18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਬਲਾਚੌਰ ਵਿਖੇ ਸੰਤ ਬਾਬਾ ਬਲਵੰਤ ਸਿੰਘ ਅਤੇ ਉਨ੍ਹਾਂ ਦੇ ਹਜ਼ੂਰੀ ਸੇਵਕਾਂ ਦੀ ਬਰਸੀ ਸ਼ਰਧਾ ਨਾਲ ਮਨਾਈ <br/>

ਅਜੀਤ ਡੈਸਕ 20-11-2025
ਬਲਾਚੌਰ, 19 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਸੰਤ ਬਾਬਾ ਬਲਵੰਤ ਸਿੰਘ ਟਾਂਡਾਂ ਉੜਮੁੜ ਅਤੇ ਉਨ੍ਹਾਂ ਦੇ ਹਜੂਰੀ ਸੇਵਕਾਂ ਸੰਤ ਸੰਤੋਖ ਸਿੰਘ, ਭਾਈ ਅਜੀਤ ਸਿੰਘ, ਬਾਬਾ ਅਜੀਤ ਸਿੰਘ ਨਿੰਹਗ, ਭਾਈ ਨਿਰਮਲ ਸਿੰਘ, ਭਾਈ ਪ੍ਰਗਟ ਸਿੰਘ, ਭਾਈ ਕਿੱਕਰ ਸਿੰਘ ਕੈਲੇ ਅਤੇ ਸੋਹਣ ਸਿੰਘ ਗੜ੍ਹੀ ਦੀ ਬਰਸੀ ਉਨ੍ਹਾਂ ਦੇ ਸ਼ਹੀਦੀ ਅਸਥਾਨ ਨਾਨਕ ਨਿਰਵੈਰ ਸੱਚਖੰਡ ਧਾਮ ਰੋਲੂ ਕਲੋਨੀ ਬਲਾਚੌਰ ਵਿੱਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ | ਹਿੰਦ ਦੀ ਚਾਦਰ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਸਮਾਗਮ ਦੇ ਅੰਤਿਮ ਦਿਨ ਮੌਕੇ ਪਾਠ ਦੇ ਭੋਗ ਪਾਏ ਗਏ, ਸਮਾਗਮ ਦੌਰਾਨ ਬੇਅੰਤ ਮਹਾਂਪੁਰਸ਼ਾ ਨੇ ਕਥਾ ਕੀਰਤਨ ਅਤੇ ਵਿਚਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ | ਧਾਮ ਦੇ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਬਰਾੜ ਦੀ ਦੇਖਰੇਖ ਹੇਠ ਅਯੋਜਿਤ ਸਮਾਗਮਾਂ ਦੇ ਅੰਤਿਮ ਦਿਨ ਸੱਜੇ ਦਿਨ ਦੇ ਦੀਵਾਨ ਦੌਰਾਨ ਨਾਨਕ ਦੁੱਖ ਭਜਨ ਸਤਿਸੰਗ ਘਰ ਟਾਂਡਾ ਉੜਮੁੱੜ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦਿਆਲ ਸਿੰਘ ਨੇ ਕੀਰਤਨ ਤੇ ਵਿਚਾਰਾਂ ਦੁਆਰਾ ਸੰਗਤ ਨੂੰ ਸਮੇਂ-ਸਮੇਂ ਤੇ ਮਹਾਂਪੁਰਸ਼ਾ ਅਤੇ ਸ਼ੂਰਬੀਰਾਂ ਵੱਲੋਂ ਦਿੱਤੀਆਂ ਸ਼ਹਾਦਤਾਂ ਦੇ ਸੰਦਰਭ ਵਿਚਾਰਾਂ ਸਾਂਝੀਆਂ ਕੀਤੀਆਂ, ਆਖਿਆ ਕਿ ਜਿੱਥੇ ਮਹਾਂਪੁਰਸ਼ ਆਪਣੇ ਚਰਨ ਪਾਉਦੇਂ ਨੇ ਅਤੇ ਜਿੱਥੇ ਮਹਾਂਪੁਰਸ਼ ਦੇ ਪਵਿੱਤਰ ਖੁਨ ਦੀ ਇੱਕ-ਇੱਕ ਬੂੰਦ ਡਿੱਗਦੀ ਹੈ, ਉਸ ਥਾਂ 'ਤੇ ਸ਼ਾਂਤੀ ਦਾ ਵਰਤਾਰਾ ਤੇ ਪਸਾਰਾ ਹੋ ਜਾਂਦਾ ਨੇ | ਇਸ ਮੌਕੇ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਜਥੇਦਾਰ ਜੋਗਾ ਸਿੰਘ, ਸੰਤ ਅਵਤਾਰ ਸਿੰਘ ਧੂੜਕੋਟ ਵਾਲੇ, ਭਾਈ ਮਨਵੀਰ ਸਿੰਘ ਭੁੱਚੋਂ ਵਾਲੇ, ਬਾਬਾ ਬਲਵਿੰਦਰ ਸਿੰਘ ਕੁਰਾਲੀ ਵਾਲੇ, ਬਾਬਾ ਜੋਗਾ ਸਿੰਘ, ਬਾਬਾ ਪਰਮਜੀਤ ਸਿੰਘ ਟਿੱਢਾ ਸਾਹਿਬ ਵਾਲੇ, ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲੇ, ਬਾਬਾ ਅਮਰੀਕ ਸਿੰਘ ਪੁੜੈਣ ਵਾਲੇ, ਬਾਬਾ ਮਹਿਤਾਬ ਸਿੰਘ ਠੇਰੀ ਸਾਹਿਬ ਵਾਲੇ, ਬਾਬਾ ਜੋਗਾ ਸਿੰਘ ਰਾਮੂ ਥਿਆੜਾ ਵਾਲੇ, ਬਾਬਾ ਪਵਿਤਰ ਸਿੰਘ, ਬਾਬਾ ਗੁਰਪਾਲ ਸਿੰਘ ਮਹਿਤਪੁਰ ਵਾਲਿਆਂ ਨੇ ਕਥਾ ਕੀਰਤਨ ਅਤੇ ਵਿਚਾਰਾਂ ਨਾਲ ਸੰਗਤ ਨੂੰ ਗੁਰਮਿਤ ਨਾਲ ਜੋੜਿਆ ਅਤੇ ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ | ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆ ਅਤੇ ਧਾਮ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਬਰਾੜ ਨੇ ਆਏ ਮਹਾਂਪੁਰਸ਼ਾਂ ਨੂੰ ਸਿਰੋਪਾਉ ਦੀ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਨੇ ਸੰਬੋਧਨ ਕਰਦਿਆਂ ਮਹਾਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇ ਮੰਗੂਪੁਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ, ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੌਸ਼ਲ ਲਾਡੀ ਰਾਣਾ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਕੌਰ ਸਿਆਣ, ਕੌਂਸਲਰ ਪੰਮਾਂ ਭਾਟੀਆ, ਰਾਮਪਾਲ ਮਹੇਸ਼ੀ, ਨਰੇਸ਼ ਚੇਚੀ, ਦਰਸ਼ਨ ਲਾਲ ਮਹੇਸ਼ੀ, ਰਾਧੇ ਸ਼ਿਆਮ, ਡਾ. ਸੁਨੀਲ ਪਾਠਕ, ਵਰਿੰਦਰ ਸੈਣੀ, ਨੰਦ ਕਿਸ਼ੋਰ, ਨਰਿੰਦਰ ਸੂਦਨ, ਸਮਾਜ ਸੇਵੀ ਜਸਵਿੰਦਰ ਸਿੰਘ ਸਿਆਣ, ਡਾ. ਭੂਪਿੰਦਰਜੀਤ ਸਿੰਘ ਸੂਰੀ, ਡਾ. ਜਸਦੀਪ ਸਿੰਘ ਸੈਣੀ, ਐਡਵੋਕੇਟ ਅਵਤਾਰ ਸਿੰਘ ਮਾਨ, ਐਡਵੋਕੇਟ ਚਰਨ ਦਾਸ, ਨਿਰਵੈਰ ਸਿੰਘ ਚੰਦੀ, ਕਿ੍ਸ਼ਨ ਸਿੰਘ ਪਾਲ, ਸੁਰਜੀਤ ਸਿੰਘ ਕੰਗਣਾ ਬੇਟ, ਭਾਈ ਹਰਬੰਸ ਸਿੰਘ ਮੁੰਡੀ, ਭਾਈ ਹਰਪਾਲ ਸਿੰਘ, ਪ੍ਰੀਤਮ ਸਿੰਘ ਧਮਾਈ, ਹਰਜੋਤ ਸਿੰਘ ਹੈਰੀ, ਭਾਈ ਗੁਰਮੀਤ ਸਿੰਘ ਚੰਡੀਗੜ੍ਹ, ਬਾਬਾ ਮਨਜੀਤ ਸਿੰਘ ਅਤੇ ਅਨੇਕਾ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਮਨਰੇਗਾ ਦੇ ਮਜ਼ਦੂਰਾਂ ਤੇ ਮੁਲਾਜ਼ਮਾਂ ਦਾ ਭਵਿੱਖ ਦਾਅ 'ਤੇ ਲੱਗਾ -ਭਾਰਤੀ <br/> ਅਗਲੀ ਖ਼ਬਰ 'ਆਪ' ਸਰਕਾਰ ਦੀ ਢਿੱਲ ਕਾਰਨ ਕਾਨੂੰਨ ਵਿਵਸਥਾ ਹੋਈ ਨਾਕਾਮ -ਮੰਗੂਪੁਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।