ਫ਼ਤਹਿਗੜ੍ਹ ਸਾਹਿਬ, 17 ਜੁਲਾਈ (ਬਲਜਿੰਦਰ ਸਿੰਘ)-ਗਿਆਨੀ ਦਿੱਤ ਸਿੰਘ ਪ੍ਰਤੀਨਿਧ ਖ਼ਾਲਸਾ ਦੀਵਾਨ ਪੰਜਾਬ ਦੀ ਅਹਿਮ ਮੀਟਿੰਗ ਗਿਆਨੀ ਜਸਪਾਲ ਸਿੰਘ ਤਾਨ ਦੀ ਪ੍ਰਧਾਨਗੀ ਹੇਠ ਸੰਸਥਾ ਦੇ ਸਥਾਨ ਖ਼ਾਲਸਾ ਬੁੰਗਾ ਨੇੜੇ ਰੇਲਵੇ ਫਾਟਕ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ | ਜਿਸ ਵਿਚ ਗਿਆਨੀ ਦਿੱਤ ਸਿੰਘ ਜੀ ਦੀ ਸਾਲਾਨਾ ਬਰਸੀ ਸਮਾਗਮ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਸਿੰਘ ਸਭਾ ਲਹਿਰ ਦੇ ਮੋਢੀ, ਪੱਤਰਕਾਰੀ ਦੇ ਪਿਤਾਮਾ, ਵਿਸ਼ਵ ਦੇ ਪੰਜਾਬੀ ਦੇ ਪਹਿਲੇ ਪ੍ਰੋਫੈਸਰ, ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਦੀ ਬਰਸੀ 7 ਸਤੰਬਰ 2025 ਨੂੰ ਖ਼ਾਲਸਾ ਬੁੰਗਾ ਨੇੜੇ ਰੇਲਵੇ ਫਾਟਕ ਫ਼ਤਹਿਗੜ੍ਹ ਸਾਹਿਬ ਵਿਖੇ ਮਨਾਈ ਜਾਵੇਗੀ | ਜਿਸ ਦੌਰਾਨ ਗੁਰਮਤਿ ਸਮਾਗਮ ਤੋਂ ਇਲਾਵਾ ਮੈਡੀਕਲ ਚੈੱਕਅਪ ਕੈਂਪ, ਦਸਤਾਰ ਸਿਖਲਾਈ ਕੈਂਪ ਵੀ ਲਗਾਏ ਜਾਣਗੇ | ਇਸ ਤੋਂ ਇਲਾਵਾ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ 'ਚੋਂ ਅੱਵਲ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਸਮਾਜ ਦੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ | ਇਸ ਮੀਟਿੰਗ ਵਿਚ ਗੁਰਨਾਮ ਸਿੰਘ ਬਿਜਲੀ ਪ੍ਰਧਾਨ ਟਰੱਸਟ, ਚੇਅਰਮੈਨ ਭਗਤ ਸਿੰਘ ਪੰਜਕੋਹਾ, ਜਥੇਦਾਰ ਅਵਤਾਰ ਸਿੰਘ ਰਿਆ ਸਾਬਕਾ ਜੂਨੀਅਰ ਮੀਤ ਪ੍ਰਧਾਨ ਤੇ ਮੈਂਬਰ ਸ਼੍ਰੋਮਣੀ ਕਮੇਟੀ, ਹਰਪਾਲ ਸਿੰਘ ਚਾਹਲ, ਸਵਰਨ ਸਿੰਘ ਮੁਸਤਫਾਬਾਦ, ਬਲਵਿੰਦਰ ਸਿੰਘ ਭੱਟੀ, ਚਰਨਜੀਤ ਸਿੰਘ ਬਬੀਹਾ, ਸਰਬਜੀਤ ਕੌਰ ਬਸੀ ਪਠਾਣਾਂ, ਸੁਖਬੀਰ ਕੌਰ ਸੁਹਾਵੀ, ਸ਼ਿੰਦਰ ਸਿੰਘ, ਹੰਸਰਾਜ ਦਰੋਗਾ, ਅਮਰਜੀਤ ਸਿੰਘ, ਚਰਨਪ੍ਰੀਤ ਸਿੰਘ ਹਰਨਾਮ ਨਗਰ, ਰਣਜੋਧ ਸਿੰਘ, ਸੁਰਜਨ ਸਿੰਘ ਰੋਪੜ, ਅਜੈਬ ਸਿੰਘ ਚਮਕੌਰ ਸਾਹਿਬ, ਅਵਤਾਰ ਸਿੰਘ ਲਟੌਰ, ਅਮਰ ਸਿੰਘ ਤਲਾਣੀਆਂ, ਜਗਤਾਰ ਸਿੰਘ ਰਿਟਾ. ਮੈਨੇਜਰ, ਮਹਿੰਦਰ ਸਿੰਘ, ਰਣਜੋਧ ਸਿੰਘ, ਅਵਤਾਰ ਸਿੰਘ ਲੁਠੇੜੀ, ਗੁਰਮੇਲ ਕੌਰ, ਕਰਮਜੀਤ ਕੌਰ ਸ਼ਹਿਰੀ ਪ੍ਰਧਾਨ ਬਸੀ ਪਠਾਣਾਂ ਵੀ ਸ਼ਾਮਿਲ ਸਨ |