22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸੰਵਿਧਾਨ ਦੀ ਸੁਰੱਖਿਆ ਕਰਨਾ ਹਰ ਭਾਰਤੀ ਦੀ ਨੈਤਿਕ ਜ਼ਿੰਮੇਵਾਰੀ - ਪਿ੍ੰ. ਪ੍ਰੇਮ ਕੁਮਾਰ <br/>

ਅਜੀਤ ਡੈਸਕ 07-12-2025
ਟੱਪਰੀਆਂ ਖੁਰਦ, 6 ਦਸੰਬਰ (ਬਲਵਿੰਦਰ ਨਾਨੋਵਾਲੀਆ) - ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਦੇ ਸਬੰਧੀ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਰਜਿ: ਸੜੋਆ ਦੀ ਵਿਸ਼ੇਸ਼ ਇਕੱਤਰਤਾ ਸੁਸਾਇਟੀ ਦੇ ਉਪ ਚੇਅਰਮੈਨ ਪਿ੍ੰਸੀਪਲ ਪ੍ਰੇਮ ਕੁਮਾਰ ਸਾਹਿਬਾ ਦੀ ਪ੍ਰਧਾਨਗੀ ਹੇਠ ਪਿੰਡ ਨਾਨੋਵਾਲ ਵਿਖੇ ਹੋਈ | ਇਸ ਮੌਕੇ ਸਮੂਹ ਮੈਂਬਰਾਂ ਨੇ ਬਾਬਾ ਸਾਹਿਬ ਦੇ ਆਦਮ ਕੱਦ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ | ਇਸ ਮੌਕੇ ਪਿ੍ੰਸੀਪਲ ਪ੍ਰੇਮ ਕੁਮਾਰ, ਪ੍ਰੋ. ਵਰਿੰਦਰ ਬਛੌੜੀ ਅਤੇ ਲਾਲ ਸਿੰਘ ਮਾਨ ਮੈਨੇਜਰ ਨੇ ਕਿਹਾ ਕਿ ਅੱਜ ਦੇਸ਼ ਅੰਦਰ ਜੋ ਸ਼ਾਸਨ ਵਿਵਸਥਾ ਚੱਲ ਰਹੀ ਹੈ ਇਹ ਬਾਬਾ ਸਾਹਿਬ ਵਲੋਂ ਦਿੱਤੇ ਭਾਰਤੀ ਸੰਵਿਧਾਨ ਅਨੁਸਾਰ ਚੱਲ ਰਹੀ ਹੈ | ਇਸ ਕਰਕੇ ਹਰ ਭਾਰਤੀ ਦਾ ਇਹ ਫਰਜ ਬਣਦਾ ਹੈ ਕਿ ਅਸੀਂ ਭਾਰਤੀ ਸੰਵਿਧਾਨ ਦੀ ਰੱਖਿਆ ਕਰੀਏ ਅਤੇ ਉਨ੍ਹਾਂ ਵਲੋਂ ਦਰਸਾਏ ਮਾਰਗ 'ਤੇ ਚੱਲ ਕੇ ਸੰਵਿਧਾਨ ਨੂੰ ਬਣਦਾ ਸਤਿਕਾਰ ਦੇਈਏ | ਡਾ. ਬੀ. ਆਰ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ 'ਚ ਨਾਜਰ ਰਾਮ ਮਾਨ ਚੇਅਰਮੈਨ, ਸੋਹਣ ਸਿੰਘ ਸੈਂਪਲਾ, ਮਹਿੰਦਰ ਚੰਦ ਪੋਜੇਵਾਲ, ਤੇਲੂ ਰਾਮ ਛਦੌੜੀ, ਗੁਰਦਿਆਲ ਮਾਨ, ਕੇਵਲ ਕ੍ਰਿਸ਼ਨ ਕਿਸ਼ਨਪੁਰੀ, ਅਮਰਜੀਤ ਹਿਆਤਪੁਰ ਰੁੜਕੀ, ਬਲਵਿੰਦਰ ਨਾਨੋਵਾਲ, ਚਰਨਜੀਤ ਆਦੋਵਾਲ, ਜਗਮੋਹਣ ਨੌਰਦ, ਰਜਿੰਦਰ ਕੁਮਾਰ, ਨਰੰਜਣਜੋਤ ਸਿੰਘ, ਕਮਲਜੀਤ ਸਿੰਘਪੁਰ, ਚਮਨ ਲਾਲ ਸੜੋਆ, ਮੋਹਣ ਲਾਲ ਖਰੌੜ, ਨਿਰਮਲ ਸਿੰਘ ਪੈਲੀ, ਨਰਿੰਦਰ ਬੇਗਮਪੁਰ ਫਾਉਂਡਰ ਪ੍ਰਧਾਨ, ਕੈਪਟਨ ਤਰਸੇਮ ਸਿੰਘ, ਸ਼ਮਸ਼ੇਰ ਸਿੰਘ ਪੋਜੇਵਾਲ ਅਤੇ ਬਲਵੀਰ ਸਿੰਘ ਸਪੁਰਡੈਂਟ ਕਾਲੇਵਾਲ ਬੀਤ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਚੱਢਾ ਪਰਿਵਾਰ ਵਲੋਂ ਸਰਕਾਰੀ ਸਕੂਲ ਨੂੰ ਸਹਾਇਤਾ ਰਾਸ਼ੀ ਭੇਟ <br/> ਅਗਲੀ ਖ਼ਬਰ ਬਾਬਾ ਸੁੱਚਾ ਸਿੰਘ ਦੀ ਯਾਦ 'ਚ ਸ੍ਰੀ ਅਖੰਡ ਪਾਠ ਦੇ ਭੋਗ 10 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।