18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪਿ੍ੰਸੀਪਲ ਬੰਦਨਾ ਜੋਸ਼ੀ ਨੇ ਨੈਸ਼ਨਲ ਪੱਧਰ 'ਤੇ ਜਿੱਤਿਆ ਪ੍ਰਾਈਡ ਆਫ ਸਕੂਲ ਪੁਰਸਕਾਰ <br/>

ਅਜੀਤ ਡੈਸਕ 04-12-2025
ਪੋਜੇਵਾਲ ਸਰਾਂ, 3 ਦਸੰਬਰ (ਬੂਥਗੜ੍ਹੀਆ)-ਬੀਤ ਇਲਾਕੇ ਦੇ ਪਿੰਡ ਭਵਾਨੀਪੁਰ ਦੀ ਜੰਮਪਲ ਬੰਦਨਾ ਜੋਸ਼ੀ ਪੁੱਤਰੀ ਮਦਨ ਲਾਲ ਜੋਸ਼ੀ ਅਤੇ ਨੀਲਮ ਜੋਸ਼ੀ ਨੂੰ ਜੋ ਕਿ ਲੁਧਿਆਣਾ ਦੇ ਇੰਡੀਅਨ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਲੁਧਿਆਣਾ ਵਿੱਚ ਬਤੌਰ ਪਿ੍ੰਸੀਪਲ ਹੈ ਨੂੰ ਐਫ.ਏ.ਪੀ (ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ) ਵਲੋਂ ਉਹਨਾ ਦੀ ਪਿ੍ੰਸੀਪਲ ਵਜੋਂ ਵਧੀਆ ਕਾਰਗਗੁਜ਼ਾਰੀ ਲਈ ਬੈਸਟ ਪਿ੍ੰਸੀਪਲ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ | ਇਸ ਪ੍ਰਤੀਯੋਗਤਾ ਵਿਚ ਦੇਸ਼ ਦੇ 18 ਰਾਜਾਂ ਦੇ ਸਕੂਲਾਂ ਨੇ ਹਿੱਸਾ ਲਿਆ ਸੀ, ਜਿਸ ਵਿਚੋਂ 300 ਪਿ੍ੰਸੀਪਲਾਂ ਨੂੰ ਚੁਣਿਆ ਗਿਆ | ਬੰਦਨਾ ਜੋਸ਼ੀ ਨੂੰ ਪਹਿਲਾਂ ਵੀ ਰਾਸ਼ਟਰੀ ਪੱਧਰ 'ਤੇ ਪੰਜ ਬੈਸਟ ਟੀਚਰ ਦੇ ਐਵਾਰਡ ਮਿਲ ਚੁੱਕੇ ਹਨ | 29 ਨਵੰਬਰ ਨੂੰ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਵਲੋਂ ਕੌਮੀ ਪੱਧਰ 'ਤੇ ਪ੍ਰਾਈਡ ਆਫ ਸਕੂਲ ਦਾ ਪੁਰਸਕਾਰ ਜਿੱਤ ਕੇ ਬੰਦਨਾ ਜੋਸ਼ੀ ਨੇ ਜ਼ਿਲਾ ਹੁਸ਼ਿਆਰਪੁਰ ਦੇ ਨਾਲ-ਨਾਲ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਵਿੱਦਿਅਕ ਅਦਾਰਿਆਂ ਦਾ ਨਾਂਅ ਕੌਮੀ ਪੱਧਰ 'ਤੇ ਚਮਕਾਇਆ | ਬੰਦਨਾ ਜੋਸ਼ੀ ਨੇ ਦੱਸਿਆ ਕਿ ਮੁੱਢਲੀ ਸਿੱਖਿਆ ਐਨ.ਐੱਸ.