ਨਵਾਂਸ਼ਹਿਰ, 20 ਨਵੰਬਰ (ਜਸਬੀਰ ਸਿੰਘ ਨੂਰਪੁਰ) - ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਸ ਮੀਡੀਆ ਵਿੰਗ ਤੋਂ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਨੇ ਰੇਲਵੇ ਰੋਡ ਨਵਾਂਸ਼ਹਿਰ ਵਿਖੇ ਹਾਜ਼ਰ ਨੌਜਵਾਨਾਂ ਨੂੰ ਅੰਗਦਾਨ ਕਰਨ ਲਈ ਜਾਗਰੂਕ ਕਰਦਿਆਂ ਸਹੁੰ ਚੁਕਾਈ ਗਈ | ਤਰਸੇਮ ਲਾਲ ਨੇ ਕਿਹਾ ਕਿ ਅੰਗਦਾਨ -ਜੀਵਨ ਦਾ ਸਭ ਤੋਂ ਉੱਚਾ ਦਾਨ ਹੈ ਸੋ ਅੰਗਦਾਨੀ ਬਣੋਂ-ਕਿਸੇ ਦੀ ਧੜਕਣ, ਸਾਹ ਤੇ ਮੁਸਕਰਾਹਟ ਬਣੋ | ਕਿਉਂਕਿ ਅੰਗਦਾਨ ਇੱਕ ਐਸੀ ਮਨੁੱਖਤਾ ਭਰੀ ਸੇਵਾ ਹੈ ਜੋ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਵੀ 8-10 ਵਿਅਕਤੀਆਂ ਨੂੰ ਨਵੀਂ ਜ਼ਿੰਦਗੀ ਦੇ ਸਕਦੀ ਹੈ | ਦਿਲ, ਜ਼ਿਗਰ, ਫੇਫੜੇ, ਅੱਖਾਂ ਅਤੇ ਕਈ ਹੋਰ ਅੰਗਦਾਨ ਕਰਕੇ ਅਸੀਂ ਉਹਨਾਂ ਮਰੀਜ਼ਾਂ ਨੂੰ ਜੀਉਣ ਦਾ ਮੌਕਾ ਦਿੰਦੇ ਹਾਂ ਜੋ ਇਲਾਜ ਦੇ ਅੰਤਿਮ ਪੜਾਅ 'ਤੇ ਹੁੰਦੇ ਹਨ | ਇਹ ਦਾਨ ਕਿਸੇ ਧਰਮ ਜਾਂ ਜਾਤੀ ਨਾਲ ਨਹੀਂ ਜੁੜਿਆ-ਇਹ ਸਿਰਫ਼ ਮਨੁੱਖਤਾ ਦਾ ਪਿਆਰ ਹੈ | ਇਸ ਮੌਕੇ ਹਰਦੀਪ ਬਾਲੀ, ਅਨੁਰਾਗ, ਮਾਹੀ, ਬਲਰਾਜ ਸਿੰਘ, ਭੁਪਿੰਦਰ ਸਿੰਘ, ਅਰਸ਼ਦੀਪ, ਤਰਨਪ੍ਰੀਤ, ਜੋਬਨ ਕਲੇਰ, ਹਰਦੀਪ ਕੁਮਾਰ, ਅਸ਼ਵਨੀ ਬਾਲੀ, ਦੇਸਰਾਜ, ਲਖਵਿੰਦਰ ਕੌਰ, ਧੀਰਜ ਕੁਮਾਰ, ਗੌਰਵ ਬਾਲੀ, ਵਲੋਂ ਸਹਿਯੋਗ ਦਿੱਤਾ ਗਿਆ |