27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਲਈ ਸਮਾਗਮ ਕਰਵਾਇਆ

ਅਜੀਤ ਡੈਸਕ 19-07-2025
ਬਸੀ ਪਠਾਣਾਂ, 18 ਜੁਲਾਈ (ਯਤਿੰਦਰ ਮੌਦਗਿਲ)-ਸੰਤ ਹਰਨਾਮ ਸਿੰਘ ਪਬਲਿਕ ਸਕੂਲ ਵਿਖੇ ਬਸੰਤ ਵੈੱਲਫੇਅਰ ਸੁਸਾਇਟੀ ਬਸੀ ਪਠਾਣਾਂ ਵਲੋਂ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਲਈ ਸਮਾਗਮ ਕਰਵਾਇਆ ਗਿਆ | ਜਿਸ ਵਿਚ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪੈੱ੍ਰਸ ਸਕੱਤਰ ਰਾਜੇਸ਼ ਸਿੰਗਲਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਸਿੰਗਲਾ ਨੇ ਸਾਲਾਨਾ ਨਤੀਜਿਆਂ ਵਿਚ ਅੱਵਲ ਰਹਿਣ ਵਾਲੇ 10 ਹੋਣਹਾਰ ਵਿਦਿਆਰਥੀਆਂ ਦੇ ਗਲੇ ਵਿਚ ਮੈਡਲ ਪਹਿਨਾਏ ਅਤੇ ਹੌਸਲਾ ਅਫਜਾਈ ਕਰਦੇ ਹੋਏ ਹੋਰ ਮਿਹਨਤ ਤੇ ਲਗਨ ਨਾਲ ਪੜ੍ਹਾਈ ਲਈ ਪ੍ਰੇਰਿਤ ਕੀਤਾ | ਉਨ੍ਹਾਂ ਸੰਸਥਾ ਦੇ ਚੇਅਰਮੈਨ ਡਾ.ਸਵਰਨ ਸਿੰਘ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ | ਸ੍ਰੀ ਸਿੰਗਲਾ ਨੇ ਭਵਿੱਖ ਵਿਚ ਦੇਸ਼ ਦਾ ਨਿਰਮਾਣ ਕਰਨ ਵਿਚ ਅਹਿਮ ਰੋਲ ਅਦਾ ਕਰਨ ਵਾਲੇ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਲਈ ਸਕੂਲ ਪ੍ਰਬੰਧਕ ਸੰਜੀਵ ਕੁਮਾਰ ਅਤੇ ਇੰਚਾਰਜ ਮਹਿੰਦਰ ਕੌਰ ਦੀ ਸ਼ਲਾਘਾ ਵੀ ਕੀਤੀ | ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਸਵਰਨ ਸਿੰਘ ਨਿਰਦੋਸ਼ੀ, ਪ੍ਰਧਾਨ ਜਸਵਿੰਦਰ ਸਿੰਘ ਲਾਲੀ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਦਿਵਾਇਆ | ਅੰਤ ਵਿਚ ਸਕੂਲ ਇੰਚਾਰਜ ਮਹਿੰਦਰ ਕੌਰ ਅਤੇ ਸੰਜੀਵ ਕੁਮਾਰ ਮੈਨੇਜਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਅਧਿਆਪਕਾ ਆਰਤੀ ਸ਼ਰਮਾ, ਗਗਨਦੀਪ ਕੌਰ, ਪਿ੍ਆ, ਕੁਸਮ ਨਾਲ ਹੋਣਹਾਰ ਵਿਦਿਆਰਥੀ ਮੌਜੂਦ ਸਨ |
ਪਿਛਲੀ ਖ਼ਬਰ ਸਿਆਸੀ ਆਗੂ ਧਾਰਮਿਕ ਮਸਲੇ ਸੰਬੰਧੀ ਕੋਈ ਬਿਆਨ ਦੇਣ ਤੋਂ ਪਹਿਲਾਂ ਮਰਿਆਦਾ ਅਤੇ ਸਿੱਖ ਪ੍ਰੰਪਰਾਵਾਂ ਦਾ ਖ਼ਿਆਲ ਜ਼ਰੂਰ ਰੱਖਣ-... ਅਗਲੀ ਖ਼ਬਰ ਸਰਕਾਰ ਦੇ ਫ਼ਰਮਾਨ ਨੇ ਮਰੀਜ਼ ਕੀਤੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।