24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਅਧਿਆਪਕ ਆਪਣੇ ਤਜਰਬੇ ਬੱਚਿਆਂ ਨਾਲ ਸਾਂਝੇ ਕਰਕੇ ਉਨਾਂ ਨੂੰ ਸਿੱਖਿਅਤ ਕਰਨ- ਡੀ. ਈ. ਓ.

ਅਜੀਤ ਡੈਸਕ 07-12-2025
ਪੋਜੇਵਾਲ ਸਰਾਂ, 6 ਦਸੰਬਰ (ਨਵਾਂਗਰਾਈਾ, ਬੂਥਗੜ੍ਹੀਆ) - ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਟੀਚਰ ਫੈਸਟ ਮੁਕਾਬਲੇ ਤਹਿਤ ਜ਼ਿਲ੍ਹਾ ਪੱਧਰੀ ਟੀਚਰ ਫੈਸਟ ਮੁਕਾਬਲੇ ਚੌਧਰੀ ਮੇਲਾ ਰਾਮ ਭੂੰਬਲਾ ਸ.ਸ.ਸ.ਸ. ਮਾਲੇਵਾਲ ਵਿਖੇ ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ, ਲਖਵੀਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ, ਗੁਰਪ੍ਰੀਤ ਸੈਂਪਲਾ ਬਲਾਕ ਨੋਡਲ ਅਫਸਰ, ਅਤੇ ਪਿ੍ੰਸੀਪਲ ਪਰਮਿੰਦਰ ਸਿੰਘ ਭਾਟੀਆ ਦੀ ਅਗਵਾਈ ਵਿੱਚ ਲੱਗਿਆ | ਇਸ ਮੁਕਾਬਲੇ ਵਿੱਚ ਵੱਖ-ਵੱਖ ਬਲਾਕਾਂ ਵਿੱਚੋਂ ਪਹਿਲੇ ਦੋ ਸਥਾਨਾਂ 'ਤੇ ਰਹਿਣ ਵਾਲੇ ਅਪਰ ਪ੍ਰਾਇਮਰੀ ਸਕੂਲਾਂ ਦੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੇ ਭਾਗ ਲਿਆ | ਇਸ ਜ਼ਿਲ੍ਹਾ ਪੱਧਰੀ ਮੁਕਾਬਲੇ ਦੌਰਾਨ ਜੇਤੂ ਅਧਿਆਪਕਾਂ ਦਾ ਸਨਾਮਨ ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ, ਲਖਵੀਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ, ਵਰਿੰਦਰ ਬੰਗਾ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਅਤੇ ਗੁਰਪ੍ਰੀਤ ਸਿੰਘ ਸੈਂਪਲਾ ਬਲਾਕ ਨੋਡਲ ਅਫਸਰ ਨੇ ਕੀਤਾ | ਇਸ ਮੌਕੇ ਆਪਣੇ ਸੰਬੋਧਨ ਵਿੱਚ ਅਨੀਤਾ ਸ਼ਰਮਾ ਡੀ.ਈ.ਓ ਅਤੇ ਲਖਵੀਰ ਸਿੰਘ ਡਿਪਟੀ ਡੀ.ਈ.ਓ ਨੇ ਕਿਹਾ ਕਿ ਅਜਿਹੇ ਮੁਕਾਬਲੇ ਅਧਿਆਪਕਾਂ ਨੂੰ ਸਮੇਂ ਦੇ ਹਾਣੀ ਬਣਾਉਦੇ ਹਨ | ਉਹਨਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਵੇਂ ਤਜ਼ਰਬੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਵਰਤਣ | ਇਸ ਟੀਚਰ ਫੈਸਟ ਦੌਰਾਨ ਮਾਡਲ/ਟੀਚਿੰਗ ਏਡ ਥੀਮ 'ਚ ਪਰਵੀਨ ਭੱਟੀ ਸ.