29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ 'ਤੇ ਸਰਕਾਰ ਸਖ਼ਤ ਕਾਰਵਾਈ ਕਰੇ-ਸੋਮਪਾਲ ਸਿੰਘ ਬੰਗਾ <br/>

ਅਜੀਤ ਡੈਸਕ 03-12-2025
ਕਟਾਰੀਆਂ, 2 ਦਸੰਬਰ (ਪ੍ਰੇਮੀ ਸੰਧਵਾਂ) - ਦਵਿੰਦਰ ਫਰਨੀਚਰ ਹਾਊਸ ਮੁਕੰਦਪੁਰ ਰੋਡ ਬੰਗਾ ਦੇ ਐਮ. ਡੀ. ਤੇ ਉੱਘੇ ਸਮਾਜ ਸੇਵੀ ਸੋਮ ਪਾਲ ਸਿੰਘ ਬੰਗਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁੱਝ ਕੁ ਦੁਕਾਨਦਾਰਾਂ ਵਲੋਂ ਮੋਟੇ ਮੁਨਾਫੇ ਦੇ ਲਾਲਚ ਨਾਲ ਮਨੁੱਖੀ ਤੇ ਬੇਜੁਬਾਨੇ ਪੰਛੀਆਂ ਦੀ ਜਾਨ ਦਾ ਖੌਅ ਬਣੀ ਚਾਈਨਾ ਡੋਰ ਨੂੰ ਲੁਕ ਛੁਪ ਵੇਚਣ ਵਾਲੇ ਦੁਕਾਨਦਾਰਾਂ 'ਤੇ ਸਰਕਾਰ ਨੂੰ ਸਖ਼ਤ ਤੋਂ ਸ਼ਖਤ ਕਾਰਵਾਈ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਵਲੋਂ ਚਾਈਨਾ ਡੋਰ ਵੇਚਣ ਤੇ ਵਰਤਣ 'ਤੇ ਪੂਰਨ ਪਾਬੰਦੀ ਕੀਤੀ ਹੋਈ ਹੈ | ਪਰ ਫੇਰ ਵੀ ਕੁੱਝ ਸਮਾਜ ਦੇ ਵੈਰੀਆਂ ਵਲੋਂ ਚਾਈਨਾ ਡੋਰ ਦੀ ਲੁੱਕ ਛਿਪ ਕੇ ਵਿਕਰੀ ਕਰਕੇ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਦੇਖੇ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਪਤੰਗਬਾਜੀ ਦੇ ਸ਼ੌਕੀਨਾਂ ਵਲੋਂ ਜਦੋਂ ਇੱਕ ਦੂਜੇ ਦੀ ਪਤੰਗ ਕੱਟਣ ਲਈ ਜਦੋ ਜਹਿਦ ਕੀਤੀ ਜਾਂਦੀ ਹੈ ਤਾਂ ਕਈ ਵਾਰੀ ਇਹ ਡੋਰ ਟੁੱਟ ਕੇ ਸੜਕਾਂ, ਰਾਹਾਂ ਅਤੇ ਦਰਖਤਾਂ 'ਤੇ ਡਿੱਗ ਪੈਂਦੀ ਹੈ ਤਾਂ ਇਸ ਦੀ ਲਪੇਟ 'ਚ ਫਸ ਕੇ ਜਿਥੇ ਸੜਕਾਂ ਤੋਂ ਲੰਘਣ ਵਾਲੇ ਦੋਪਹੀਆ ਰਾਹਗੀਰਾਂ ਦੇ ਗਲਾਂ ਵਿੱਚ ਫਸਣ ਨਾਲ ਜਿੱਥੇ ਉਹ ਗੰਭੀਰ ਜਖ਼ਮੀ ਹੋ ਜਾਂਦੇ ਹਨ ਉਹ ਹੀ ਉਡਦੇ ਪੰਛੀਆਂ ਦੇ ਕਈ ਵਾਰੀ ਪਰਾਂ 'ਚ ਫਸ ਜਾਂਦੀ ਹੈ | ਜਿਸ ਕਾਰਨ ਪੰਛੀਆਂ ਦੀ ਤੜਫ-ਤੜਫ ਕੇ ਜਾਨ ਨਿਕਲ ਜਾਂਦੀ ਹੈ | ਸੋਮਪਾਲ ਬੰਗਾ ਨੇ ਕਿਹਾ ਕਿ ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਮਨੁੱਖੀ ਤੇ ਬੇਜੁਬਾਨੇ ਪੰਛੀਆਂ ਦੀ ਜਾਨ ਦਾ ਖੌਅ ਬਣੀ ਚਾਈਨਾ ਡੋਰ ਦੀ ਬਿਲਕੁਲ ਵਰਤੋਂ ਨਾ ਕਰਨ ਦੇਣ |

ਪਿਛਲੀ ਖ਼ਬਰ ਫੈਪ ਨੈਸ਼ਨਲ ਐਵਾਰਡ 2025 'ਚ ਜੈਨ ਮਾਡਲ ਸਕੂਲ ਦੀ ਸ਼ਾਨਦਾਰ ਪ੍ਰਾਪਤੀ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਨਵਾਂਸ਼ਹਿਰ ਦੀ ਸਰਬਸੰਮਤੀ ਨਾਲ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।