24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਚੱਢਾ ਪਰਿਵਾਰ ਵਲੋਂ ਸਰਕਾਰੀ ਸਕੂਲ ਨੂੰ ਸਹਾਇਤਾ ਰਾਸ਼ੀ ਭੇਟ <br/>

ਅਜੀਤ ਡੈਸਕ 07-12-2025
ਮੁਕੰਦਪੁਰ, 6 ਦਸੰਬਰ (ਅਮਰੀਕ ਸਿੰਘ ਢੀਂਡਸਾ) - ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਰਹਾਲ ਕਾਜ਼ੀਆਂ ਵਿਖੇ ਇੱਕ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਹੈੱਡ ਟੀਚਰ ਰਜਿੰਦਰ ਕੁਮਾਰ ਮਜਾਰੀ ਨੇ ਦੱਸਿਆ ਕਿ ਚੱਢਾ ਪਰਿਵਾਰ ਸਰਹਾਲ ਕਾਜ਼ੀਆਂ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਰਹਾਲ ਕਾਜ਼ੀਆਂ ਨੂੰ 10 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ | ਉਹਨਾਂ ਦੱਸਿਆ ਕਿ ਇਹ ਰਾਸ਼ੀ ਹਰ ਸਾਲ ਸੇਵਾ ਮੁਕਤ ਪਿ੍ੰਸੀਪਲ ਜੋਗਿੰਦਰ ਕੁਮਾਰ ਚੱਢਾ ਦੀ ਯਾਦ 'ਚ ਪਿਛਲੇ ਲੰਬੇ ਸਮੇਂ ਤੋਂ ਇਸ ਸਕੂਲ ਨੂੰ ਦਿੱਤੀ ਜਾ ਰਹੀ ਹੈ | ਇਸੇ ਕੜੀ ਤਹਿਤ ਇਹ ਰਾਸ਼ੀ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਸਪੁੱਤਰ ਸੁਰਿੰਦਰ ਕੁਮਾਰ ਚੱਢਾ ਵੱਲੋਂ ਸਕੂਲ ਮੁਖੀ ਰਜਿੰਦਰ ਕੁਮਾਰ ਨੂੰ ਭੇਟ ਕੀਤੀ ਗਈ | ਇਸ ਮੌਕੇ ਸਕੂਲ ਮੁਖੀ ਰਜਿੰਦਰ ਕੁਮਾਰ ਨੇ ਚੱਢਾ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਆਸ ਕੀਤੀ ਕਿ ਚੱਢਾ ਪਰਿਵਾਰ ਅੱਗੇ ਤੋਂ ਵੀ ਸਕੂਲ ਦੀ ਇਸੇ ਤਰ੍ਹਾਂ ਸਹਾਇਤਾ ਕਰਦਾ ਰਹੇਗਾ | ਇਸ ਮੌਕੇ ਸਕੂਲ ਮੁਖੀ ਰਜਿੰਦਰ ਕੁਮਾਰ ਮਜਾਰੀ, ਸੁਰਿੰਦਰ ਕੁਮਾਰ ਚੱਢਾ, ਲੈਕ. ਸੁਰਜੀਤ ਸੈਂਪਲੇ, ਡਾ. ਸ਼ਾਦੀ ਲਾਲ, ਲਖਬੀਰ ਸਿੰਘ ਮਹੇ, ਸੇਵਾ ਮੁਕਤ ਲੈਕ. ਪਰਮਜੀਤ ਸਿੰਘ, ਨਰੇਸ਼ ਕੁਮਾਰ ਕਾਲਾ, ਨੇਕੀ ਮਹੇ, ਰਾਜ ਕੁਮਾਰ, ਅਮਨਦੀਪ ਸਿੰਘ ਬਾਂਸਲ, ਭਾਵਨਾ ਭਾਟੀਆ, ਪ੍ਰਭਜੋਤ ਕੌਰ, ਸੁਰਜੀਤ ਪਹਿਲਵਾਨ, ਊਸ਼ਾ ਰਾਣੀ, ਗੀਤਾ ਰਾਣੀ, ਕੁਲਵਿੰਦਰ ਕੌਰ, ਪਰਵਿੰਦਰ ਕੌਰ ਤੇ ਰੀਨਾ ਰਾਣੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਧਿਆਪਕ ਆਪਣੇ ਤਜਰਬੇ ਬੱਚਿਆਂ ਨਾਲ ਸਾਂਝੇ ਕਰਕੇ ਉਨਾਂ ਨੂੰ ਸਿੱਖਿਅਤ ਕਰਨ- ਡੀ. ਈ. ਓ. ਅਗਲੀ ਖ਼ਬਰ ਸੰਵਿਧਾਨ ਦੀ ਸੁਰੱਖਿਆ ਕਰਨਾ ਹਰ ਭਾਰਤੀ ਦੀ ਨੈਤਿਕ ਜ਼ਿੰਮੇਵਾਰੀ - ਪਿ੍ੰ. ਪ੍ਰੇਮ ਕੁਮਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।