ਨਵਾਂਸ਼ਹਿਰ, 2 ਦਸੰਬਰ (ਹਰਮਿੰਦਰ ਸਿੰਘ ਪਿੰਟੂ) - ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਰਜਿ: ਨਵਾਂਸ਼ਹਿਰ ਦੀ ਵਿਸ਼ੇਸ਼ ਚੋਣ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮੰਦਰ ਦੇ ਹੈੱਡ ਗ੍ਰੰਥੀ ਸੇਵਾ ਦਾਸ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਜਿਸ 'ਚ ਪ੍ਰਧਾਨ ਜੋਗਰਾਜ ਜੋਗਾ, ਵਾਈਸ ਪ੍ਰਧਾਨ ਪਾਲ ਚੰਦ ਪਾਲਾ, ਚੇਅਰਮੈਨ ਰਾਮ ਲੁਭਾਇਆ ਲੱਧੜ, ਵਾਈਸ ਚੇਅਰਮੈਨ ਜੋਗੇਸ਼ ਬਾਲੀ, ਸੈਕਟਰੀ ਧਰਮਪਾਲ ਬਾਲੀ, ਵਾਈਸ ਸੈਕਟਰੀ ਲੱਕੀ ਕਰੜੇ, ਕੈਸ਼ੀਅਰ ਨਰੇਸ਼ ਕੁਮਾਰ ਸਹਿਜਲ, ਜੁਇੰਟ ਕੈਸ਼ੀਅਰ ਬਲਵਿੰਦਰ ਸਹਿਜਲ ਅਤੇ ਮੈਂਬਰ ਸਲਾਹਕਾਰ ਹਰਬੰਸ ਤੁਰੇ, ਪ੍ਰੇਮ ਲੱਧੜ, ਰਜਿੰਦਰ ਕੁਮਾਰ, ਰਮਨਦੀਪ ਲੱਧੜ, ਅਮਰਨਾਥ ਬਾਲੀ, ਸੋਨੂੰ ਲੱਧੜ, ਰਵਿੰਦਰ ਕੁਮਾਰ ਬਾਲੀ, ਸੁਰੇਸ਼ ਕੁਮਾਰ, ਚੁਣੇ ਗਏ | ਨਵੀਂ ਚੁਣੀ ਕਮੇਟੀ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਭਾਰੀ ਉਤਸ਼ਾਹ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇ | ਇਸ ਮੌਕੇ ਸਾਬਕਾ ਪ੍ਰਧਾਨ ਸੰਦੀਪ ਸਹਿਜਲ, ਲਾਲ ਚੰਦ, ਹਨੀ, ਅਮਿਤ, ਆਦਿ ਹਾਜ਼ਰ ਸਨ |