19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਬੰਗਾ 'ਚ ਜ਼ਿਲ੍ਹਾ ਪ੍ਰੀਸ਼ਦ 2 ਅਤੇ ਬਲਾਕ ਸੰਮਤੀ ਦੇ 11 ਉਮੀਦਵਾਰਾਂ ਵਲੋਂ ਨਾਮਜ਼ਦਗੀ ਦਾਖਲ <br/>

ਅਜੀਤ ਡੈਸਕ 04-12-2025
ਬੰਗਾ, 3 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ)-ਐਸ.ਡੀ.ਐਮ ਬੰਗਾ ਬਿਪਨ ਭੰਡਾਰੀ ਪੀ.ਸੀ.ਐਸ ਦੇ ਦਫਤਰ ਵਿੱਚ ਜ਼ਿਲ੍ਹਾ ਪਰਿਸ਼ਦ ਜੋਨ ਕੁਲਥਮ ਤੋਂ ਦੋ ਉਮੀਦਵਾਰਾਂ ਨੇ ਨਾਮਜਦਗੀਆਂ ਦਾਖਲ ਕੀਤੀਆਂ ਇਸੇ ਤਰ੍ਹਾਂ ਵੱਖ-ਵੱਖ ਜੋਨਾਂ ਤੋਂ ਬਲਾਕ ਸੰਮਤੀ ਦੇ 11 ਉਮੀਦਵਾਰਾਂ ਨੇ ਨਾਮਜਦਗੀ ਪੇਪਰ ਦਾਖਲ ਕਰਵਾਏ | ਉਮੀਦਵਾਰਾਂ ਤੋਂ ਨਾਮਜਦਗੀ ਪੇਪਰ ਪ੍ਰਾਪਤ ਕਰਨ ਵਾਲੇ ਅਧਿਕਾਰੀ ਬਿਕਰਮ ਕੁਮਾਰ ਗੁੰਬਰ ਨਾਇਬ ਤਹਿਸੀਲਦਾਰ ਨੇ ਬਤੌਰ ਏ.ਆਰ.ਓ ਨੇ ਬਲਾਕ ਸੰਮਤੀ ਦੇ ਉਮੀਦਵਾਰ ਅਤੇ ਐਸ.ਡੀ.ਐਮ ਵਿਪਨ ਭੰਡਾਰੀ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਤੋਂ ਨਾਮਜਾਦਗੀ ਪੱਤਰ ਪ੍ਰਾਪਤ ਕੀਤੇ | ਇਸ ਮੌਕੇ 'ਤੇ ਕਾਂਗਰਸ ਉਮੀਦਵਾਰ ਵੱਲੋਂ ਸਤਬੀਰ ਸਿੰਘ ਪੱਲੀ-ਝਿੱਕੀ, ਰਜਿੰਦਰ ਸ਼ਰਮਾ, ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਡਾ. ਅਮਰੀਕ ਸਿੰਘ ਸੋਢੀ, ਬਾਬਾ ਜੋਗਾ ਸਿੰਘ ਦੇ ਸਹਿਯੋਗ ਨਾਲ ਨਾਮਜਦਗੀ ਪੇਪਰ ਜਮ੍ਹਾ ਕਰਾਏ | ਇਸੇ ਤਰ੍ਹਾਂ ਬਸਪਾ ਆਗੂ ਪ੍ਰਵੀਨ ਬੰਗਾ ਦੀ ਅਗਵਾਈ ਵਿੱਚ ਬਸਪਾ ਦੇ ਉਮੀਦਵਾਰਾਂ ਨੇ ਆਪਣੇ ਪੇਪਰ ਦਾਖਲ ਕਰਵਾਏ | ਆਮ ਆਦਮੀ ਪਾਰਟੀ ਦੇ ਕੁੱਲ ਛੇ ਉਮੀਦਵਾਰਾਂ ਨੇ ਪੇਪਰ ਦਾਖਲ ਕਰਵਾਏ | ਆਪ ਆਗੂ ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ ਨੇ ਮੁਕੰਦਪੁਰ ਜੋਨ ਤੋਂ ਬਤੌਰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਪੇਪਰ ਦਾਖਲ ਕਰਵਾਏ | ਆਸ ਤੋਂ ਉਲਟ ਉਮੀਦਵਾਰਾਂ ਵਿੱਚ ਪੇਪਰ ਦਾਖਲ ਕਰਾਉਣ ਦਾ ਉਤਸ਼ਾਹ ਮੱਠਾ ਦੇਖਿਆ ਗਿਆ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਸ਼ਾਨ ਨਾਲ ਜਿੱਤੇਗਾ -ਆਗੂ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਹੀ ਝੰਡਾ ਝੁਲੇਗਾ -ਬਲਾਕੀਪੁਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।