ਪੋਜੇਵਾਲ ਸਰਾਂ, 19 ਨਵੰਬਰ (ਨਵਾਂਗਰਾਈਾ)-ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾ ਕੁਲਪੁਰ ਦੇ ਬਾਨੀ ਪ੍ਰਧਾਨ ਸਵ. ਬਾਬਾ ਬੁੱਧ ਸਿੰਘ ਢਾਹਾਂ ਦਾ 100 ਸਾਲਾ ਜਨਮ ਦਿਨ ਟਰੱਸਟ ਕੰਪਲੈਕਸ ਕੁੱਕੜ ਮਜਾਰਾ ਵਿਖੇ ਸ਼ਰਧਾ 'ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ | ਤਿੰਨ ਦਿਨ ਚੱਲਣ ਵਾਲੇ ਇਸ ਸਮਾਗਮ 'ਚ 4 ਦਸੰਬਰ ਨੂੰ ਬਲੱਡ ਡੋਨਰਜ ਕੌਂਸਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਇੱਕ ਸਵੈ ਇਸ਼ਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਟੱਰਸਟ ਦੇ ਪ੍ਰਬੰਧਕ ਰਘਬੀਰ ਸਿੰਘ ਨੇ ਦੱਸਿਆ ਕਿ ਬਾਬਾ ਬੁੱਧ ਸਿੰਘ ਦੇ 100ਵਾੇ ਜਨਮ ਦਿਨ ਦੇ ਸਬੰਧ ਵਿੱਚ ਤਿਆਰੀਆਂ ਚੱਲ ਰਹੀਆਂ ਹਨ ਅਤੇ ਇਲਾਕੇ ਵਿੱਚ ਇਹਨਾਂ ਸਮਾਗਮਾਂ ਖਾਸ ਤੌਰ 'ਤੇ ਖੂਨਦਾਨ ਕੈਂਪ ਲਈ ਬਹੁਤ ਉਤਸ਼ਾਹ ਹੈ | ਉੱਘੇ ਸਮਾਜ ਸੇਵਕ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਦੱਸਿਆ ਕਿ ਉਹ ਇਸ ਖੂਨਦਾਨ ਕੈਂਪ ਨੂੰ ਕਾਮਯਾਬ ਕਰਨ ਲਈ ਆਪਣੀਆਂ ਵੱਖ-ਵੱਖ ਟੀਮਾਂ ਨਾਲ ਸੰਪਰਕ ਕਰ ਰਹੇ ਹਨ ਤਾਂ ਕਿ ਵੱਧ ਤੋਂ ਵੱਧ ਖੂਨ ਦਾਨੀ ਇਸ ਕੈਂਪ ਵਿੱਚ ਖੂਨਦਾਨ ਕਰਨ |