15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਨਗਰ ਕੌਂਸਲ ਬੰਗਾ ਵਲੋਂ ਮਜਾਰੀ ਤੋਂ ਜੀਂਦੋਵਾਲ ਤੱਕ ਪੁਲ ਦੇ ਹੇਠੋਂ ਕੁੜਾ ਕਰਕਟ ਚੁਕਵਾਇਆ <br/>

ਅਜੀਤ ਡੈਸਕ 22-11-2025
ਬੰਗਾ, 21 ਨਵੰਬਰ (ਕੁਲਦੀਪ ਸਿੰਘ ਪਾਬਲਾ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਵਿਸ਼ਾਲ ਨਗਰ ਕੀਰਤਨ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ 22 ਨਵੰਬਰ ਨੂੰ ਬੰਗਾ ਸ਼ਹਿਰ ਵਿੱਚ ਪਹੁੰਚੇਗਾ | ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹਿਰਾਂ ਨੂੰ ਸਾਫ ਸੁਥਰਾ ਰੱਖਣ ਦੇ ਹੁਕਮਾਂ ਤਹਿਤ ਨਗਰ ਕੌਂਸਲ ਬੰਗਾ ਦੇ ਅਧਿਕਾਰੀਆਂ ਵਲੋਂ ਪਿੰਡ ਮਜਾਰੀ ਤੋਂ ਲੈ ਕੇ ਪਿੰਡ ਜੀਂਦੋਵਾਲ ਤੱਕ ਪੁੱਲ ਦੇ ਥੱਲਿਓਾ ਖਿਲਾਰਿਆ ਹੋਇਆ ਕੂੜਾ ਕਰਕਟ ਦੀ ਸਫਾਈ ਕਰਕੇ ਨਗਰ ਕੌਂਸਲ ਕਰਮਚਾਰੀਆਂ ਨੇ ਟਰਾਲੀਆਂ ਵਿੱਚ ਭਰ ਕੇ ਸ਼ਹਿਰ ਦੇ ਬਾਹਰ ਸੁੱਟਿਆ ਗਿਆ | ਇਸ ਮੌਕੇ ਹਰਮੇਸ਼ ਭੰਗਲ ਯੂਨੀਅਨ ਪ੍ਰਧਾਨ, ਬਲਵਿੰਦਰ ਘਈ, ਸਤਪਾਲ ਬੋਬੀ, ਰਾਜ ਕੁਮਾਰ ਵਾਈਸ ਪ੍ਰਧਾਨ, ਹਰੀ ਕਿਸ਼ਨ, ਅਮਨ ਹੰਸ, ਨਰੇਸ਼ ਕੁਮਾਰ ਸੁਪਰਵਾਈਜ਼ਰ, ਰਾਜ ਰਾਣੀ, ਸੁਨੀਤਾ, ਸੀਮਾ, ਰਾਜ ਰਾਣੀ, ਰੇਖਾ, ਰੇਨੂ, ਕਿਰਨ, ਦੀਪਕ ਗਈ, ਰਜਿੰਦਰ ਕੁਮਾਰ, ਦੀਪਕ ਬਾਲੀ ਅਤੇ ਹੋਰ ਕਰਮਚਾਰੀ ਮਾਜੂਦ ਸਨ |

ਪਿਛਲੀ ਖ਼ਬਰ 273 ਬੋਤਲਾਂ ਨਾਜਾਇਜ ਸ਼ਰਾਬ ਸਮੇਤ ਕਾਰ ਸਵਾਰ ਕਾਬੂ <br/> ਅਗਲੀ ਖ਼ਬਰ ਪਿੰਡ ਬੋਹੜਾ ਵਿਖੇ ਸ਼ਹੀਦੀ ਸਮਾਗਮ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।