19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਕਾਹਮਾ ਦਾ ਫੁੱਟਬਾਲ ਟੂਰਨਾਮੈਂਟ ਅਭੁੱਲ ਯਾਦਾਂ ਛੱਡਦਾ ਹੋਇਆ ਸਮਾਪਤ

ਅਜੀਤ ਡੈਸਕ 04-12-2025
ਮੱਲਪੁਰ ਅੜਕਾਂ, 3 ਦਸੰਬਰ (ਮਨਜੀਤ ਸਿੰਘ ਜੱਬੋਵਾਲ)-ਪਿੰਡ ਕਾਹਮਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦਾਂ ਦੀ ਯਾਦ ਵਿਚ ਚੱਲ ਰਹਾ 60ਵਾਂ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ ਅਭੁੱਲ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ | ਜਿਸ ਵਿਚ 14 ਸਾਲਾਂ ਅਕੈਡਮੀਆਂ ਦਾ ਫਾਈਨਲ ਮੁਕਾਬਲਾ ਕਾਹਮਾ ਤੇ ਮਾਹਿਲ-ਗਹਿਲਾ ਵਿਚਕਾਰ ਕਰਵਾਇਆ ਗਿਆ, ਜਿਸ ਵਿਚੋਂ ਮਾਹਿਲ-ਗਹਿਲਾ ਦੀ ਟੀਮ ਜੇਤੂ ਰਹੀ | ਪਿੰਡ ਪੱਧਰ ਦੀਆਂ ਟੀਮਾਂ ਦਾ ਫਾਈਨਲ ਮੁਕਾਬਲਾ ਕਾਹਮਾ ਤੇ ਉੱਚਾ ਲਧਾਣਾ ਵਿਚਕਾਰ ਕਰਵਾਇਆ ਗਿਆ | ਜਿਸ ਵਿਚ ਕਾਹਮਾ ਦੀ ਟੀਮ ਪੈਨਲਟੀਆਂ 'ਤੇ ਜੇਤੂ ਰਹੀ | ਕਲੱਬਾਂ ਦਾ ਫਾਈਨਲ ਮੁਕਾਬਲਾ ਦਲਵੀਰ ਫੁੱਟਬਾਲ ਅਕੈਡਮੀ ਪਟਿਆਲਾ ਤੇ ਪਿ੍. ਹਰਭਜਨ ਸਿੰਘ ਫੁੱਟਬਾਲ ਕਲੱਬ ਮਾਹਿਲਪੁਰ ਵਿਚਕਾਰ ਕਰਵਾਇਆ ਗਿਆ | ਜਿਸ ਵਿਚੋਂ ਦਲਵੀਰ ਫੁੱਟਬਾਲ ਕਲੱਬ ਪਟਿਆਲਾ ਦੀ ਟੀਮ ਜੇਤੂ ਰਹੀ | ਇਨ੍ਹਾਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਡਾ. ਨਛੱਤਰ ਪਾਲ ਹਲਕਾ ਵਿਧਾਇਕ ਨਵਾਂਸ਼ਹਿਰ ਤੇ ਲਲਿਤ ਮੋਹਣ ਪਾਠਕ ਬੱਲੂ ਹਲਕਾ ਇੰਚਾਰਜ ਨਵਾਂਸ਼ਹਿਰ ਮੁੱਖ ਮਹਿਮਾਨ ਵਜੋਂ ਪੁੱਜੇ | ਇਸ ਮੌਕੇ ਸਤਨਾਮ ਸਿੰਘ ਕਾਹਮਾ ਮੁੱਖ ਪ੍ਰਬੰਧਕ, ਗੁਰਨਾਮ ਸਿੰਘ ਗਾਮਾ ਪ੍ਰਧਾਨ, ਅਮਰੀਕ ਸਿੰਘ ਸਰਪੰਚ, ਜਰਨੈਲ ਸਿੰਘ ਸਾਬਕਾ ਪੰਚ, ਹਰਵਿੰਦਰ ਬਿੰਟਾ ਪੰਚ, ਅਮਰੀਕ ਸਿੰਘ ਪੰਚ, ਇਕਬਾਲ ਸਿੰਘ ਮੈਨੇਜਰ, ਪ੍ਰਵੀਨ ਕੁਮਾਰ ਪੰਚ, ਹਰਪਾਲ ਸਿੰਘ ਠੇਕੇਦਾਰ ਦਿੱਲੀ, ਰਾਮ ਪ੍ਰਕਾਸ਼ ਠੇਕੇਦਾਰ, ਮਨਜੀਤ ਸਿੰਘ ਖ਼ਜ਼ਾਨਚੀ, ਠੇਕੇਦਾਰ ਗੁਦਾਵਰ ਸਿੰਘ, ਜਸਵਿੰਦਰ ਸਿੰਘ, ਅਵਤਾਰ ਸਿੰਘ ਕਾਲਾ, ਪਰਮਜੀਤ ਸਿੰਘ ਕੰਦੋਲਾ, ਕਸ਼ਮੀਰ ਸਿੰਘ, ਤਰਸੇਮ ਸਿੰਘ ਕੰਦੋਲਾ, ਸਾਬਕਾ ਪਿ੍. ਗਿਆਨ ਚੰਦ, ਬਲਵੀਰ ਸਿੰਘ ਫੋਰਮੈਨ ਤੇ ਹੋਰ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸਮਾਜ ਸੇਵੀ ਪਿ੍ੰ: ਸ. ਜਸਪਾਲ ਸਿੰਘ ਗਿੱਦਾ ਨਾਲ ਪਠਲਾਵਾ ਸੰਸਥਾ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਕੰਦੋਲਾ ਪਰਿਵਾਰ ਵਲੋਂ ਹੱਪੋਵਾਲ ਸਕੂਲ 'ਚ ਗਰਮ ਵਰਦੀਆਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।