17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਬਲਾਕ ਪੱਧਰੀ ਸਪੋਰਟਸ ਇੱਕ ਰੋਜ਼ਾ ਟੂਰਨਾਮੈਂਟ 27 ਨੂੰ

ਅਜੀਤ ਡੈਸਕ 26-12-2025

ਸੜੋਆ, 25 ਦਸੰਬਰ (ਹਰਮੇਲ ਸਹੂੰਗੜਾ) - ਕਸਬਾ ਸੜੋਆ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਾਡ ਵਿੱਚ ਬਲਾਕ ਪੱਧਰ ਸਪੋਰਟਸ ਇੱਕ ਰੋਜ਼ਾ ਟੂਰਨਾਮੈਂਟ 27 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਪੰਚ ਰਾਜੀਵ ਕੁਮਾਰ ਪੁੰਨੂ ਨੇ ਦੱਸਿਆ ਕਿ ਬਲਾਕ ਪੱਧਰ ਫੁਟਬਾਲ, ਰੱਸਾਕਸ਼ੀ ਅਤੇ ਅਥਲੈਟਿਕ ਅੰਡਰ ਛੇ ਸਾਲ ਲੜਕੇ ਤੇ ਲੜਕੀਆਂ ਦੀਆਂ ਦੌੜਾਂ, ਅੰਡਰ 10 ਸਾਲ ਲੜਕੇ ਤੇ ਲੜਕੀਆਂ ਦੀਆਂ ਦੌੜਾਂ, ਅੰਡਰ 14 ਸਾਲ ਅਤੇ 17 ਸਾਲ ਲੜਕੇ ਤੇ ਲੜਕੀਆਂ ਦੀਆਂ ਦੌੜਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਓਪਨ ਵਰਗ ਦੇ ਐਥਲੈਟਿਕ ਮੁਕਾਬਲੇ ਵੀ ਕਰਵਾਏ ਜਾਣਗੇ | ਸਰਪੰਚ ਰਾਜੀਵ ਕੁਮਾਰ ਨੇ ਇਲਾਕੇ ਦੇ ਸਮੂਹ ਖਿਡਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇੱਕ ਰੋਜ਼ਾ ਟੂਰਨਾਮੈਂਟ 'ਚ ਪਹੁੰਚ ਕੇ ਗੇਮਾਂ 'ਚ ਭਾਗ ਲੈ ਸਕਦੇ ਹਨ |

ਪਿਛਲੀ ਖ਼ਬਰ ਨਵਾਂਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਕ੍ਰਿਸਮਸ ਧੂਮਧਾਮ ਨਾਲ ਮਨਾਈ <br/> ਅਗਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਕਰੇਗੀ ਰੋਸ ਪ੍ਰਦਰਸ਼ਨ 7 ਨੂੰ - ਕਮਲਜੀਤ ਸਨਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।