25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਰੋਟਰੀ ਕਲੱਬ ਵਲੋਂ ਸਮਾਜ ਸੇਵੀ ਲੀਡਰਸ਼ਿਪ ਅਤੇ ਅਸਲ ਧੰਨਵਾਦੀ ਵਿਵਹਾਰ ਪ੍ਰਤੀ ਟ੍ਰੇਨਿੰਗ ਵਰਕਸ਼ਾਪ ਲਗਾਈ

ਅਜੀਤ ਡੈਸਕ 21-11-2025
ਨਵਾਂਸ਼ਹਿਰ, 20 ਨਵੰਬਰ (ਹਰਮਿੰਦਰ ਸਿੰਘ ਪਿੰਟੂ) - ਰੋਟਰੀ ਕਲੱਬ ਵਲੋਂ ਸਥਾਨਕ ਰੋਟਰੀ ਭਵਨ ਵਿਖੇ ਸਮਾਜ ਸੇਵੀ ਅਗਵਾਈ ਨਿਭਾਉਣ ਲਈ ਲੋੜੀਂਦੀ ਯੋਗਤਾ, ਗੁਣਾਂ ਤੇ ਫਰਜ਼ਾਂ ਅਤੇ ਧੰਨਵਾਦ ਦੇ ਅਸਲ ਵਿਵਹਾਰ ਬਾਰੇ ਟ੍ਰੇਨਿੰਗ ਵਰਕਸ਼ਾਪ ਕੀਤੀ ਗਈ | ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਮੈਡਮ ਰੀਆ ਅਰੋੜਾ, ਰੋਟੇ: ਜੀ. ਐਸ. ਤੂਰ, ਰੋਟੇ: ਗੁਰਚਰਨ ਅਰੋੜਾ ਤੇ ਰੋਟੇ: ਕੁਮਾਰ ਚੰਦਨ ਦੀ ਅਗਵਾਈ ਵਿੱਚ ਹੋਏ ਸਮਾਗਮ ਵਿੱਚ ਵਿਸ਼ੇਸ਼ ਬੁਲਾਰੇ ਡਾ: ਅਜੇ ਬੱਗਾ ਵਲੋਂ ਧੰਨਵਾਦੀ ਵਿਵਹਾਰ ਬਾਰੇ ਵਿਦਵਤਾ ਭਰਪੂਰ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਧੰਨਵਾਦ ਰਸਮੀ ਸ਼ਬਦਾਂ 'ਤੇ ਅਧਾਰਿਤ ਨਹੀਂ ਹੋਣਾ ਚਾਹੀਦਾ ਬਲਕਿ ਦੋ ਤਰਫਾ ਅਮਲੀ ਧੰਨਵਾਦ ਹੋਣਾ ਚਾਹੀਦਾ ਹੈ | ਉਹਨਾਂ ਧੰਨਵਾਦ ਦੇ ਅਦਾਨ-ਪ੍ਰਦਾਨ ਲਈ ਜਜਬਾਤੀ ਉਦਾਹਰਣਾਂ ਪੇਸ਼ ਕਰਦਿਆਂ ਲੋੜੀਂਦੀ ਧੰਨਵਾਦੀ-ਕਲਾ ਦੀ ਸਾਂਝ ਪਾਈ | ਇਸ ਮੌਕੇ ਸਮਾਜ ਸੇਵੀ ਜੇ.ਐਸ.