25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਬਲਾਚੌਰ ਕੰਗਣਾ ਪੁਲ ਬਾਈਪਾਸ ਵਿਖੇ ਟਰੱਕ ਅਤੇ ਕਾਰ ਦੀ ਹੋਈ ਟੱਕਰ

ਅਜੀਤ ਡੈਸਕ 21-11-2025
ਬਲਾਚੌਰ, 20 ਨਵੰਬਰ (ਨਰੇਸ਼ ਧੌਲ)-ਕੰਗਣਾ ਪੁਲ ਬਾਈਪਾਸ ਬਲਾਚੌਰ ਵਿਖੇ ਇੱਕ ਟਰੱਕ ਅਤੇ ਕਾਰ ਦੀ ਆਪਸ ਵਿੱਚ ਟੱਕਰ ਹੋਣ ਦੀ ਖ਼ਬਰ ਹੈ | ਐਸ.ਐਸ.ਐਫ ਟੀਮ ਦੇ ਇੰਚਾਰਜ ਚੌਧਰੀ ਪ੍ਰਵੀਨ ਕੁਮਾਰ ਰਾਜੂ ਮਾਜਰਾ ਨੇ ਦੱਸਿਆ ਕਿ ਇੱਕ ਟਰੱਕ ਨੰਬਰ ਐਚ.ਪੀ 03 ਸੀ 2872 ਜਿਸ ਨੂੰ ਕਿਸ਼ਨ ਉੱਤਰ ਦੇਵੀ ਸਿੰਘ ਵਾਸੀ ਰਾਜਗੜ੍ਹ ਜ਼ਿਲ੍ਹਾ ਸਿਰਮੌਰ ਚਲਾ ਰਿਹਾ ਸੀ, ਜੋ ਕਿ ਲਖਨਊ ਤੋਂ ਹੁਸ਼ਿਆਰਪੁਰ ਵੱਲ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਕੰਗਣਾ ਪੁਲ ਬਲਾਚੌਰ ਦੇ ਨਜ਼ਦੀਕ ਪਹੁੰਚਿਆ ਤਾਂ ਉਸਦੇ ਅੱਗੇ ਜਾ ਰਹੀ ਇੱਕ ਵਰਟਸ ਗੱਡੀ ਨੰਬਰ ਪੀ.ਬੀ 07 ਸੀ.ਐਲ 6304 ਜਿਸ ਨੂੰ ਦਿਨੇਸ਼ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਦਸੂਹਾ ਚਲਾ ਰਿਹਾ ਸੀ, ਜੋ ਚੰਡੀਗੜ੍ਹ ਤੋਂ ਦਸੂਹਾ ਜਾ ਰਿਹਾ ਸੀ ਕਿ ਜਿਨ੍ਹਾਂ ਦੀ ਆਪਸ ਵਿੱਚ ਅਚਾਨਕ ਟੱਕਰ ਹੋ ਗਈ | ਜਿਸ ਦੇ ਫਲਸਰੂਪ ਵਾਹਨਾਂ ਦਾ ਥੋੜ੍ਹਾ ਬਹੁਤ ਨੁਕਸਾਨ ਹੋਇਆ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਇਸ ਹਾਦਸੇ ਦੀ ਸੂਚਨਾ ਬਲਾਚੌਰ ਪੁਲਿਸ ਨੂੰ ਦਿੱਤੀ ਗਈ ਅਤੇ ਰਸਤਾ ਚਾਲੂ ਕਰਵਾ ਕੇ ਆਵਾਜਾਈ ਨੂੰ ਨਿਰਵਿਘਨ ਬਣਾਇਆ ਗਿਆ |
ਪਿਛਲੀ ਖ਼ਬਰ ਬੰਗਾ ਵਿਖੇ ਜਲਾਲਪੁਰ ਦੀ ਅਗਵਾਈ 'ਚ ਪਾਰਟੀ ਦੇ ਵਿੰਗ ਇੰਚਾਰਜਾਂ ਦੀ ਹੋਈ ਮੀਟਿੰਗ -ਢੰਡਾ ਅਗਲੀ ਖ਼ਬਰ ਰੋਟਰੀ ਕਲੱਬ ਵਲੋਂ ਸਮਾਜ ਸੇਵੀ ਲੀਡਰਸ਼ਿਪ ਅਤੇ ਅਸਲ ਧੰਨਵਾਦੀ ਵਿਵਹਾਰ ਪ੍ਰਤੀ ਟ੍ਰੇਨਿੰਗ ਵਰਕਸ਼ਾਪ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।