ਐਮ ਪਬਲਿਕ ਸਕੂਲ ਅਚਲਪੁਰ ਤੋਂ ਪ੍ਰਾਪਤ ਕੀਤੀ ਅਤੇ ਮਹਾਰਾਜ ਬ੍ਰਹਮਾ ਨੰਦ ਭੂਰੀਵਾਲੇ ਰਾਣਾ ਗਜੇਂਦਰ ਚੰਦ ਗਰਲਜ਼ ਕਾਲਜ ਮਨਸੋਵਾਲ ਜ਼ਿਲਾ ਹੁਸ਼ਿਆਰਪੁਰ ਤੋਂ ਸੈਕੰਡਰੀ ਤੇ ਗਰੈਜੂਏਸ਼ਨ ਅਤੇ ਬੀ.ਐਡ ਦੀ ਡਿਗਰੀ ਪ੍ਰਾਪਤ ਕਰਨ ਕਰਨ ਉਪਰੰਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੋਸਟ ਗਰੈਜੂਏਸ਼ਨ ਦੀ ਡਿਗਰੀ (ਹਿੰਦੀ ਅਤੇ ਇੰਗਲਿਸ਼) ਦੀ ਪ੍ਰਾਪਤ ਕੀਤੀ | ਦੱਸਣਯੋਗ ਹੈ ਕਿ ਪ੍ਰਾਈਡ ਆਫ ਸਕੂਲ ਪੁਰਸਕਾਰ ਜੇਤੂ ਬੰਦਨਾ ਜੋਸ਼ੀ ਨੇ ਇਸ ਪੁਰਸਕਾਰ ਤੋਂ ਪਹਿਲਾਂ ਬੰਦਨਾ ਜੋਸ਼ੀ ਨੇ ਕਾਲਜ ਪੱਧਰ 'ਤੇ ਆਪਣੀ ਸਿੱਖਿਆ ਦੌਰਾਨ ਯੂਥ ਫ਼ੈਸਟੀਵਲ ਵਿਚ ਕਵਿਤਾ-ਲੇਖਨ, ਕਵਿਤਾ-ਵਾਚਨ, ਲੋਕ-ਸਾਜ, ਨਾਟਕ ਤੇ ਗੀਤ ਮੁਕਾਬਲਿਆਂ ਵਿਚ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਕੇ ਕਈ ਪੁਰਸਕਾਰ ਆਪਣੇ ਨਾਮ ਕੀਤੇ ਹਨ | ਬੰਦਨਾ ਜੋਸ਼ੀ ਨੇ ਇਨਾਂ ਸਭ ਪ੍ਰਾਪਤੀਆਂ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਤਪੱਸਵੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ, ਸਤਿਗੁਰੂ ਰਕਬੇ ਵਾਲੇ, ਸਤਿਗੁਰੂ ਗਊਆਂ ਵਾਲੇ ਤੇ ਮੌਜੂਦਾ ਗੱਦੀਨਸ਼ੀਨ ਸਤਿਗੁਰੂ ਕਾਸ਼ੀ ਵਾਲਿਆਂ ਨੂੰ ਦਿੰਦਿਆਂ ਕਿਹਾ ਕਿ ਜੇਕਰ ਬੀਤ ਇਲਾਕੇ 'ਚ ਭੂਰੀਵਾਲੇ ਸਤਿਗੁਰਾਂ ਦੀ ਸਿੱਖਿਆ ਦੇ ਖੇਤਰ 'ਚ ਅਪਾਰ ਰਹਿਮਤ ਨਾ ਹੁੰਦੀ ਤਾਂ ਅੱਜ ਇਹ ਸਨਮਾਨ ਨਾ ਮਿਲਦੇ |

ਪਿਛਲੀ ਖ਼ਬਰ ਵਿਸ਼ਵ ਅੰਗਹੀਣ ਦਿਵਸ ਮੌਕੇ ਪੰਜਾਬ ਸਰਕਾਰ ਮੰਗਾਂ ਪੂਰੀਆਂ ਕਰੇ -ਆਗੂ <br/> ਅਗਲੀ ਖ਼ਬਰ ਪੋਸਟਰ ਮੇਕਿੰਗ ਮੁਕਾਬਲੇ 'ਚ ਇੰਦਰਪੁਰੀ ਸਰਕਾਰੀ ਸਕੂਲ ਹੇੜੀਆਂ ਦੀ ਦੀਕਸ਼ਾ ਰਹੀ ਅੱਵਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।