27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਝੋਨੇ ਦੀ ਫ਼ਸਲ 'ਤੇ ਮਧਰੇਪਣ ਦੇ ਵਿਸ਼ਾਣੂ ਰੋਗ ਦੇ ਹਮਲੇ ਨੂੰ ਲੈ ਕੇ ਚੌਕਸ ਹੋਇਆ ਵਿਭਾਗ

ਅਜੀਤ ਡੈਸਕ 19-07-2025
ਫ਼ਤਹਿਗੜ੍ਹ ਸਾਹਿਬ, 18 ਜੁਲਾਈ (ਰਵਿੰਦਰ ਮੌਦਗਿਲ)-ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਨੇ ਦੱਸਿਆ ਕਿ ਖੇਤੀ ਮਾਹਿਰਾਂ ਵਲੋਂ ਕੀਤੀ ਜਾਂਚ ਪੜਤਾਲ ਦੌਰਾਨ ਕੁਝ ਖੇਤਾਂ ਵਿਚ ਝੋਨੇ ਦੀ ਫ਼ਸਲ ਉੱਪਰ ਮਧਰੇਪਣ ਦਾ ਵਿਸ਼ਾਣੂ ਰੋਗ ਵੇਖਣ ਵਿਚ ਆਇਆ ਹੈ | ਜਿਸ ਨੂੰ ਦੇਖਦੇ ਹੋਏ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਗਠਿਤ ਟੀਮਾਂ ਵਿਚ ਸ਼ਾਮਿਲ ਖੇਤੀਬਾੜੀ ਅਫ਼ਸਰ ਡਾ. ਗੁਰਪਾਲ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਖੇੜਾ ਡਾ. ਇਕਬਾਲਪ੍ਰੀਤ ਸਿੰਘ ਅਤੇ ਖੇਤੀਬਾੜੀ ਸਹਾਇਕ ਰਾਜਵੀਰ ਸਿੰਘ ਵਲੋਂ ਸਰਹਿੰਦ ਬਲਾਕ ਦੇ ਪਿੰਡ ਸਿੱਧੂਵਾਲ, ਆਦਮਪੁਰ, ਜਲਵੇੜ੍ਹੀ ਗਹਿਲਾਂ, ਲਟੋਰ, ਬਰਕਰਤਪੁਰ, ਰਿਊਣਾ ਨੀਵਾਂ, ਰਿਊਣਾ ਭੋਲਾ, ਜਲਵੇੜ੍ਹਾ, ਮਾਧੋਪੁਰ, ਬੀਬੀਪੁਰ ਅਤੇ ਖੇੜਾ ਬਲਾਕ ਦੇ ਪਿੰਡ ਮਾਨੂੰਪੁਰ, ਰਾਮਪੁਰ, ਅਨਾਇਤਪੁਰ, ਈਸਰਹੇਲ, ਪਮੌਰ, ਸੱਦੋਮਾਜਰਾ, ਝਾਮਪੁਰ ਅਤੇ ਬਲਾੜੀ ਕਲਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਪ੍ਰਭਾਵਿਤ ਬੂਟਿਆਂ ਦੇ ਸੈਂਪਲ ਲੈ ਕੇ ਜਾਂਚ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਭੇਜੇ ਗਏ ਹਨ | ਇਸ ਬਿਮਾਰੀ ਦੀ ਸੂਚਨਾ ਕਿ੍ਸ਼ੀ ਵਿਗਿਆਨ ਕੇਂਦਰ ਦੇ ਖੇਤੀ ਮਾਹਿਰਾਂ ਨੂੰ ਵੀ ਦਿੱਤੀ ਗਈ ਹੈ | ਮੁੱਖ ਖੇਤੀਬਾੜੀ ਅਫ਼ਸਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਖੇਤ ਵਿਚ ਫ਼ਸਲ ਉੱਪਰ ਮਧਰੇਪਣ ਦਾ ਵਿਸ਼ਾਣੂ ਰੋਗ ਦੇ ਹਮਲੇ ਬਾਰੇ ਪਤਾ ਚੱਲਦਾ ਹੈ ਤਾਂ ਮਾਮਲਾ ਤੁਰੰਤ ਵਿਭਾਗੀ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇ ਤਾਂ ਕਿ ਢੁਕਵੀਂ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ |
ਪਿਛਲੀ ਖ਼ਬਰ 'ਆਪ' ਸਰਕਾਰ ਦਲਿਤ ਸਮਾਜ ਪ੍ਰਤੀ ਮਾੜੀ ਸੋਚ ਰੱਖਦੀ ਹੈ-ਗੇਜਾ ਰਾਮ ਵਾਲਮੀਕੀ ਅਗਲੀ ਖ਼ਬਰ ਐਨ. ਈ. ਪੀ. ਓਰੀਐਂਟੇਸ਼ਨ ਅਤੇ ਸੰਵੇਦਨਸ਼ੀਲਤਾ 'ਤੇ ਯੂ.ਜੀ.ਸੀ-ਐੱਮ.ਐੱਮ.ਟੀ.ਟੀ.ਸੀ.ਆਨਲਾਈਨ ਸਿਖਲਾਈ ਪ੍ਰੋਗਰਾਮ ਦੀ ਜੀ.ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।