27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

'ਆਪ' ਸਰਕਾਰ ਦਲਿਤ ਸਮਾਜ ਪ੍ਰਤੀ ਮਾੜੀ ਸੋਚ ਰੱਖਦੀ ਹੈ-ਗੇਜਾ ਰਾਮ ਵਾਲਮੀਕੀ

ਅਜੀਤ ਡੈਸਕ 19-07-2025
ਫ਼ਤਹਿਗੜ੍ਹ ਸਾਹਿਬ, 18 ਜੁਲਾਈ (ਬਲਜਿੰਦਰ ਸਿੰਘ)-ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਮੌਜੂਦਾ ਪੰਜਾਬ ਸਰਕਾਰ ਦਲਿਤ ਸਮਾਜ ਪ੍ਰਤੀ ਮਾੜੀ ਸੋਚ ਰੱਖਦੀ ਹੈ, ਇਸੇ ਕਰਕੇ 'ਆਪ' ਸਰਕਾਰ ਦੇ ਰਾਜ ਵਿਚ ਦਲਿਤ ਸਮਾਜ ਦੇ ਰਹਿਬਰਾਂ ਦੀਆਂ ਮੂਰਤੀਆਂ ਨੂੰ ਵਾਰ-ਵਾਰ ਨੁਕਸਾਨ ਪਹੁੰਚਾਉਣ ਦੀਆਂ ਵਾਪਰੀਆਂ ਘਟਨਾਵਾਂ ਦੇ ਬਾਵਜੂਦ ਸਮਾਜ ਦੇ ਭੈੜੇ ਅਨਸਰਾਂ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਗੇਜਾ ਰਾਮ ਵਾਲਮੀਕੀ ਨੇ ਅੱਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੇ ਗ੍ਰਹਿ ਭੱਟੀ ਫਾਰਮ ਸਰਹਿੰਦ ਵਿਖੇ ਸੱਦੀ ਪੈੱ੍ਰਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਗੇਜਾ ਰਾਮ ਨੇ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਵਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀਆਂ ਨੂੰ ਰੋਕਣ ਲਈ ਕਾਨੂੰਨ ਬਣਾਉਣ ਸਬੰਧੀ ਖਰੜਾ ਤਿਆਰ ਕੀਤਾ ਜਾ ਰਿਹਾ ਹੈ, ਪ੍ਰੰਤੂ ਉਸ ਵਿਚ ਭਗਵਾਨ ਵਾਲਮੀਕੀ, ਭਗਤ ਰਵਿਦਾਸ, ਸੰਤ ਕਬੀਰ ਜੀ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਬਾਰੇ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ | ਜਦੋਂਕਿ ਪੰਜਾਬ ਵਿਚ 34 ਫ਼ੀਸਦੀ ਦੇ ਕਰੀਬ ਦਲਿਤ ਸਮਾਜ ਦੀ ਆਬਾਦੀ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਲਿਤ ਸਮਾਜ ਤੋਂ ਵੋਟਾਂ ਲੈ ਕੇ ਸਰਕਾਰ ਤਾਂ ਬਣਾ ਲਈ, ਪਰ ਦਲਿਤ ਭਾਈਚਾਰੇ ਦੀ ਭਲਾਈ ਲਈ ਕੁਝ ਵੀ ਨਹੀਂ ਕੀਤਾ ਅਤੇ ਨਾ ਹੀ ਦਲਿਤ ਸਮਾਜ ਦੇ ਰਹਿਬਰਾਂ ਦੀਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਹੈ | ਗੇਜਾ ਰਾਮ ਨੇ ਪੰਜਾਬ ਸਰਕਾਰ ਨੂੰੰ ਅਪੀਲ ਕੀਤੀ ਕਿ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਰੋਕਣ ਲਈ ਬਣਾਏ ਜਾਣ ਵਾਲੇ ਸਖ਼ਤ ਕਾਨੂੰਨ ਵਿਚ ਭਗਵਾਨ ਸ੍ਰੀ ਵਾਲਮੀਕੀ, ਭਗਤ ਰਵਿਦਾਸ ਜੀ, ਸੰਤ ਕਬੀਰ ਜੀ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀਆਂ ਮੂਰਤੀਆਂ ਦੀ ਬੇਅਦਬੀਆਂ ਕਰਨ ਵਾਲਿਆਂ ਨੂੰ ਸਖ਼ਤ ਸਜਾਵਾਂ ਦੇਣਾ ਯਕੀਨੀ ਬਣਾਇਆ ਜਾਵੇ | ਇਸ ਮੌਕੇ 'ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਕੁਲਦੀਪ ਸਿੰਘ ਸਹੋਤਾ, ਜਗੀਸ਼ਰ ਸਿੰਘ ਰੁੜਕੀ, ਜਸਪਾਲ ਸਿੰਘ ਅਨਾਇਤਪੁਰਾ, ਜਸਵੀਰ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸੋਢੀ, ਪ੍ਰੇਮ ਸਿੰਘ ਮਲਕੋ ਮਾਜਰਾ, ਬਲਦੇਵ ਸਿੰਘ ਪੋਲਾ, ਰਾਜਿੰਦਰ ਕੁਮਾਰ ਗੋਗੀ, ਸੁਰਿੰਦਰ ਸਿੰਘ, ਰਾਜੇਸ਼ ਕੁਮਾਰ ਬੰਗਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਚੌਥੀ ਫ਼ਤਹਿਗੜ੍ਹ ਸਾਹਿਬ ਫੁੱਟਬਾਲ ਬੇਬੀ ਲੀਗ 20 ਨੂੰ ਕਰਵਾਈ ਜਾਵੇਗੀ-ਲਿਬੜਾ <br/> ਅਗਲੀ ਖ਼ਬਰ ਝੋਨੇ ਦੀ ਫ਼ਸਲ 'ਤੇ ਮਧਰੇਪਣ ਦੇ ਵਿਸ਼ਾਣੂ ਰੋਗ ਦੇ ਹਮਲੇ ਨੂੰ ਲੈ ਕੇ ਚੌਕਸ ਹੋਇਆ ਵਿਭਾਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।