ਗਿੱਦਾ ਨੇ ਸਮਾਜ ਸੇਵੀ ਲੀਡਰਸ਼ਿਪ, ਯੋਗਤਾ, ਗੁਣਾਂ ਤੇ ਫਰਜ਼ਾਂ ਬਾਰੇ ਵਿਚਾਰ ਪੇਸ਼ ਕਰਦਿਆਂ ਧੀਆਂ ਬਚਾਓ ਲਹਿਰ ਬਾਰੇ ਨਵਾਂਸ਼ਹਿਰ ਮਾਡਲ ਦੀ ਵਿਆਖਿਆ | ਜਿਸ ਦੇ ਸਿੱਟੇ ਵਜੋਂ 775 ਲੜਕੀਆਂ ਪ੍ਰਤੀ ਹਜ਼ਾਰ ਲੜਕੇ ਤੱਕ ਡਿੱਗਿਆ ਲਿੰਗ-ਅਨੁਪਾਤ 962 ਲੜਕੀਆਂ ਪ੍ਰਤੀ ਹਜ਼ਾਰ ਲੜਕੇ ਤੱਕ ਪੁੱਜਾ ਜੋ ਪੰਜਾਬ ਵਿੱਚੋਂ ਅਵੱਲ ਰਿਹਾ | ਸਟੇਜ ਦਾ ਸੰਚਾਲਨ ਜੀ. ਐਸ ਤੂਰ ਨੇ ਨਿਭਾਇਆ | ਰੋਟਰੀ ਕਲੱਬ ਵਲੋਂ ਮਹਿਮਾਨ ਸਖਸ਼ੀਅਤਾਂ ਤੇ ਵਿਸ਼ੇਸ਼ ਬੁਲਾਰਿਆਂ ਡਾ. ਅਜੇ ਬੱਗਾ ਤੇ ਜੇ. ਐਸ ਗਿੱਦਾ ਦਾ ਸਨਮਾਨ ਕੀਤਾ ਗਿਆ | ਰੋਟਰੀ ਕਲੱਬ ਵਲੋਂ ਸ਼ੁੱਧ ਵਾਤਾਵਰਣ ਪ੍ਰਤੀ ਸੰਦੇਸ਼ ਸਾਂਝਾ ਕਰਨ ਲਈ ਰੋਟਰੀ ਭਵਨ ਦੇ ਵਿਹੜੇ ਵਿੱਚ ਫੁੱਲਾਂ ਦੇ ਬੂਟੇ ਲਗਾਏ ਗਏ | ਇਸ ਮੌਕੇ ਪ੍ਰਧਾਨ ਰਿਆ ਅਰੋੜਾ, ਜੀ. ਐਸ. ਤੂਰ, ਕੁਮਾਰ ਚੰਦਨ, ਡਾ. ਦੀਪਇੰਦਰ ਸਿੰਘ ਸੰਧੂ, ਡਾ. ਰਾਵਿੰਦਰ ਕਾਰਾ, ਡਾ: ਅਜੇ ਬੱਗਾ, ਜੇ. ਐਸ ਗਿੱਦਾ, ਪਿ੍ੰਸੀਪਲ ਪ੍ਰਕਾਸ਼ ਕੌਰ, ਸੁਰਿੰਦਰ ਕੌਰ ਤੂਰ, ਡਾ. ਪਵਨ ਕੁਮਾਰ, ਡਾ. ਗੁਰਪਾਲ, ਪ੍ਰੋ: ਅਰੁਣਾ ਪ੍ਰਭਾਕਰ, ਚੰਦਨ ਅਰੋੜਾ, ਵਿਨੋਦ ਜਾਂਗੜਾ, ਦੇਸ ਰਾਜ ਬਾਲੀ, ਸੁਮੀਤ ਗਿੱਲ ਸ਼ਾਮਲ ਸਨ |
ਪਿਛਲੀ ਖ਼ਬਰ ਬਲਾਚੌਰ ਕੰਗਣਾ ਪੁਲ ਬਾਈਪਾਸ ਵਿਖੇ ਟਰੱਕ ਅਤੇ ਕਾਰ ਦੀ ਹੋਈ ਟੱਕਰ ਅਗਲੀ ਖ਼ਬਰ ਮਿਸ਼ਨ ਹਸਪਤਾਲ ਬੰਗਾ ਵਿਖੇ ਦਾਨੀ ਸੱਜਣਾਂ ਵਲੋਂ ਰਾਸ਼ੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।