜੇ ਖੋਜ-ਪਰਚੇ ਪੇਸ਼ ਕੀਤੇ ਗਏ |
ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿਚ ਯੂਨੀਵਰਸਿਟੀ ਟਰੱਸਟ ਮੈਂਬਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਪ੍ਰੋ. ਸਤਨਾਮ ਸਿੰਘ ਸੰਧੂ ਸਾਬਕਾ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰੋ. ਸਵਰਾਜ ਰਾਜ ਪ੍ਰੋਫੈਸਰ ਅੰਗਰੇਜ਼ੀ ਵਿਭਾਗ, ਪ੍ਰੋ. ਦਲਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਜਸਵੰਤ ਸਿੰਘ ਡਾਇਰੈਕਟਰ ਸਿੱਖ ਰਿਸਰਚ ਇੰਸਟੀਚਿਊਟ ਅਤੇ ਹਰਵਿੰਦਰ ਸਿੰਘ ਸਿੱਖ ਐਜੂਕੇਸ਼ਨ ਕੌਂਸਲ ਯੂ.ਕੇ. ਸ਼ਾਮਿਲ ਸਨ | ਜਿੰਨ੍ਹ੍ਹਾਂ ਨੇ ਗੁਰੂ ਸਾਹਿਬ ਦੀ ਬਾਣੀ ਦੇ ਵਿਸ਼ਵਵਿਆਪੀ ਸੁਨੇਹੇ, ਆਧੁਨਿਕ ਸਮਾਜਿਕ, ਨੈਤਿਕ ਤੇ ਸਿੱਖਿਆ ਸੰਬੰਧੀ ਪ੍ਰਸੰਗਿਕਤਾ 'ਤੇ ਰੋਸ਼ਨੀ ਪਾਈ |
ਮਹਿਮਾਨਾਂ ਦਾ ਸਨਮਾਨ ਡਾ. ਸਿਕੰਦਰ ਸਿੰਘ ਮੁਖੀ ਪੰਜਾਬੀ ਵਿਭਾਗ ਤੇ ਡੀਨ ਵਿਦਿਆਰਥੀ ਭਲਾਈ, ਡਾ. ਹਰਨੀਤ ਬਿਲਿੰਗ ਮੁਖੀ ਸਿੱਖਿਆ ਵਿਭਾਗ, ਡਾ. ਅੰਕਦੀਪ ਕੌਰ ਅਟਵਾਲ ਮੁਖੀ ਅੰਗਰੇਜ਼ੀ ਵਿਭਾਗ, ਡਾ. ਨਵ ਸ਼ਗਨਦੀਪ ਕੌਰ ਮੁਖੀ ਸਮਾਜ ਵਿਗਿਆਨ ਵਿਭਾਗ ਅਤੇ ਡਾ. ਹਰਪ੍ਰੀਤ ਕੌਰ, ਪੰਜਾਬੀ ਵਿਭਾਗ ਵਲੋਂ ਕੀਤਾ ਗਿਆ | ਸੈਸ਼ਨਾਂ ਦੌਰਾਨ ਵਿਦਵਾਨਾਂ ਨੇ ਗੁਰੂ ਸਾਹਿਬ ਦੀ ਬਾਣੀ ਦੇ ਗਹਿਰੇ ਅਰਥਾਂ ਅਤੇ ਉਸ ਦੇ ਬਹੁ-ਅਨੁਸ਼ਾਸ਼ਨੀ ਪਹਲੂਆਂ 'ਤੇ ਵਿਚਾਰ ਪ੍ਰਗਟ ਕੀਤੇ | ਚਰਚਾਵਾਂ ਨੇ ਧਾਰਮਿਕ ਅਧਿਐਨ ਨੂੰ ਆਧੁਨਿਕ ਵਿਗਿਆਨਿਕ ਅਤੇ ਅਕਾਦਮਿਕ ਵਿਚਾਰਧਾਰਾ ਨਾਲ ਜੋੜਨ ਦੀ ਲੋੜ 'ਤੇ ਜ਼ੋਰ ਦਿੱਤਾ | ਭਾਗੀਦਾਰਾਂ ਨੇ ਯੂਨੀਵਰਸਿਟੀ ਵਲੋਂ ਧਾਰਮਿਕ ਸਾਂਝ, ਸੱਭਿਆਚਾਰਕ ਸਮਝ ਅਤੇ ਖੋਜ ਵਿਚ ਉੱਤਮਤਾ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੀ ਸਰਾਹਨਾ ਕੀਤੀ | ਕਾਨਫਰੰਸ ਦੇ ਸਹਿ-ਕਨਵੀਨਰ ਡਾ. ਹਰਦੇਵ ਸਿੰਘ ਡੀਨ ਧਰਮ ਅਧਿਐਨ ਫੈਕਲਟੀ ਨੇ ਦੱਸਿਆ ਕਿ ਕਾਨਫਰੰਸ ਦੀ ਸਮਾਪਤੀ ਦੌਰਾਨ ਵਿਸ਼ਵ ਪੱਧਰੀ ਵਿਦਵਾਨ ਭਾਗੀਦਾਰਾਂ ਦੇ ਰੂ-ਬਰੂ ਹੋਣਗੇ |
ਪਿਛਲੀ ਖ਼ਬਰ ਕਤਲ ਦੇ 2 ਮੁਕੱਦਮਿਆਂ 'ਚ ਇਕ ਔਰਤ ਸਮੇਤ 5 ਮੁਲਜ਼ਮ ਗਿ੍ਫ਼ਤਾਰ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੇਂਡੂ ਤੇ ਵਾਰਡਾਂ ਦੀਆਂ ਡਿਫੈਂਸ ਕਮੇਟੀਆਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।