15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

273 ਬੋਤਲਾਂ ਨਾਜਾਇਜ ਸ਼ਰਾਬ ਸਮੇਤ ਕਾਰ ਸਵਾਰ ਕਾਬੂ <br/>

ਅਜੀਤ ਡੈਸਕ 22-11-2025
ਬੰਗਾ, 21 ਨਵੰਬਰ (ਧਰਮਵੀਰ ਪਾਲ) - ਥਾਣਾ ਸਦਰ ਬੰਗਾ ਪੁਲਿਸ ਵੱਲੋਂ 273 ਬੋਤਲਾਂ ਨਾਜ਼ਾਇਜ ਸ਼ਰਾਬ ਸਮੇਤ ਇਕ ਕਾਰ ਸਵਾਰ ਨੂੰ ਸਮੇਤ ਕਾਰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦੇ ਥਾਣਾ ਸਦਰ ਦੇੇ ਐਸ.ਐਚ.ਓ ਸੁਖਪਾਲ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਰਘਵੀਰ ਸਿੰਘ ਸਮੇਤ ਐਚ. ਸੀ ਨਰੇਸ਼ ਕੁਮਾਰ ਅਤੇ ਹੋਰ ਪੁਲਿਸ ਪਾਰਟੀ ਗੱਡੀ ਵਿੱਚ ਜਾਂਚ ਅਤੇ ਗਸ਼ਤ ਦੌਰਾਨ ਪਿੰਡ ਪਠਲਾਵਾ-ਮੋਰਾਂਵਾਲੀ ਚੌਂਕ 'ਤੇ ਮੌਜੂਦ ਸੀ | ਉਨ੍ਹਾਂ ਦੱਸਿਆ ਕਿ ਉਹ ਆਉਣ ਜਾਣ ਵਾਲੇ ਵਾਹਨਾ ਦੀ ਜਾਂਚ ਕਰ ਰਹੇ ਸਨ ਤਾਂ ਇਕ ਮੁਖਬਰ ਖਾਸ ਨੇ ਉਨਾਂ ਨੂੰ ਇਤਲਾਹ ਦਿੱਤੀ ਕਿ ਕੁਲਦੀਪ ਸਿੰਘ ਉਰਫ ਦੀਪਾ ਪੁੱਤਰ ਕਸ਼ਮੀਰੀ ਲਾਲ ਨਿਵਾਸੀ ਪਿੰਡ ਪੱਦੀ ਮੱਠਵਾਲੀ ਜੋ ਭਾਰੀ ਮਾਤਰਾ ਵਿੱਚ ਨਾਜ਼ਾਇਜ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਜਿਸ ਨੇ ਉਕਤ ਧੰਦੇ ਇਕ ਕਾਰ ਨੰਬਰ ਪੀ.ਬੀ 10 ਸੀ ਕਿਊ 7526 ਵਰਨਾਂ ਵਿੱਚ ਰੱਖੀ ਹੋਈ ਹੈ | ਜੋ ਭਾਰੀ ਮਾਤਰਾ ਵਿੱਚ ਉਕਤ ਗੱਡੀ ਵਿੱਚ ਸ਼ਰਾਬ ਲੈਕੇ ਬੰਗਾ ਏਰੀਏ 'ਚ ਹੁੰਦਾ ਹੋਇਆ ਪੱਦੀ ਮੱਠਵਾਲੀ ਦੇ ਰਸਤੇ ਰਾਹੀਂ ਗੜ੍ਹਸ਼ੰਕਰ ਵੱਲ੍ਹ ਨੂੰ ਜਾ ਰਿਹਾ ਹੈ | ਪੁਲਿਸ ਪਾਰਟੀ ਵੱਲੋਂ ਮੁਖਬਰ ਖਾਸ ਦੇ ਦੱਸੇ ਟਿਕਾਣੇ 'ਤੇ ਨਾਕਾਬੰਦੀ ਕਰ ਉਕਤ ਕਾਰ ਨੂੰ ਰੋਕਿਆ ਤਾ ਉਸ ਵਿੱਚੋ 273 ਬੋਤਲਾਂ ਸ਼ਰਾਬ ਜਿਸ ਵਿੱਚ 72 ਬੋਤਲਾਂ ਅੰਗਰੇਜ਼ੀ ਮਾਰਕਾ ਪੰਜਾਬ ਗੋਲਡ ਰੰਮ, 24 ਬੋਤਲਾਂ ਇੰਪਰੀਅਲ ਬਲਿਊ, 96 ਬੋਤਲਾਂ ਰਾਇਲ ਸਟੈਗ, 60 ਬੋਤਲਾਂ ਪੰਜਾਬ ਕਲੱਬ, 24 ਬੋਤਲਾਂ ਆਫੀਸਰ ਚੁਆਇਸ ਬਰਾਮਦ ਹੋਈ | ਕਾਰ ਸਵਾਰ ਕੁਲਦੀਪ ਸਿੰਘ ਉਰਫ ਦੀਪਾ ਉਕਤ ਸ਼ਰਾਬ ਸਬੰਧੀ ਮੌਕੇ 'ਤੇ ਕੋਈ ਵੀ ਪਰਮਿਟ/ ਲਾਇਸੰਸ/ਬਿੱਲ ਪੇਸ਼ ਨਹੀ ਕਰ ਸਕਿਆ | ਜਿਸ ਤੋਂ ਬਾਅਦ ਉਕਤ ਨੂੰ ਸਮੇਤ ਕਾਰ ਥਾਣਾ ਲਿਆਂਦਾ ਗਿਆ ਤੇ ਉਸ ਖਿਲਾਫ ਕਾਰਵਾਈ ਸ਼ੁਰੂ ਦਿੱਤੀ |ਜਿਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ |

ਪਿਛਲੀ ਖ਼ਬਰ ਚੋਰਾਂ ਵਲੋਂ ਸੋਨਾ, ਨਕਦੀ ਅਤੇ ਹੋਰ ਸਾਮਾਨ ਚੋਰੀ <br/> ਅਗਲੀ ਖ਼ਬਰ ਨਗਰ ਕੌਂਸਲ ਬੰਗਾ ਵਲੋਂ ਮਜਾਰੀ ਤੋਂ ਜੀਂਦੋਵਾਲ ਤੱਕ ਪੁਲ ਦੇ ਹੇਠੋਂ ਕੁੜਾ ਕਰਕਟ ਚੁਕਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।