ਮੰਡੀ ਗੋਬਿੰਦਗੜ੍ਹ, 15 ਜੁਲਾਈ (ਰਾਜੇਸ਼ ਸ਼ਰਮਾ)-ਸਥਾਨਕ ਸ੍ਰੀ ਸਾਈਾ ਮੰਦਿਰ ਵਿਖੇ ਦਸਵੀਂ ਮੂਰਤੀ ਸਥਾਪਨਾ ਦਿਵਸ ਸੰਬੰਧੀ ਸ੍ਰੀ ਸਿਰੜੀ ਸਾਈਾ ਵੈੱਲਫੇਅਰ ਟਰੱਸਟ ਵਲੋਂ 'ਏਕ ਸ਼ਾਮ ਸਾਈਾ ਕੇ ਨਾਮ ਦਰਸ਼ਨ ਏ ਸਾਈ' ਦਾ ਆਯੋਜਨ ਕੀਤਾ ਗਿਆ ਜਿਸ ਵਿਚ ਭਜਨ ਗਾਇਕ ਪੰਕਜ ਰਾਜ ਦਿੱਲੀ ਵਾਲਿਆਂ ਨੇ ਸਾਈਾ ਦੀ ਮਹਿਮਾ ਦਾ ਗੁਣਗਾਨ ਕੀਤਾ | ਸਾਈਾ ਭਜਨ ਸੰਧਿਆ ਦੀ ਸ਼ੁਰੂਆਤ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਅਤੇ ਮੀਤ ਪ੍ਰਧਾਨ ਅਸ਼ੋਕ ਸ਼ਰਮਾ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਜਦੋਂਕਿ ਸ਼ਹਿਰ ਦੇ ਉੱਘੇ ਸਮਾਜ ਸੇਵਕ ਜਤਿੰਦਰ ਦੀਕਸ਼ਿਤ, ਰਾਜੇਸ਼ ਥੋਰ ਅਤੇ ਸਤਿਆਪਾਲ ਸਿੰਘ ਲੋਧੀ ਵਲੋਂ ਪਰਿਵਾਰ ਸਮੇਤ ਸਾਈਾ ਬਾਬਾ ਦੀ ਵਿਧੀਵਤ ਪੂਜਾ ਅਰਚਨਾ ਕੀਤੀ | ਇਸ ਮੌਕੇ ਟਰੱਸਟ ਵਲੋਂ ਸੰਗਤ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ, ਲੰਗਰ ਵਰਤਾਉਣ ਦੀ ਸੇਵਾ 'ਸਾਈਾ ਕੇ ਦੀਵਾਨੇ' ਕਲੱਬ ਵਲੋਂ ਵੱਡੀ ਸ਼ਰਧਾ ਨਾਲ ਨਿਭਾਈ ਗਈ, ਜਦੋਂਕਿ ਜੋੜਿਆਂ ਦੀ ਸੇਵਾ ਨੈਣਾ ਦੇਵੀ ਸੇਵਾ ਦਲ ਵਲੋਂ ਨਿਭਾਈ ਗਈ | ਇਸ ਮੌਕੇ ਟਰੱਸਟ ਦੇ ਪ੍ਰਧਾਨ ਹੇਮੰਤ ਬੱਤਾ ਨੇ ਦੱਸਿਆ ਕਿ ਟਰੱਸਟ ਵਲੋਂ ਸਮੇਂ ਸਮੇਂ 'ਤੇ ਧਾਰਮਿਕ ਅਤੇ ਸਮਾਜ ਸੇਵਾ ਦੇ ਕਾਰਜਾਂ ਤੋਂ ਇਲਾਵਾ ਮੈਡੀਕਲ ਕੈਂਪ ਵੀ ਆਯੋਜਿਤ ਕੀਤੇ ਜਾਂਦੇ ਹਨ ਜੋ ਅੱਗੇ ਵੀ ਇਸੇ ਤਰ੍ਹਾਂ ਨਾਲ ਜਾਰੀ ਰਹਿਣਗੇ | ਉਨ੍ਹਾਂ ਇਸ ਸੰਧਿਆ ਦੌਰਾਨ ਸਹਿਯੋਗ ਕਰਨ ਵਾਲੀਆਂ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ | ਇਸ ਸੰਧਿਆ ਦੌਰਾਨ ਪੰਕਜ ਖੇਤਾਨ, ਬਿਕਰਮਜੀਤ ਸਿੰਘ, ਸਤਿਆਪਾਲ ਲੋਧੀ, ਰਾਜੇਸ਼ ਬਾਂਸਲ, ਜਤਿੰਦਰ ਦੀਕਸ਼ਿਤ ਅਤੇ ਰਵਿੰਦਰ ਦੀਕਸ਼ਿਤ, ਰਾਜੇਸ਼ ਥੋਰ, ਸੁਰਿੰਦਰ ਗੇਰਾ ਤੋਂ ਇਲਾਵਾ ਟਰੱਸਟ ਸਕੱਤਰ ਸੁਨੀਲ ਮਹਿਤਾ, ਖ਼ਜ਼ਾਨਚੀ ਅਨਿਲ ਜਿੰਦਲ, ਮੀਤ ਪ੍ਰਧਾਨ ਯੋਗੇਸ਼ ਗੋਇਲ, ਚੀਫ਼ ਪੈਟਰਨ ਵਿਜੈ ਬਾਂਸਲ, ਚੇਅਰਮੈਨ ਕਿ੍ਸ਼ਨ ਕੌਸ਼ਲ, ਦਵਿੰਦਰ ਪਰਾਸ਼ਰ, ਗੋਪਾਲ ਸਿੰਗਲਾ, ਅਨਿਲ ਜਿੰਦਲ, ਸੰਚਿਤ ਸਿੰਗਲਾ, ਦਵਿੰਦਰ ਸਿੰਘੀ, ਵਿਸ਼ਾਲ ਸ਼ਾਹੀ, ਗਗਨਦੀਪ ਰਿਚੀ, ਮਾਸਟਰ ਦਵਿੰਦਰ ਸਿੰਘ, ਜਿੰਮੀ ਸਿੰਘ ਹਾਜ਼ਰ ਸਨ |