28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਸ. ਸ. ਸ. ਸ. ਬਹਿਲੂਰ ਕਲਾਂ ਵਿਖੇ ਏਡਜ਼ ਰੋਕੂ ਦਿਵਸ ਮਨਾਇਆ <br/>

ਅਜੀਤ ਡੈਸਕ 03-12-2025
ਉਸਮਾਨਪੁਰ, 2 ਦਸੰਬਰ (ਸੰਦੀਪ ਮਝੂਰ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਲੂਰ ਕਲਾਂ ਵਿਖੇ ਸਕੂਲ ਇੰਚਾਰਜ ਪਿ੍ੰਸੀਪਲ ਜਸਵਿੰਦਰ ਸਿੰਘ ਅਗਵਾਈ ਹੇਠ ਵਿਸ਼ਵ ਏਡਜ਼ ਰੋਕੂ ਦਿਵਸ ਮਨਾਇਆ ਗਿਆ | ਇਸ ਮੌਕੇ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਏਡਜ਼ ਵਰਗੀ ਨਾ-ਮੁਰਾਦ ਬਿਮਾਰੀ ਬਾਰੇ ਜਾਗਰੂਕ ਕੀਤਾ ਗਿਆ | ਇਸੇ ਲੜੀ ਤਹਿਤ ਸਕੂਲ 'ਚ ਸਲੋਗਨ ਲਿਖਣ ਅਤੇ ਚਿੱਤਰਕਲਾ ਮੁਕਾਬਲੇ ਰੈਡ ਰਿਬਨ ਕਲੱਬ ਇੰਚਾਰਜ ਮਿਸ ਰਜਨੀ ਬਾਲਾ ਸਾਇੰਸ ਮਿਸਟ੍ਰੈਸ ਦੀ ਦੇਖ ਰੇਖ ਹੇਠ ਕਰਵਾਏ ਗਏ | ਇਹਨਾਂ ਮੁਕਾਬਲਿਆਂ ਦੌਰਾਨ ਅੱਠਵੀਂ ਤੋਂ ਗਿਆਰਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਲੈਕਚਰਾਰ ਨਰਿੰਦਰ ਪਾਲ ਮਨਜੀਤ ਸਿੰਘ ਵੋਕੇਸ਼ਨਲ ਲੈਕਚਰਾਰ, ਰਾਜੂ ਸਿੰਘ, ਰਜਨੀ ਬਾਲਾ, ਵਲੋਂ ਜੱਜਾਂ ਦੀ ਭੂਮਿਕਾ ਨਿਭਾਈ ਗਈ | ਸਲੋਗਨ ਲਿਖਣ ਮੁਕਾਬਲਿਆਂ 'ਚ ਅਮਨਜੋਤ ਨੌਵੀਂ ਜਮਾਤ, ਨਵਜੋਤ ਨੌਵੀਂ ਜਮਾਤ, ਜਸਦੀਪ ਕੌਰ ਦਸਵੀਂ ਜਮਾਤ ਨੇ ਲੜੀਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਸਲੋਗਨ ਲਿਖਣ ਮੁਕਾਬਲਿਆਂ ਦੇ ਦੂਸਰੇ ਵਰਗ 'ਚ ਦਿਨੇਸ਼ ਰਾਏ ਦਸਵੀਂ ਜਮਾਤ, ਆਂਚਲ ਦਸਵੀਂ ਜਮਾਤ ਨੇ ਕ੍ਰਮਵਾਰ ਪਹਿਲਾ, ਦੂਸਰਾ ਸਥਾਨ ਅਤੇ ਗਗਨਦੀਪ ਨੌਵੀਂ ਜਮਾਤ, ਹਰਸ਼ਤਾ ਰਾਏ ਦਸਵੀਂ ਜਮਾਤ ਨੇ ਤੀਸਰਾ ਸਥਾਨ ਹਾਸਲ ਕੀਤਾ | ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੁਨੀਸ਼ ਕੁਮਾਰ, ਸੁਖਵਿੰਦਰ ਸਿੰਘ, ਨਰਿੰਦਰ ਸਿੰਘ, ਮਨਪ੍ਰੀਤ, ਸੁਖਦੇਵ ਸਿੰਘ, ਸਤਨਾਮ ਸਿੰਘ, ਮਨੋਹਰ ਲਾਲ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹਿਰੀ ਹਲਕਿਆਂ 'ਚ ਪੈਂਦੀਆਂ ਚਾਰ ਬਲਾਕ ਸੰਮਤੀਆਂ ਤੋਂ ਭਾਜਪਾ ਲੜਾਏਗੀ ਚੋਣ ਅਗਲੀ ਖ਼ਬਰ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਸਿਰਜੇਗੀ ਇਤਿਹਾਸ - ਹਰਜੋਤ ਲੋਹਟੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।