ਪੋਜੇਵਾਲ ਸਰਾਂ, 2 ਦਸੰਬਰ (ਨਵਾਂਗਰਾਈਾ, ਬੂਥਗੜੀਆ) - ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਟੀਚਰ ਫੈਸਟ ਮੁਕਾਬਲੇ ਤਹਿਤ ਬਲਾਕ ਸੜੋਆ ਦੇ ਬਲਾਕ ਪੱਧਰੀ ਟੀਚਰ ਫੈਸਟ ਮੁਕਾਬਲੇ ਚੌਧਰੀ ਮੇਲਾ ਰਾਮ ਭੂੰਬਲਾ ਸ.ਸ.ਸ.ਸ. ਮਾਲੇਵਾਲ ਵਿਖੇ ਬਲਾਕ ਨੋਡਲ ਅਫ਼ਸਰ ਗੁਰਪ੍ਰੀਤ ਸੈਂਪਲਾ ਅਤੇ ਪਿ੍ੰਸੀਪਲ ਪਰਮਿੰਦਰ ਸਿੰਘ ਭਾਟੀਆ ਦੀ ਅਗਵਾਈ 'ਚ ਲੱਗਿਆ | ਦੋ ਦਿਨ ਚੱਲੇ ਮੁਕਾਬਲੇ 'ਚ ਬਲਾਕ ਸੜੋਆ ਦੇ ਅਪਰ ਪ੍ਰਾਇਮਰੀ ਸਕੂਲਾਂ ਦੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੇ ਭਾਗ ਲਿਆ | ਇਸ ਬਲਾਕ ਪੱਧਰੀ ਮੁਕਾਬਲੇ ਦੌਰਾਨ ਜੇਤੂ ਅਧਿਆਪਕਾਂ ਦਾ ਸਨਾਮਨ ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ, ਲਖਵੀਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ, ਵਰਿੰਦਰ ਬੰਗਾ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਅਤੇੇ ਗੁਰਪ੍ਰੀਤ ਸਿੰਘ ਸੈਂਪਲਾ ਬਲਾਕ ਨੋਡਲ ਅਫਸਰ ਨੇ ਕੀਤਾ | ਇਸ ਮੌਕੇ ਆਪਣੇ ਸੰਬੋਧਨ 'ਚ ਅਜੀਤ ਸ਼ਰਮਾ ਡੀ.ਈ.ਓ ਅਤੇ ਲਖਵੀਰ ਸਿੰਘ ਡਿਪਟੀ ਡੀ.ਈ.ਓ ਨੇ ਕਿਹਾ ਕਿ ਅਜਿਹੇ ਮੁਕਾਬਲੇ ਅਧਿਆਪਕਾਂ ਨੂੰ ਸਮੇਂ ਦੇ ਹਾਣੀ ਬਣਾਉਦੇ ਹਨ | ਇਸ ਲਈ ਅਜਿਹੇ ਮੁਕਾਬਲਿਆਂ 'ਚ ਅਧਿਆਪਕਾਂ ਨੂੰ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ | ਇਸ ਟੀਚਟ ਫੈਸਟ ਦੌਰਾਨ ਮਾਡਲ/ਟੀਚਿੰਗ ਏਡ ਥੀਮ 'ਚ ਮਾਸਟਰ ਗੁਰਨਾਮ ਸਿੰਘ ਕੁੱਕੜ ਸੂਹਾ ਨੇ ਪਹਿਲਾ, ਮਾਟਸਰ ਅੰਕੁਰ ਕੁੱਕੜ ਸੂਹਾ ਨੇ ਦੂਸਰਾ, ਸਰਿੰਦਰ ਕੁਮਾਰ ਕਰੀਮਪੁਰ ਚਾਹਵਾਲਾ ਨੇ ਤੀਸਰਾ, ਮਈਕਰੋ ਟੀਚਿੰਗ ਵਿੱਚ ਬਲਵੀਰ ਸਿੰਘ ਮਾਲੇਵਾਲ ਨੇ ਪਹਿਲਾ, ਅਨੁਰਾਧਾ ਮਾਲੇਵਾਲ ਨੇ ਦੂਸਰਾ, ਰੀਤਾ ਕੁੱਕੜ ਸੂਹਾ ਨੇ ਤੀਸਰਾ, ਆਈ. ਟੀ ਟੂਲ ਅਤੇ ਟੈਕਨਾਲੋਜੀ ਇਨ ਟੀਚਿੰਗ ਥੀਮ ਵਿੱਚ ਨਰੇਸ਼ ਕੁਮਾਰ ਚਾਂਦਪੁਰ ਰੁੜਕੀ ਨੇ ਪਹਿਲਾ, ਲਖਵੀਰ ਸਿੰਘ ਛਦੌੜੀ ਨੇ ਦੂਸਰਾ, ਰਾਕੇਸ਼ ਕੁਮਾਰ ਰੱਕੜਾਂ ਢਾਂਹਾ ਨੇ ਤੀਸਰਾ, ਸਪੈਸਲਾਈਜ਼ ਕਿੱਟ ਥੀਮ 'ਚ ਸਤਵਿੰਦਰ ਸਿੰਘ ਸੈਂਹਬੀ ਛਦੌੜੀ ਨੇ ਪਹਿਲਾ, ਡਾ. ਸੁਖਜੀਤ ਸਿੰਘ ਸਾਹਿਬਾ ਨੇ ਦੂਸਰਾ, ਮੀਨਾ ਕੁਮਾਰੀ ਸਾਧਵਾ ਨੇ ਤੀਸਰਾ, ਵਨ ਐਕਟ ਪਲੇ ਥੀਮ ਵਿੱਚ ਇੰਦਰਜੀਤ ਕੌਰ ਦਿਆਲ ਨੇ ਪਹਿਲਾ, ਰਵਿੰਦਰ ਕੁਮਾਰ ਚਧੌੜੀ ਨੇ ਦੂਸਰਾ, ਹਰਜਿੰਦਰ ਕੁਮਾਰ ਪੋਜੇਵਾਲ ਨੇ ਤੀਸਰਾ, ਸੁੰਦਰ ਲਿਖਾਈ ਥੀਮ ਵਿੱਚ ਇੰਦਰਜੀਤ ਕੌਰ ਦਿਆਲ ਨੇ ਪਹਿਲਾ, ਰੀਤੂ ਚੰਦਿਆਣੀ ਖੁਰਦ ਨੇ ਦੂਸਰਾ, ਰਾਜ ਕੁਮਾਰ ਮਾਲੇਵਾਲ ਨੇ ਤੀਸਰਾ, ਰੀਲ ਲਾਈਫ ਐਪਲੀਕੇਸ਼ਨ ਥੀਮ ਵਿੱਚ ਸੰਜੀਵ ਕੁਮਾਰ ਪੋਜੇਵਾਲ ਨੇ ਪਹਿਲਾ, ਦਲਜੀਤ ਕੌਰ ਰੱਕੜਾਂ ਢਾਹਾਂ ਨੇ ਦੂਸਰਾ, ਰਾਜਵਿੰਦਰ ਕੌਰ ਮੌਜੋਵਾਲ ਮਜਾਰਾ ਨੇ ਤੀਸਰਾ, ਮੈਨੁਅਲ ਗੇਮ ਅਤੇ ਵੀਡੀਓ ਗੇਮ ਥੀਮ ਵਿੱਚ ਮਨਜੀਤ ਕੌਰ ਬਛੌੜੀ ਨੇ ਪਹਿਲਾ, ਅਨੀਤਾ ਬਕਾਪੁਰ ਨੇ ਦੂਸਰਾ, ਰੂਪਾ ਰਾਣੀ ਕਰੀਮਪੁਰ ਧਿਆਨੀ ਨੇ ਤੀਸਰਾ, ਰੀਕਰੇਸ਼ਨਲ ਐਕਟੇਵਿਟੀ ਥੀਮ ਵਿੱਚ ਜਸਪਾਲ ਕੌਰ ਬਛੌੜੀ ਨੇ ਪਹਿਲਾ, ਸਰਬਜੀਤ ਕੌਰ ਚਾਂਦਪੁਰ ਰੁੜਕੀ ਨੇ ਦੂਸਰਾ ਅਤੇ ਵਿਜੇ ਕੁਮਾਰ ਸੜੋਆ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਰਾਮ ਸਰੂਪ ਸਰਪੰਚ ਮਾਲੇਵਾਲ, ਬਿ੍ਜ ਮੋਹਣ ਚੇਅਰਮੈਨ, ਰਾਕੇਸ਼ ਕੁਮਾਰ ਇੰਚਾਰਜ, ਬਲਵੀਰ ਕੌਰ ਮੁੱਖ ਅਧਿਆਪਕਾ ਪੋਜੇਵਾਲ, ਸੁਨੀਤਾ ਕੁਮਾਰੀ ਮੁੱਖ ਅਧਿਆਪਕਾ ਚਾਂਦਪੁਰ ਰੁੜਕੀ, ਨਿਰਮਲ ਸਿਮਘ ਟੋਰੋਵਾਲ, ਲੈਕ. ਹਰਵਿੰਦਰ ਸਿੰਘ, ਲੈਕ. ਤਜਿੰਦਰ ਕੁਮਾਰ, ਡਾ. ਸੁਖਜੀਤ ਸਿੰਘ, ਰਵਿੰਦਰ ਕੁਮਾਰ ਲਾਲੀ, ਸੁਰਿੰਦਰ ਕੁਮਾਰ, ਲੈਕ. ਦਵਿੰਦਰ ਪਾਲ ਭਾਟੀਆ, ਵਿਜੇ ਕੁਮਾਰ ਪੋਜੇਵਾਲ, ਰਾਜ ਕੁਮਾਰੀ, ਬਲਵੀਰ ਸਿੰਘ ਬੰਟੀ, ਤਿਲਕ ਰਾਜ ਹੈੱਡ ਟੀਚਰ, ਹਰਜਿੰਦਰ ਕੁਮਾਰ ਕਾਕਾ, ਅਮਰਜੀਤ ਸਿੰਘ ਬੀ.ਆਰ.ਸੀ, ਮਨਜੀਤ ਸਿੰਘ ਬੀ.ਆਰ.ਸੀ, ਹੇਮ ਰਾਜ, ਸੰਜੀਵ, ਕੁਮਾਰ, ਨਰੇਸ਼ ਕੁਮਾਰ, ਸੁਰਿੰਦਰ ਕੁਮਾਰ ਕਰੀਮਪੁਰ ਚਾਹਵਾਲਾ ਆਦਿ ਸਮੇਤ ਸਮੂਹ ਅਧਿਆਪਕ ਹਾਜ਼ਰ ਸਨ | ਇਸ ਮੌਕੇ ਪਿ੍ੰਸੀਪਲ ਪਰਮਿੰਦਰ ਭਾਟੀਆ ਨੇ ਸਕੂਲ ਦੀ ਰਿਪੋਰਟ ਪੜ੍ਹੀ ਅਤੇ ਸਭ ਦਾ ਧੰਨਵਾਦ ਕੀਤਾ |