27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਐਨ. ਈ. ਪੀ. ਓਰੀਐਂਟੇਸ਼ਨ ਅਤੇ ਸੰਵੇਦਨਸ਼ੀਲਤਾ 'ਤੇ ਯੂ.ਜੀ.ਸੀ-ਐੱਮ.ਐੱਮ.ਟੀ.ਟੀ.ਸੀ.ਆਨਲਾਈਨ ਸਿਖਲਾਈ ਪ੍ਰੋਗਰਾਮ ਦੀ ਜੀ.ਪੀ.ਸੀ. ਨੇ ਮੇਜ਼ਬਾਨੀ ਕੀਤੀ <br/>

ਅਜੀਤ ਡੈਸਕ 19-07-2025
ਮੰਡੀ ਗੋਬਿੰਦਗੜ੍ਹ, 18 ਜੁਲਾਈ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਕਾਲਜ, ਯੂ.ਜੀ.ਸੀ.-ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਐਨ.ਈ.ਪੀ. ਓਰੀਐਂਟੇਸ਼ਨ ਅਤੇ ਸੰਵੇਦਨਸ਼ੀਲਤਾ 'ਤੇ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ, ਜੋ 29 ਜੁਲਾਈ ਤੱਕ ਜਾਰੀ ਰਹੇਗਾ | ਇਸ ਮੌਕੇ ਕਾਲਜ ਪਿ੍ੰਸੀਪਲ ਤੇ ਕੋਰਸ ਕੋਆਰਡੀਨੇਟਰ ਡਾ. ਨੀਨਾ ਸੇਠ ਪਜਨੀ ਨੇ ਸਰੋਤ ਵਿਅਕਤੀਆਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ | ਉਨ੍ਹਾਂ ਐਨ.ਈ.ਪੀ. 2020 ਦੇ ਦਿ੍ਸ਼ਟੀਕੋਣ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਨਿਰੰਤਰ ਫੈਕਲਟੀ ਵਿਕਾਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਇਸ ਸੈਸ਼ਨ ਵਿਚ ਡਾ.ਜਯੰਤੀ ਦੱਤਾ ਡਾਇਰੈਕਟਰ ਐੱਮ.ਐੱਮ.ਟੀ.ਟੀ.ਸੀ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ 'ਵਿਦਿਆਰਥੀ ਵਿਭਿੰਨਤਾ ਅਤੇ ਸਮਾਵੇਸ਼ੀ ਸਿੱਖਿਆ' ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕੀਤੇ | ਜਦਕਿ ਦਿਨ ਦੇ ਦੂਜੇ ਸੈਸ਼ਨ ਵਿਚ ਡਾ. ਅਨੁਰਾਧਾ ਸੋਵਾਨੀ ਪ੍ਰੋਫੈਸਰ ਤੇ ਮੁਖੀ ਮਨੋਵਿਗਿਆਨ ਵਿਭਾਗ, ਐੱਸ.ਐੱਨ.ਡੀ.ਟੀ. ਮਹਿਲਾ ਯੂਨੀਵਰਸਿਟੀ ਮੁੰਬਈ ਨੇ ਉਸੇ ਵਿਸ਼ੇ 'ਤੇ ਇਕ ਇੰਟਰ ਐਕਟਿਵ ਅਤੇ ਪ੍ਰਭਾਵਸ਼ਾਲੀ ਸੈਸ਼ਨ ਦਿੱਤਾ | ਭਾਗੀਦਾਰਾਂ ਨੇ ਉਸ ਦੀ ਦਿਲਚਸਪ ਸ਼ੈਲੀ, ਸਬੂਤ-ਅਧਾਰਤ ਪਹੁੰਚ ਅਤੇ ਸਿੱਖਿਆ-ਸਿਖਲਾਈ ਵਾਤਾਵਰਨ ਵਿਚ ਹਮਦਰਦੀ ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਕਾਰਜਸ਼ੀਲ ਸੁਝਾਵਾਂ ਦੀ ਸ਼ਲਾਘਾ ਕੀਤੀ | ਇਸ ਸਿਖਲਾਈ ਪ੍ਰੋਗਰਾਮ ਨੇ ਦੇਸ਼ ਭਰ ਤੋਂ ਭਾਗੀਦਾਰਾਂ ਨੂੰ ਆਪਣੇ ਵੱਲ ਖਿੱਚਿਆ ਹੈ, ਜਿਸ ਵਿਚ ਮਹਾਰਾਸ਼ਟਰ, ਗੁਜਰਾਤ, ਚੰਡੀਗੜ੍ਹ, ਪੰਜਾਬ, ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਹਿਮਾਚਲ ਪ੍ਰਦੇਸ਼ ਸ਼ਾਮਿਲ ਹਨ |

ਪਿਛਲੀ ਖ਼ਬਰ ਝੋਨੇ ਦੀ ਫ਼ਸਲ 'ਤੇ ਮਧਰੇਪਣ ਦੇ ਵਿਸ਼ਾਣੂ ਰੋਗ ਦੇ ਹਮਲੇ ਨੂੰ ਲੈ ਕੇ ਚੌਕਸ ਹੋਇਆ ਵਿਭਾਗ ਅਗਲੀ ਖ਼ਬਰ ਖ਼ਾਲਸਾ ਕਾਲਜ ਪਟਿਆਲਾ ਵਲੋਂ 65ਵਾਂ ਸਥਾਪਨਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।