18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸ਼ਹੀਦ ਸੰਘਾ ਦੇ ਬਰਸੀ ਸਮਾਗਮ 'ਚ ਸ਼ਮੂਲੀਅਤ ਕਰੇਗਾ ਇਸਤਰੀ ਜਾਗਰਤੀ ਮੰਚ <br/>

ਅਜੀਤ ਡੈਸਕ 20-11-2025
ਉਸਮਾਨਪੁਰ/ਜਾਡਲਾ, 19 ਨਵੰਬਰ (ਸੰਦੀਪ ਮਝੂਰ, ਸੁਰਿੰਦਰ ਦੁੱਗਲ)-ਇਸਤਰੀ ਜਾਗਰਤੀ ਮੰਚ ਪਿੰਡ ਸ਼ਹਾਬਪੁਰ ਵਿਖੇ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ 33ਵੀਂ ਬਰਸੀ ਮੌਕੇ ਭਰਵੀਂ ਸ਼ਮੂਲੀਅਤ ਕਰੇਗਾ | ਇਹ ਫੈਸਲਾ ਅੱਜ ਇਸਤਰੀ ਜਾਗਰਤੀ ਮੰਚ ਦੀ ਜ਼ਿਲ੍ਹਾ ਕਮੇਟੀ ਦੀ ਹੋਈ ਮੀਟਿੰਗ 'ਚ ਕੀਤਾ ਗਿਆ | ਇਹ ਜਾਣਕਾਰੀ ਦਿੰਦਿਆਂ ਮੰਚ ਦੀ ਜ਼ਿਲ੍ਹਾ ਸਕੱਤਰ ਰੁਪਿੰਦਰ ਕੌਰ ਦੁਰਗਾਪੁਰ ਨੇ ਦੱਸਿਆ ਕਿ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ ਬਰਸੀ ਪਿੰਡ ਸ਼ਹਾਬਪੁਰ ਵਿਖੇ 20 ਨਵੰਬਰ ਦਿਨ ਵੀਰਵਾਰ ਨੂੰ ਮਨਾਈ ਜਾ ਰਹੀ ਹੈ | ਇਸ ਦੀ ਤਿਆਰੀ ਲਈ ਮੰਚ ਵਲੋਂ ਔਰਤਾਂ ਦੀਆਂ ਮੀਟਿੰਗਾਂ ਕਰਵਾਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਸਤਰੀ ਜਾਗਰਿਤੀ ਮੰਚ ਦੇ ਸੂਬਾ ਪ੍ਰਧਾਨ ਰਹਿ ਚੁੱਕੇ ਮਰਹੂਮ ਭੈਣ ਗੁਰਬਖਸ਼ ਕੌਰ ਸੰਘਾ ਦੇ ਜੀਵਨ ਅਤੇ ਸ਼ੰਘਰਸ਼ਾਂ ਨੂੰ ਦਰਸਾਉਂਦੀ ਪੁਸਤਕ ਵੀ ਰਲੀਜ਼ ਕੀਤੀ ਜਾਵੇਗੀ |

ਪਿਛਲੀ ਖ਼ਬਰ ਐਨ. ਆਰ. ਆਈ. ਚੇੜਾ ਵਲੋਂ ਝਿੱਕਾ ਸਕੂਲ ਦੀ ਸਹਾਇਤਾ <br/> ਅਗਲੀ ਖ਼ਬਰ ਬਾਬਾ ਬੁੱਧ ਸਿੰਘ ਢਾਹਾਂ ਦੇ 100ਵੇਂ ਜਨਮ ਦਿਨ 'ਤੇ ਖੂਨਦਾਨ ਕੈਂਪ 4 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।