18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਹਰਪਾਲ ਸਾਬਕਾ ਸਰਪੰਚ ਟੋਰੋਵਾਲ ਵਲੋਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿ ਤੋਂ ਅਸਤੀਫ਼ਾ <br/>

ਅਜੀਤ ਡੈਸਕ 26-12-2025
ਪੋਜੇਵਾਲ ਸਰਾਂ, 25 ਦਸੰਬਰ (ਨਵਾਂਗਰਾਈਾ) - ਹਰਪਾਲ ਸਿੰਘ ਸਾਬਕਾ ਸਰਪੰਚ ਟੋਰੋਵਾਲ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਅਤੇ ਬਲਾਕ ਚੇਅਰਮੈਨ (ਓ.ਬੀ.ਸੀ ਸੈੱਲ) ਤੋਂ ਅਸਤੀਫਾ ਦਿੱਤਾ | ਇਸ ਸਬੰਧੀ ਪ੍ਰੈੱਸ ਨੂੰ ਲਿਖਤੀ ਜਾਣਕਾਰੀ ਦਿੰਦੇ ਹੋਏ ਹਰਪਾਲ ਸਿੰਘ ਸਾਬਕਾ ਸਰਪੰਚ ਟੋਰੋਵਾਲ ਪੁੱਤਰ ਜੋਗਿੰਦਰ ਪਾਲ ਪਿੰਡ ਟੋਰੋਵਾਲ ਨੇ ਦੱਸਿਆ ਕਿ ਉਹ ਆਪਣਾ ਇਹ ਅਸਤੀਫਾ ਆਪਣੀ ਸਿਹਤ ਅਤੇ ਘਰੇਲੂ ਹਲਾਤਾਂ ਨੂੰ ਦੇਖਦੇ ਹੋਏ ਦੇ ਰਹੇ ਹਨ | ਉਹਨਾਂ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਤੇ ਪਾਰਟੀ ਵਲੋਂ ਉਹਨਾਂ ਨੂੰ ਬਲਾਕ ਸੜੋਆ ਦੇ ਓ.ਬੀ.ਸੀ ਸੈੱਲ ਦੀ ਚੇਅਰਮੈਨ ਦੀ ਜਿੰਮੇਵਾਰੀ ਦਿੱਤੀ ਹੋਈ ਹੈ ਉਹਨਾਂ ਦੱਸਿਆ ਕਿ ਉਹਨਾਂ ਦੀ ਸਿਹਤ ਪਿਛਲੇ ਸਮੇਂ ਤੋਂ ਠੀਕ ਨਹੀਂ ਹੈ ਤੇ ਉਹਨਾਂ ਦੇ ਘਰੇਲੂ ਹਲਾਤ ਵੀ ਠੀਕ ਨਹੀਂ ਹਨ ਤੇ ਇਸ ਕਾਰਨ ਉਹ ਹੁਣ ਪਾਰਟੀ ਦੀ ਜਿੰਮੇਵਾਰੀ ਨਹੀਂ ਨਿਭਾ ਸਕਦੇ | ਇੱਥੇ ਵਰਨਣਯੋਗ ਹੈ ਕਿ ਉਹ ਲੰਬਾਂ ਸਮਾਂ ਕਾਂਗਰਸ ਪਾਰਟੀ ਦੇ ਵਫਾਦਾਰ ਵਰਕਰ ਰਹੇ ਹਨ ਪਾਰਟੀ ਵਲੋਂ ਵੀ ਉਹਨਾਂ ਨੂੰ ਅਹਿਮ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ | ਹਰਪਾਲ ਸਿੰਘ ਪਾਲ ਸਾਬਕਾ ਸਰਪੰਚ ਪਿੰਡ ਟੋਰੋਵਾਲ ਦੇ ਸਰਪੰਚ ਵੀ ਰਹੇ ਹਨ ਤੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਨਜ਼ਦੀਕੀ ਸਾਥੀਆਂ ਵਿੱਚੋਂ ਇੱਕ ਹਨ |

ਪਿਛਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਕਰੇਗੀ ਰੋਸ ਪ੍ਰਦਰਸ਼ਨ 7 ਨੂੰ - ਕਮਲਜੀਤ ਸਨਾਵਾ <br/> ਅਗਲੀ ਖ਼ਬਰ ਸੰਘਣੀ ਧੁੰਦ ਕਾਰਨ ਤਿੰਨ ਕਾਰਾਂ ਆਪਸ 'ਚ ਟਕਰਾਈਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।