18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਐਨ. ਆਰ. ਆਈ. ਚੇੜਾ ਵਲੋਂ ਝਿੱਕਾ ਸਕੂਲ ਦੀ ਸਹਾਇਤਾ <br/>

ਅਜੀਤ ਡੈਸਕ 20-11-2025
ਬੰਗਾ, 19 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਰਕਾਰੀ ਪ੍ਰਾਇਮਰੀ ਸਕੂਲ ਲਧਾਣਾ-ਝਿੱਕਾ ਨੂੰ ਨਿਰਵੈਰ ਸਿੰਘ ਚੇੜਾ ਯੂ.ਕੇ ਨੇ ਆਪਣੇ ਪਿਤਾ ਰਤਨ ਸਿੰਘ ਚੇੜਾ ਯੂ.ਕੇ ਦੀ ਯਾਦ ਵਿੱਚ ਸਕੂਲ ਨੂੰ 50 ਹਜਾਰ ਰੁਪਏ ਦੀਆ ਨਕਦ ਰਾਸ਼ੀ, ਇਨਵਰਟਰ, ਪਿ੍ੰਟਰ, ਪੱਖੇ ਅਤੇ ਹੋਰ ਲੋੜੀਂਦਾ ਸਮਾਨ ਸਕੂਲ ਦੇ ਸੀ.ਐਚ.ਟੀ ਮੈਡਮ ਬਲਵੀਰ ਕੌਰ ਅਤੇ ਸਕੂਲ-ਸਟਾਫ ਨੂੰ ਭੇਂਟ ਕੀਤਾ | ਸੀ.ਐਚ.ਟੀ ਮੈਡਮ ਬਲਬੀਰ ਕੌਰ ਬਿੰਜੋਂ ਨੇ ਇਸ ਨੇਕ ਕਾਰਜ ਲਈ ਚੇੜਾ ਪਰਿਵਾਰ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਹ ਸਮਾਨ ਸਕੂਲ ਲਈ ਬਹੁਤ ਲੋੜੀਂਦਾ ਸੀ | ਬਲਵੀਰ ਕੌਰ ਬਿੰਜੋਂ, ਕੰਚਨ ਬਾਲਾ, ਸਰਬਜੀਤ ਕੌਰ, ਬਲਵੀਰ ਚੰਦ, ਸੌਰਵ, ਹਰਪ੍ਰੀਤ ਕੌਰ, ਪ੍ਰੀਆ, ਜਸਪਾਲ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਆਰ. ਟੀ. ਓ. ਵਲੋਂ ਰੇਹੜੀਆਂ ਜ਼ਬਤ ਕਰਨ 'ਤੇ ਮੋਟਰ ਰੇਹੜੀ ਚਾਲਕਾਂ 'ਚ ਭੜਕਿਆ ਰੋਸ ਅਗਲੀ ਖ਼ਬਰ ਸ਼ਹੀਦ ਸੰਘਾ ਦੇ ਬਰਸੀ ਸਮਾਗਮ 'ਚ ਸ਼ਮੂਲੀਅਤ ਕਰੇਗਾ ਇਸਤਰੀ ਜਾਗਰਤੀ ਮੰਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।