19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਨੌਰਵੁੱਡ ਸਕੂਲ ਦੀ ਵਾਈਸ ਪਿ੍ੰਸੀਪਲ ਰਜਨੀ ਭਨੌਟ ਨੂੰ ਮਿਲਿਆ 'ਰਾਸ਼ਟਰੀ ਪੁਰਸਕਾਰ 2025' ਦਾ ਖਿਤਾਬ

ਅਜੀਤ ਡੈਸਕ 04-12-2025
ਕਾਠਗੜ੍ਹ, 3 ਦਸੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਨੌਰਵੁੱਡ ਸਕੂਲ ਦੀ ਵਾਈਸ-ਪਿ੍ੰਸੀਪਲ ਰਜਨੀ ਭਨੋਟ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਰਾਸ਼ਟਰੀ ਪੁਰਸਕਾਰ 2025 ਪ੍ਰਾਈਡ ਆਫ਼ ਸਕੂਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਸ਼ਾਨਦਾਰ ਪ੍ਰਾਪਤੀ ਉਨ੍ਹਾਂ ਦੀ ਮਿਹਨਤ, ਇਮਾਨਦਾਰੀ, ਅਟੁੱਟ ਸਮਰਪਣ, ਸਿੱਖਿਆ ਸ਼ਾਸਤਰੀ ਅਤੇ ਉੱਤਮਤਾ ਨੂੰ ਦਰਸਾਉਂਦੀ ਹੈ | ਉਹਨਾਂ ਦੀ ਪੇਸ਼ੇਵਰ ਕਾਰਜ ਨੈਤਿਕਤਾ, ਅਨੁਸ਼ਾਸਿਤ ਸੁਭਾਅ ਅਤੇ ਇਮਾਨਦਾਰੀ ਨੇ ਸਕੂਲ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਵਿੱਚ ਲਗਾਤਾਰ ਯੋਗਦਾਨ ਪਾਇਆ | ਸਕੂਲ ਮੈਨੇਜਮੈਂਟ ਨੇ ਰਜਨੀ ਭਨੋਟ ਵਾਈਸ ਪਿ੍ੰਸੀਪਲ ਨੂੰ ਇਸ ਯੋਗ ਪ੍ਰਾਪਤੀ ਲਈ ਵਧਾਈਆਂ ਦਿੰਤੀਆਂ ਅਤੇ ਭਵਿੱਖ ਵਿੱਚ ਹੋਰ ਪ੍ਰਾਪਤੀਆਂ ਲਈ ਕਾਮਨਾ ਕੀਤੀ |
ਪਿਛਲੀ ਖ਼ਬਰ ਬੱਬਰ ਕਰਮ ਸਿੰਘ ਸਕੂਲ ਦੌਲਤਪੁਰ ਦੇ ਵਿਦਿਆਰਥੀਆਂ ਦਾ ਖੇਡਾਂ 'ਚ ਮੱਲਾਂ ਮਾਰਨ ਲਈ ਕੀਤਾ ਸਨਮਾਨ ਅਗਲੀ ਖ਼ਬਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਜ਼ਿਲ੍ਹਾ ਪ੍ਰੀਸ਼ਦ ਲਈ 5 ਅਤੇ ਬਲਾਕ ਸੰਮਤੀ ਲਈ 53 ਉਮੀਦਵਾਰਾਂ ਵਲੋਂ ਪੇਪਰ ਦਾਖਲ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।