27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਚੌਥੀ ਫ਼ਤਹਿਗੜ੍ਹ ਸਾਹਿਬ ਫੁੱਟਬਾਲ ਬੇਬੀ ਲੀਗ 20 ਨੂੰ ਕਰਵਾਈ ਜਾਵੇਗੀ-ਲਿਬੜਾ <br/>

ਅਜੀਤ ਡੈਸਕ 19-07-2025
ਫ਼ਤਹਿਗੜ੍ਹ ਸਾਹਿਬ, 18 ਜੁਲਾਈ (ਬਲਜਿੰਦਰ ਸਿੰਘ)-ਕਿ੍ਪਾਲ ਸਿੰਘ ਲਿਬੜਾ ਫੁੱਟਬਾਲ ਅਕੈਡਮੀ ਵਲੋਂ 20 ਜੁਲਾਈ ਨੂੰ ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਕਰਵਾਈ ਜਾਣ ਵਾਲੀ ਚੌਥੀ ਫ਼ਤਹਿਗੜ੍ਹ ਸਾਹਿਬ ਫੁੱਟਬਾਲ ਬੇਬੀ ਲੀਗ ਦੀਆਂ ਤਿਆਰੀਆਂ ਨੂੰ ਲੈ ਕੇ ਅਕੈਡਮੀ ਦੇ ਅਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਕੋਚ ਸਤਵੀਰ ਸਿੰਘ ਨੇ ਦੱਸਿਆ ਕਿ 250 ਤੋਂ 300 ਦੇ ਕਰੀਬ ਛੋਟੇ ਖਿਡਾਰੀ ਫੁੱਟਬਾਲ ਬੇਬੀ ਲੀਗ ਵਿਚ ਭਾਗ ਲੈ ਰਹੇ ਹਨ | ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਨੂੰ ਆਧੁਨਿਕ ਯੁੱਗ ਦੇ ਉਪਕਰਨ ਮੋਬਾਈਲ ਦੀ ਭੈੜੀ ਅਲਾਮਤ ਤੋਂ ਦੂਰ ਰੱਖਣ ਅਤੇ ਸਰੀਰਕ, ਮਾਨਸਿਕ ਤੇ ਦਿਮਾਗ਼ੀ ਤੌਰ 'ਤੇ ਮਜ਼ਬੂਤ ਬਣਾਉਣ 'ਚ ਅਜਿਹੇ ਖੇਡ ਮੇਲੇ ਬੇਹੱਦ ਸਹਾਈ ਸਿੱਧ ਹੁੰਦੇ ਹਨ | ਉਨ੍ਹਾਂ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਫੁੱਟਬਾਲ ਬੇਬੀ ਲੀਗ ਦੀ ਸ਼ੁਰੂਆਤ ਐਡਵੋਕੇਟ ਘੁੰਮਣ ਬ੍ਰਦਰਜ਼ ਵਲੋਂ ਕਰਵਾਈ ਜਾਵੇਗੀ | ਇਸ ਮੌਕੇ ਪ੍ਰਬੰਧਕਾਂ ਨੇ ਖੇਡ ਗਰਾਊਾਡ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ | ਇਸ ਮੌਕੇ 'ਤੇ ਕਰਮਜੀਤ ਸਿੰਘ ਢਿੱਲੋਂ, ਨਿਰਮਲ ਸਿੰਘ ਗੋਲਡੀ, ਰਣਜੀਤ ਸਿੰਘ ਟੀ.ਟੀ.ਈ, ਕੁਲਦੀਪ ਸਿੰਘ ਸੈਣੀ, ਮਨਿੰਦਰਜੀਤ ਚੀਮਾ, ਹਰਿੰਦਰ ਕੁਮਾਰ, ਮੁਖਵਿੰਦਰ ਸਿੰਘ, ਚਰਨਪ੍ਰੀਤ ਕੌਰ, ਮਨਦੀਪ ਕੌਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਤਿਮਾਹੀ ਮੀਟਿੰਗ ਹੋਈ ਅਗਲੀ ਖ਼ਬਰ 'ਆਪ' ਸਰਕਾਰ ਦਲਿਤ ਸਮਾਜ ਪ੍ਰਤੀ ਮਾੜੀ ਸੋਚ ਰੱਖਦੀ ਹੈ-ਗੇਜਾ ਰਾਮ ਵਾਲਮੀਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।