09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਬਲਾਚੌਰ ਬਾਈਪਾਸ ਕੰਗਣਾ ਪੁਲ ਵਿਖੇ ਦੋ ਕਾਰਾਂ ਹੋਈਆਂ ਹਾਦਸਾਗ੍ਰਸਤ <br/>

ਅਜੀਤ ਡੈਸਕ 27-12-2025
ਬਲਾਚੌਰ, 26 ਦਸੰਬਰ (ਨਰੇਸ਼ ਧੌਲ)-ਬਲਾਚੌਰ ਬਾਈਪਾਸ ਕੰਗਣਾ ਪੁਲ ਵਿਖੇ ਹੁਸ਼ਿਆਰਪੁਰੀ ਭਾਈਆਂ ਦੇ ਢਾਬੇ ਦੇ ਨਜ਼ਦੀਕ ਦੋ ਕਾਰਾਂ ਹਾਦਸਾ ਗ੍ਰਸਤ ਹੋਣ ਦੀ ਖ਼ਬਰ ਪ੍ਰਾਪਤ ਹੋਈ | ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਸਵਿਫ਼ਟ ਕਾਰ ਨੰਬਰ ਪੀ.ਬੀ 12 ਜੈੱਡ 8233 ਜਿਸ ਨੂੰ ਵਿਕਾਸ ਕੌਸ਼ਲ ਪੁੱਤਰ ਅਸ਼ੋਕ ਕੁਮਾਰ ਵਾਸੀ ਵਾਰਡ ਨੰਬਰ 12 ਬਲਾਚੌਰ ਚਲਾ ਰਿਹਾ ਸੀ, ਜਦ ਕਿ ਹੁੰਡਈ ਕਾਰ ਨੰਬਰ ਐੱਚ.ਆਰ 70 ਐਫ 4849 ਜਿਸ ਨੂੰ ਸੁਮਿਤ ਦੱਤਾ ਪੁੱਤਰ ਇੰਦਰ ਮੋਹਣ ਦੱਤਾ ਵਾਸੀ ਨਵਾਂਸ਼ਹਿਰ ਚਲਾ ਰਿਹਾ ਸੀ | ਦੋਨੋਂ ਕਾਰਾਂ ਨਵਾਂਸ਼ਹਿਰ ਤੋਂ ਰੋਪੜ ਵਾਲੀ ਸਾਈਡ ਨੂੰ ਜਾ ਰਹੀਆਂ ਸਨ ਕਿ ਬਲਾਚੌਰ ਬਾਈਪਾਸ ਕੰਗਣਾ ਪੁਲ ਵਿਖੇ ਹੁਸ਼ਿਆਰਪੁਰੀ ਭਾਈਆਂ ਦੇ ਢਾਬੇ ਦੇ ਨਜ਼ਦੀਕ ਹੁੰਡਈ ਕਾਰ ਦੇ ਡਰਾਈਵਰ ਦੀ ਅਚਾਨਕ ਸਿਹਤ ਵਿਗੜ ਜਾਣ ਕਾਰਨ ਪਿੱਛੇ ਤੋਂ ਸਵਿਫ਼ਟ ਕਾਰ ਨਾਲ ਟੱਕਰ ਹੋ ਗਈ | ਜਿਸ ਦੇ ਫਲਸਰੂਪ ਦੋਨੋਂ ਕਾਰਾਂ ਨੁਕਸਾਨੀਆਂ ਗਈਆਂ ਅਤੇ ਹੁੰਡਈ ਕਾਰ ਦੇ ਡਰਾਈਵਰ ਨੂੰ ਸੂਰੀ ਹਸਪਤਾਲ ਬਲਾਚੌਰ ਵਿਖੇ ਭੇਜਿਆ ਗਿਆ | ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਐੱਚ.ਓ ਸਿਟੀ ਬਲਾਚੌਰ ਚੌਧਰੀ ਰਾਮ ਪਾਲ ਨੇ ਸਮੇਤ ਟੀਮ ਮੌਕੇ 'ਤੇ ਪਹੁੰਚ ਕੇ ਵਾਹਨ ਸਾਈਡ 'ਤੇ ਕਰਵਾ ਕੇ ਆਵਾਜਾਈ ਨੂੰ ਚਾਲੂ ਕਰਵਾਇਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ |

ਪਿਛਲੀ ਖ਼ਬਰ ਕੇਂਦਰ ਦੀ ਮੋਦੀ ਸਰਕਾਰ ਵਲੋਂ ਮਨਰੇਗਾ ਦਾ ਬਜਟ ਘਟਾਉਣ ਨਾਲ ਲੱਖਾਂ ਮਜ਼ਦੂਰ ਬੇਰੁਜ਼ਗਾਰ ਹੋਣਗੇ -ਪ੍ਰਤਾਪ ਸਿੰਘ ਬਾਜਵਾ <... ਅਗਲੀ ਖ਼ਬਰ ਯੂਥ ਫੁੱਟਬਾਲ ਵੈੱਲਫੇਅਰ ਕਲੱਬ ਨਵਾਂਸ਼ਹਿਰ ਵਲੋਂ 20ਵਾਂ ਪਿੰਡ ਪੱਧਰ ਦਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਆਰੰਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।