27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਜਵਾਹਰ ਨਵੋਦਿਆ ਐਲੂਮਨੀ ਨੇ ਡਾ. ਭੀਮ ਇੰਦਰ ਨੂੰ ਨਵੀਂ ਨਿਯੁਕਤੀ 'ਤੇ ਕੀਤਾ ਸਨਮਾਨਿਤ

ਡਾ. ਭੀਮ ਇੰਦਰ ਦਾ ਸਨਮਾਨ ਕਰਦੇ ਹੋਏ ਨਵੋਦਿਆ ਐਲੂਮਨੀ ਦੇ ਮੈਂਬਰ ਇੰਦਰਜੀਤ ਸਿੰਘ ਸੰਧੂ, ਅਮਰਿੰਦਰ ਸਿੰਘ ਅਚਰਾਲ ਖ਼ੁਰਦ, ਐਡ. ਗੁਰਵੀਰ ਸਿੰਘ ਰੋਹਟੀ, ਡਾ. ਗੁਰਸੇਵਕ ਲੰਬੀ ਤੇ ਹੋਰ | ਅਜੀਤ ਤਸਵੀਰ <br/> 15-07-2025
ਸਨੌਰ, 14 ਜੁਲਾਈ (ਮੋਹਣ ਸਿੰਘ ਭੱਟੀ)-ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਵਲੋਂ ਡਾ. ਭੀਮ ਇੰਦਰ ਨੂੰ ਯੁਵਕ ਭਲਾਈ ਵਿਭਾਗ ਦਾ ਨਵਾਂ ਡਾਇਰੈਕਟਰ ਨਿਯੁਕਤ ਹੋਣ 'ਤੇ ਜਵਾਹਰ ਨਵੋਦਿਆ ਵਿਦਿਆਲਿਆ ਦੇ ਸਾਬਕਾ ਵਿਦਿਆਰਥੀਆਂ ਵਲੋਂ ਪਟਿਆਲਾ ਵਿਖੇ ਡਾ. ਭੀਮ ਇੰਦਰ ਨੂੰ ਸਨਮਾਨਿਤ ਕੀਤਾ ਗਿਆ | ਡਾ. ਭੀਮ ਇੰਦਰ ਨੇ ਸਿੱਖਿਆ ਅਤੇ ਸਮਾਜ ਸੇਵਾ ਖੇਤਰ ਵਿਚ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਹੈ |
ਉਹ ਪੰਜਾਬੀ ਯੂਨੀਵਰਸਿਟੀ ਵਿਚ ਵੱਖ-ਵੱਖ ਅਹੁਦਿਆਂ 'ਤੇ ਰਹਿ ਕੇ ਲੰਮੇ ਸਮੇਂ ਤੋਂ ਵਿਦਿਆਰਥੀਆਂ ਅਤੇ ਵਿੱਦਿਆ ਸੰਸਥਾ ਦੀ ਸੇਵਾ ਕਰ ਰਹੇ ਹਨ | ਉਨ੍ਹਾਂ ਦੀ ਨਵੀਂ ਨਿਯੁਕਤੀ ਨੂੰ ਲੈ ਕੇ ਵਿੱਦਿਆ ਅਤੇ ਪੰਜਾਬੀ ਸਭਿਆਚਾਰ ਖੇਤਰ ਵਿਚ ਹੋਰ ਬਿਹਤਰੀ ਦੀ ਉਮੀਦ ਕੀਤੀ ਜਾ ਰਹੀ ਹੈ | ਸਨਮਾਨ ਸਮਾਰੋਹ ਦੌਰਾਨ ਜੇ.ਐੱਨ.ਵੀ. ਪਟਿਆਲਾ ਐਲੂਮਨੀ ਐਸੋਸੀਏਸ਼ਨ ਵਲੋਂ ਡਾ. ਭੀਮ ਇੰਦਰ ਦੇ ਲੰਮੇ ਸੇਵਾ ਯਾਤਰਾ ਦੀ ਪ੍ਰਸੰਸਾ ਕੀਤੀ ਗਈ | ਐਸੋਸੀਏਸ਼ਨ ਦੇ ਆਗੂ ਇੰਦਰਜੀਤ ਸਿੰਘ ਸੰਧੂ (ਵਾਈਸ ਚੇਅਰਮੈਨ, ਪੰਜਾਬ), ਅਮਰਿੰਦਰ ਸਿੰਘ ਅਚਰਾਲ ਖ਼ੁਰਦ (ਖ਼ਜ਼ਾਨਚੀ), ਐਡ. ਗੁਰਵੀਰ ਸਿੰਘ ਰੋਹਟੀ (ਲੀਗਲ ਐਡਵਾਈਜ਼ਰ), ਅਮਰਿੰਦਰ ਸਿੰਘ ਫਤਹਿਪੁਰ, ਸੋਨਲ ਗਰਗ, ਗੁਰਬਚਨ ਸਿੰਘ ਭੱਟੀਆਂ, ਹਰਵਿੰਦਰ ਸਿੰਘ ਖੁੱਡਾ ਅਤੇ ਬੜਿੰਗ ਖੇੜਾ ਤੋਂ ਪਾਸ ਆਊਟ ਡਾ. ਗੁਰਸੇਵਕ ਲੰਬੀ ਨੇ ਵੀ ਭਾਗ ਲਿਆ | ਇਸ ਮੌਕੇ ਡਾ. ਭੀਮ ਇੰਦਰ ਨੇ ਨਵੋਦਿਆ ਸਕੂਲਾਂ ਦੀ ਵਿਸ਼ੇਸ਼ ਤਾਰੀਫ਼ ਕਰਦਿਆਂ ਕਿਹਾ ਕਿ ਨਵੋਦਿਆ ਐਲੂਮਨੀ ਦੇ ਇਸ ਮਾਣ-ਸਨਮਾਨ ਨਾਲ ਉਹ ਬਹੁਤ ਗੌਰਵ ਮਹਿਸੂਸ ਕਰਦੇ ਹਨ | ਉਨ੍ਹਾਂ ਆਸ ਜਤਾਈ ਕਿ ਐਲੂਮਨੀ ਸੰਸਥਾ ਆਉਣ ਵਾਲੇ ਸਮੇਂ ਵਿਚ ਵੀ ਨਵੋਦਿਆ ਸੰਸਕਾਰਾਂ ਨੂੰ ਅੱਗੇ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ |
ਪਿਛਲੀ ਖ਼ਬਰ ਜਾਮ ਸੀਵਰੇਜ ਅਤੇ ਬਦਬੂ ਮਾਰਦੇ ਪਾਣੀ ਤੋਂ 24 ਨੰਬਰ ਫਾਟਕ ਨੇੜਲੇ ਵਾਸੀ ਪ੍ਰੇਸ਼ਾਨ ਅਗਲੀ ਖ਼ਬਰ ਅਸ਼ਵਨੀ ਸ਼ਰਮਾ ਦੇ ਕਾਰਜਕਾਰੀ ਪ੍ਰਧਾਨ ਬਣਨ ਨਾਲ ਪੰਜਾਬ ਭਾਜਪਾ ਵਿਚ ਨਵੀਂ ਰੂਹ ਫੂਕੀ : ਹਰਪਾਲਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।