ਸ.ਸ.ਸ ਜਾਡਲਾ ਨੇ ਪਹਿਲਾ, ਹਰਦੀਪ ਰਾਏ ਸ.ਸ.ਸ.ਸ ਗੋਬਿੰਦਪੁਰ ਨੇ ਦੂਸਰਾ, ਹਰਵਿੰਦਰ ਮਾਨ ਸ.ਸ.ਸ.ਸ ਫਰਾਲਾ ਨੇ ਤੀਸਰਾ, ਲਰਨਿੰਗ ਐਪ ਮੁਕਬਾਲੇ ਵਿੱਚ ਵਿਜੇ ਕੁਮਾਰ ਸ.ਹ.ਸ ਸ਼ੇਖੂਪੁਰ ਨੇ ਪਹਿਲਾ, ਜਸਕਰਨ ਸਿੰਘ ਸ.ਸ.ਸ.ਸ ਸਿੰਬਲ ਮਜਾਰਾ ਨੇ ਦੂਸਰਾ, ਆਈ.ਟੀ ਟੂਲ ਅਤੇ ਟੈਕਨਾਲੋਜੀ ਇਨ ਟੀਚਿੰਗ ਥੀਮ 'ਚ ਫਤਿਹ ਸਿੰਘ ਸ.ਸ.ਸ.ਸ ਭਾਰਟਾਂ ਕਲਾਂ ਨੇ ਪਹਿਲਾ, ਨਵਜੋਤ ਕੁਮਾਰ ਸ.ਮਿ.ਸ ਬੱਲੋਵਾਲ ਨੇ ਦੂਸਰਾ, ਦਲਜੀਤ ਸਿੰਘ ਸ.ਸ.ਸ.ਸ ਗੋਬਿੰਦਪੁਰ ਨੇ ਤੀਸਰਾ, ਸਪੈਸਲਾਈਜ਼ ਕਿੱਟ ਥੀਮ ਵਿੱਚ ਰੁਪਿੰਦਰ ਕੌਰ ਤੇ ਲਵਪ੍ਰੀਤ ਕੌਰ ਸ.ਹ.ਸ ਪਨਿਆਲੀ ਕਲਾ ਨੇ ਪਹਿਲਾ, ਅਰਵਿੰਦਰ ਕੌਰ ਸ.ਹ.ਸ ਸੈਦਪੁਰ ਕਲਾਂ ਨੇ ਦੂਸਰਾ, ਸਤਵਿੰਦਰ ਸਿੰਘ ਸੈਂਹਬੀ ਸ.ਹ.ਸ ਛਦੌੜੀ ਨੇ ਤੀਸਰਾ, ਵਨ ਐਕਟ ਪਲੇ ਥੀਮ ਵਿੱਚ ਮਨਿੰਦਰ ਕੌਰ ਸ.ਮਿ.ਸ ਟੌਂਸਾ ਨੇ ਪਹਿਲਾਂ, ਪਿੰਕੀ ਸ.ਸ.ਸ.ਸ ਰੱਤੇਵਾਲ ਨੇ ਦੂਸਰਾ, ਸੁੰਦਰ ਲਿਖਾਈ ਅਤੇ ਕੈਲੇਗਰਾਫੀ ਥੀਮ 'ਚ ਗੁਰਜੀਤ ਸ.ਸ.ਸ.ਸ ਮਾਹਿਲ ਗਹਿਲਾਂ ਨੇ ਪਹਿਲਾਂ, ਪ੍ਰਵੀਨ ਕੁਮਾਰੀ ਸ.ਸ.ਸ.ਸ ਸੂਰਾਪੁਰ ਨੇ ਦੂਸਰਾ, ਸਤਨਾਮ ਸਿੰਘ ਸ.ਸ.ਸ.ਸ ਭੱਦੀ ਨੇ ਤੀਸਰਾ, ਰੀਲ ਲਾਈਫ ਐਪਲੀਕੇਸ਼ਨ ਥੀਮ ਵਿੱਚ ਸੁਖਵਿੰਦਰ ਲਾਲ ਸ.ਸ.ਸ.ਸ ਲੰਗੜੋਆ ਨੇ ਪਹਿਲਾ, ਨਰੇਸ਼ ਕੁਮਾਰ ਸ.ਹ.ਸ ਭਾਰਟਾਂ ਕਲਾਂ ਨੇ ਦੂਸਰਾ, ਸਪਨਾ ਦੇਵੀ ਸ.ਮਿ.ਸ ਫਤਿਹਪੁਰ ਨੇ ਤੀਸਰਾ, ਮੈਨੁਅਲ ਗੇਮ ਅਤੇ ਵੀਡੀਓ ਗੇਮ ਥੀਮ 'ਚ ਜਤਿੰਦਰ ਸਿੰਘ ਪਾਬਲਾ ਸ.ਹ.ਸ ਝੰਡੇਰ ਕਲਾਂ ਨੇ ਪਹਿਲਾ, ਅਮਨਪ੍ਰੀਤ ਕੌਰ ਸ.ਹ.ਸ ਸਰਹਾਲਾਂ ਰਾਣੂਆਂ ਨੇ ਦੂਸਰਾ, ਇੰਦਰਜੀਤ ਲੰਗੜੋਆ ਨੇ ਤੀਸਰਾ, ਰੀਕਰੇਸ਼ਨਲ ਐਕਟੇਵਿਟੀ ਥੀਮ ਵਿੱਚ ਸਰਬਜੀਤ ਕੌਰ ਸ.ਹ.ਸ ਚਾਂਦਪੁਰ ਰੁੜਕੀ ਨੇ ਪਹਿਲਾ, ਮੀਨਾ ਰਾਣੀ ਸ.ਸ.ਸ.ਸ ਲੰਗੜੋਆ ਨੇ ਦੂਸਰਾ ਅਤੇ ਜਸਪਾਲ ਕੌਰ ਸ.ਸ.ਸ.