ਨਵਾਂਸ਼ਹਿਰ, 2 ਦਸੰਬਰ (ਹਰਮਿੰਦਰ ਸਿੰਘ ਪਿੰਟੂ) - ਜੈਨ ਸਥਾਨਕ ਨਵਾਂਸ਼ਹਿਰ ਵਿਖੇ ਸ਼੍ਰਮਣ ਸੰਘ ਦੇ ਸਲਾਹਕਾਰ ਦਿਨੇਸ਼ ਮੁਨੀ, ਦੀਪੇਂਦਰ ਮੁਨੀ ਅਤੇ ਪੁਸ਼ਪੇਂਦਰ ਮੁਨੀ ਠਾਣੇ ਤੀਨ ਦੁਆਰਾ ਰੂਪ ਸਤੂਤੀ ਜਾਰੀ ਕੀਤੀ ਗਈ | ਇਸ ਰੂਪ ਸਤੂਤੀ ਵਿੱਚ ਚਮਤਕਾਰੀ ਅਤੇ ਤਪੱਸਵੀ ਰੂਪਚੰਦ ਮਹਾਰਾਜ ਦੀ ਉਸਤਤ 'ਚ ਸੁੰਦਰ ਭਜਨ ਹਨ | ਇਸ ਮੌਕੇ ਹਾਜ਼ਰ ਗੁਰੂਦੇਵ ਦਿਨੇਸ਼ ਮੁਨੀ ਮਹਾਰਾਜ ਨੇ ਦੱਸਿਆ ਕਿ ਰੂਪਚੰਦ ਮਹਾਰਾਜ ਰਾਜਸਥਾਨ ਦੇ ਮਹਾਨ ਸੰਤ ਗੁਰੂਦੇਵ ਜੀਵਰਾਜ ਦੇ ਪਰਿਵਾਰ ਨਾਲ ਸਬੰਧਤ ਹਨ | ਉਨ੍ਹਾਂ ਦੱਸਿਆ ਕਿ ਰੂਪਚੰਦ ਮਹਾਰਾਜ ਦਾ ਨਾਮ ਜਪਣ ਨਾਲ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ | ਐਸ.ਐਸ ਜੈਨ ਸਭਾ ਦੇ ਪ੍ਰਧਾਨ ਸੁਰਿੰਦਰ ਜੈਨ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਜੈਨ ਸਥਾਨਕ ਵਿਖੇ ਸਥਾਪਤ ਰੂਪ ਦਰਬਾਰ 'ਚ ਹਰ ਮਹੀਨੇ ਰੂਪ ਗੁਰੂਵੇ ਨਮ: ਦਾ ਜਾਪ ਕੀਤਾ ਜਾਂਦਾ ਹੈ | ਉਨ੍ਹਾਂ ਨੇ ਅਚਲ ਜੈਨ ਦੀ ਪਤਨੀ ਸ਼੍ਰੀਮਤੀ ਅਲਕਾ ਜੈਨ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਰੂਪ ਸਤੂਤੀ ਦੀ ਤਿਆਰੀ 'ਚ ਵਿਸ਼ੇਸ਼ ਭੂਮਿਕਾ ਨਿਭਾਈ | ਇਸ ਰਿਲੀਜ਼ ਤੋਂ ਪਹਿਲਾਂ, ਐਸ.ਐਸ ਜੈਨ ਸਭਾ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਵਿਤਾ ਜੈਨ, ਅਗਮ ਜੈਨ, ਜੋਤਿਸ਼ਾ ਜੈਨ, ਹਰੀਦਾ ਜੈਨ, ਤਿ੍ਸ਼ਨ ਜੈਨ ਵੱਲੋਂ ਸਵਾਮੀ ਰੂਪ ਚੰਦ ਜੀ ਮਹਾਰਾਜ ਦਾ ਜਾਪ ਕੀਤਾ ਗਿਆ | ਇਸ ਮੌਕੇ ਐਸ.ਐਸ ਜੈਨ ਸਭਾ ਦੇ ਪ੍ਰਧਾਨ ਸੁਰੇਂਦਰ ਜੈਨ, ਜਨਰਲ ਸਕੱਤਰ ਰਤਨ ਕੁਮਾਰ ਜੈਨ, ਖਜ਼ਾਨਚੀ ਰਾਕੇਸ਼ ਜੈਨ ਬੱਬੀ, ਸਲਾਹਕਾਰ ਅਚਲ ਜੈਨ, ਉਪ ਪ੍ਰਧਾਨ ਅਸ਼ੋਕ ਜੈਨ, ਅਨਿਲ ਜੈਨ, ਮਨੀਸ਼ ਜੈਨ, ਰਾਜੇਸ਼ ਜੈਨ, ਰੋਹਿਤ ਜੈਨ ਸੰਦੀਪ ਜੈਨ, ਅਨਿਲ ਜੈਨ ਪਿੰਕਾ, ਪੰਕਜ ਜੈਨ, ਅਲਕਾ ਜੈਨ, ਸੁਨੀਤਾ ਜੈਨ, ਰਿਧੀ ਜੈਨ, ਆਂਚਲ ਜੈਨ, ਰਿਤੂ ਜੈਨ, ਕੀਰਤੀ ਜੈਨ ਆਦਿ ਮੌਜੂਦ ਸਨ |