ਬਹਿਰਾਮ, 8 ਦਸੰਬਰ (ਨਛੱਤਰ ਸਿੰਘ ਬਹਿਰਾਮ) - ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਬੰਧੀ ਮੰਢਾਲੀ 'ਚ ਸੀਨੀਅਰ ਕਾਂਗਰਸ ਆਗੂ ਨੀਲਮ ਸ਼ਰਮਾ, ਸਰਪੰਚ ਮੀਰਾ ਸ਼ਰਮਾ ਦੇ ਗ੍ਰਹਿ ਮੰਢਾਲੀ ਵਿਖੇ ਕਾਂਗਰਸੀ ਵਰਕਰਾਂ ਦਾ ਇਕੱਠ ਜੋਨ ਕੁਲਥਮ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਬੀਬੀ ਬਿਮਲਾ ਦੇਵੀ ਬੰਗਾ ਸਰਪੰਚ ਪਿੰਡ ਡੀਂਗਰੀਆਂ ਦੇ ਹੱਕ ਵਿੱਚ ਵਰਕਰਾਂ ਦਾ ਇਕੱਠ ਹੋਇਆ | ਸਰਪੰਚ ਮੀਰਾ ਸ਼ਰਮਾ ਨੇ ਜਿਥੇ ਕਾਂਗਰਸ ਪਾਰਟੀ ਨੂੰ ਵਿਸ਼ਵਾਸ਼ ਦੁਵਾਇਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਕਾਂਗਰਸ ਪਾਰਟੀ ਵਰਕਰਾਂ ਦੇ ਸਹਿਯੋਗ ਨਾਲ ਸ਼ਾਨ ਨਾਲ ਜਿੱਤ ਕੇ ਪਾਰਟੀ ਦੀ ਹੋਰ ਮਜਬੂਤੀ ਕਰੇਗੀ ਉਥੇ ਉਨ੍ਹਾਂ ਸਾਰਿਆ ਦਾ ਧੰਨਵਾਦ ਕੀਤਾ | ਇਸ ਮੌਕੇ ਜਿਲ੍ਹਾ ਵਾਈਸ ਪ੍ਰਧਾਨ ਰਾਜਿੰਦਰ ਸ਼ਰਮਾ ਕੁਲਥਮ, ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਮਲਜੀਤ ਬੰਗਾ, ਪ੍ਰਧਾਨ ਬਲਾਕ ਸੇਵਾ ਦਲ ਅਮਰਜੀਤ ਕਲਸੀ ਤਲਵੰਡੀ ਜੱਟਾਂ, ਹਰਭਜਨ ਸਿੰਘ ਭਰੋਲੀ ਸਾਬਕਾ ਬਲਾਕ ਪ੍ਰਧਾਨ ਬੰਗਾ, ਕੁਲਦੀਪ ਕੌਰ, ਰਣਜੀਤ ਕੌਰ, ਬਿਕਰਮਜੀਤ, ਜਸਵਿੰਦਰ ਕੌਰ, ਕੁਲਵਿੰਦਰ, ਸਤਪਾਲ, ਜਰਨੈਲ ਰਾਮ (ਸਾਰੇ ਮੈਂਬਰ ਪੰਚਾਇਤ), ਨੀਲਮ ਸ਼ਰਮਾ, ਸਰਪੰਚ ਮੀਰਾ ਸ਼ਰਮਾ, ਨੰਬਰਦਾਰ ਨਰਿੰਦਰਜੀਤ ਕਾਲਾ, ਸਾਬਕਾ ਸਰਪੰਚ ਬਬਲੀ, ਹਰਦੇਵ ਸਿੰਘ, ਅਜੀਤ ਸਿੰਘ, ਸ਼ੁਸ਼ੀਲ ਕੁਮਾਰ, ਰਘਵੀਰ ਸਿੰਘ, ਸੁਖਵਿੰਦਰ ਸਿੰਘ ਸਰਹਾਲ ਰਾਣੂੰਆ, ਅਵਤਾਰ ਸਿੰਘ ਸਰਹਾਲ ਰਾਣੂੰਆ ਆਦਿ ਹਾਜਰ ਸਨ |