ਸ ਬਛੌੜੀ ਨੇ ਤੀਸਰਾ, ਮਾਈਕਰੋ ਟੀਚਿੰਗ ਮੁਕਾਬਲੇ 'ਚ ਨਰਿੰਦਰ ਕੁਮਾਰ ਸ.ਸ.ਸ.ਸ ਬਹਿਲੂਰ ਕਲਾਂ ਨੇ ਪਹਿਲਾ, ਲਾਜ ਕੁਮਾਰ ਐਸ.ਓ.ਸੀ ਨਵਾਂਸ਼ਹਿਰ ਨੇ ਦੂਸਰਾ, ਸੋਨਾ ਸ਼ਰਮਾ ਸ.ਸ.ਸ.ਸ ਰਾਹੋਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਤਪਾਲ ਭੂੰਬਲਾ ਸਪੁੱਤਰ ਚੌਧਰੀ ਮੇਲਾ ਰਾਮ ਭੂੰਬਲਾ ਮਾਲੇਵਾਲ, ਅਮਰਜੀਤ ਖੇਪੜ ਸਾਬਕਾ ਡਿਪਟੀ ਡੀ.ਈ.ਓ, ਸਤਨਾਮ ਸਿੰਘ ਜਿਲ੍ਹਾ ਸਾਇੰਸ ਸੁਪਰਵਾਈਜਰ, ਵਰਿੰਦਰ ਸਿੰਘ ਬੰਗਾ ਡੀ.ਆਰ.ਸੀ, ਪਿ੍ੰਸੀਪਲ ਰਵਿੰਦਰ ਕੁਮਾਰ ਨਵੋਦਿਆ, ਸਵਤੰਤਰ ਕੁਮਾਰ ਸੁਪਰਡੈਂਟ, ਮਾਸਟਰ ਰਾਕੇਸ਼ ਕੁਮਾਰ ਮਾਲੇਵਾਲ, ਅਮਨਪ੍ਰੀਤ ਸਿੰਘ ਜੌਹਰ ਬੀ.ਐਨ.ਓ ਬੰਗਾ, ਪਿ੍ੰਸੀਪਲ ਰਾਜਨ ਭਾਰਦਵਾਜ ਬੀ.ਐਨ.ਓ ਔੜ, ਪਿ੍ੰਸੀਪਲ ਰਜਨੀਸ਼ ਕੁਮਾਰ ਡੀ.ਐਸ.ਐਮ, ਹੈੱਡ ਮਾਸਟਰ ਨਵੀਂ ਗੁਲਾਟੀ, ਹੈਡਮਾਟਰ ਪਰਮਿੰਦਰ ਭੰਗਲ ਸਟੇਟ ਐਵਾਰਡੀ, ਹੈਡ ਮਾਸਟਰ ਗੁਰਨੇਕ ਸਿੰਘ, ਮੁੱਖ ਅਧਿਆਪਕਾ ਨੀਲਮ ਕੁਮਾਰੀ ਮਜਾਰਾਂ ਕਲਾ, ਨੀਲਮ ਮੁੱਖ ਅਧਿਆਪਕਾਂ ਮਹਾਲੋਂ, ਮੁੱਖ ਅਧਿਆਪਕਾ ਸੁਨੀਤਾ ਕੁਮਾਰੀ ਨਵਾਂ ਪਿੰਡ ਟੱਪਰੀਆਂ, ਬਲਵੀਰ ਕੌਰ ਮੁੱਖ ਅਧਿਆਪਕਾ ਪੋਜੇਵਾਲ, ਲੈਕ. ਹਰਵਿੰਦਰ ਸਿੰਘ, ਲੈਕ. ਦਵਿੰਦਰ ਪਾਲ ਭਾਟੀਆ, ਵਿਜੇ ਕੁਮਾਰ ਪੋਜੇਵਾਲ, ਰਾਜ ਕੁਮਾਰੀ, ਬਲਵੀਰ ਸਿੰਘ ਬੰਟੀ, ਤਿਲਕ ਰਾਜ ਹੈੱਡ ਟੀਚਰ, ਪਵਨ ਕੁਮਾਰ ਬੀ.ਆਰ.ਸੀ ਆਦਿ ਸਮੇਤ ਸਮੂਹ ਅਧਿਆਪਕ ਹਾਜਰ ਸਨ | ਇਸ ਮੌਕੇ ਪਿ੍ੰਸੀਪਲ ਪਰਮਿੰਦਰ ਭਾਟੀਆ ਨੇ ਸਭ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਮਾਸਟਰ ਰਾਕੇਸ਼ ਕੁਮਾਰ ਨੇ ਕੀਤਾ |

ਪਿਛਲੀ ਖ਼ਬਰ ਗੁਰੂ ਅਮਰਦਾਸ ਸਕੂਲ ਭਲਾਈਪੁਰ ਡੋਗਰਾਂ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ <br/> ਅਗਲੀ ਖ਼ਬਰ ਚੱਢਾ ਪਰਿਵਾਰ ਵਲੋਂ ਸਰਕਾਰੀ ਸਕੂਲ ਨੂੰ ਸਹਾਇਤਾ ਰਾਸ਼ੀ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।