18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

'ਆਪ' ਸਰਕਾਰ ਦੀ ਢਿੱਲ ਕਾਰਨ ਕਾਨੂੰਨ ਵਿਵਸਥਾ ਹੋਈ ਨਾਕਾਮ -ਮੰਗੂਪੁਰ <br/>

ਅਜੀਤ ਡੈਸਕ 20-11-2025
ਨਵਾਂਸ਼ਹਿਰ, 19 ਨਵੰਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ 'ਚ ਲਗਾਤਾਰ ਹੋ ਰਹੀਆਂ ਅਪਰਾਧਿਕ ਘਟਨਾਵਾਂ ਦੀ ਕਾਂਗਰਸੀ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਸਖ਼ਤ ਨਿਖੇਧੀ ਕੀਤੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਨੂੰਨ-ਵਿਵਸਥਾ ਬਹੁਤ ਹੀ ਖ਼ਤਰਨਾਕ ਮੋੜ 'ਤੇ ਪਹੁੰਚ ਗਈ ਹੈ ਅਤੇ ਮੌਜੂਦਾ ਸਰਕਾਰ ਅਪਰਾਧ ਨੂੰ ਕਾਬੂ ਕਰਨ 'ਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ | ਲਗਾਤਾਰ ਹੋ ਰਹੀਆਂ ਗੋਲਾਬਾਰੀ ਦੀਆਂ ਘਟਨਾਵਾਂ ਨੇ ਲੋਕਾਂ 'ਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਤਿਆਰ ਕਰ ਦਿੱਤਾ ਹੈ | ਬੰਗਾ 'ਚ ਥਾਣੇ ਤੋਂ ਸਿਰਫ਼ 200 ਮੀਟਰ ਦੂਰੀ 'ਤੇ 3 ਦਰਜਨ ਤੋਂ ਵੱਧ ਰਾਊਾਡ ਫਾਇਰ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਅਪਰਾਧੀਆਂ 'ਚ ਨਾ ਪੁਲਸ ਦਾ ਕੋਈ ਖ਼ੌਫ਼ ਬਚਿਆ ਹੈ ਤੇ ਨਾ ਹੀ ਸਰਕਾਰ ਦਾ | ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ 'ਚ ਆਰ.ਐੱਸ.ਐੱਸ ਨੇਤਾ ਦੇ ਪੋਤੇ ਨਵੀਨ ਅਰੋੜਾ ਦੀ ਸ਼ਰੇਆਮ ਹੱਤਿਆ, ਗੁਰਦਾਸਪੁਰ ਦੇ ਵਪਾਰੀ ਰਵੀ ਢਿੱਲੋਂ ਦੀ ਗੋਲੀ ਮਾਰ ਕੇ ਹੱਤਿਆ, ਜਲੰਧਰ 'ਚ ਗੁਰਦੇ ਦੇ ਰੋਗਾਂ ਦੇ ਮਾਹਿਰ ਡਾ. ਰਾਹੁਲ ਸੂਦ 'ਤੇ ਗੋਲਾਬਾਰੀ ਅਤੇ ਅਗਵਾ ਕਰਨ ਦੀ ਕੋਸ਼ਿਸ਼, ਇਹ ਸਭ ਘਟਨਾਵਾਂ ਸੁਰੱਖਿਆ ਤੰਤਰ ਦੀ ਪੂਰੀ ਨਾਕਾਮੀ ਨੂੰ ਬੇਨਕਾਬ ਕਰਦੀਆਂ ਹਨ | ਸੂਬੇ ਭਰ ਦੇ ਵਪਾਰੀਆਂ ਤੇ ਕਾਰੋਬਾਰੀਆਂ ਕੋਲੋਂ ਜ਼ਬਰਦਸਤੀ ਵਸੂਲੀ ਦੀਆਂ ਸ਼ਿਕਾਇਤਾਂ ਲਗਾਤਾਰ ਵਧ ਰਹੀਆਂ ਹਨ, ਪਰ ਪੁਲਿਸ ਦੀ ਕਾਰਵਾਈ ਬਹੁਤ ਹੀ ਮੱਠੀ ਅਤੇ ਅਧੂਰੀ ਹੈ | ਇਸ ਨਾਲ ਵਪਾਰੀ ਭਾਈਚਾਰੇ 'ਚ ਖ਼ੌਫ਼ ਦਾ ਮਾਹੌਲ ਬਣ ਰਿਹਾ ਹੈ |

ਪਿਛਲੀ ਖ਼ਬਰ ਬਲਾਚੌਰ ਵਿਖੇ ਸੰਤ ਬਾਬਾ ਬਲਵੰਤ ਸਿੰਘ ਅਤੇ ਉਨ੍ਹਾਂ ਦੇ ਹਜ਼ੂਰੀ ਸੇਵਕਾਂ ਦੀ ਬਰਸੀ ਸ਼ਰਧਾ ਨਾਲ ਮਨਾਈ <br/> ਅਗਲੀ ਖ਼ਬਰ ਸਿੱਖਣ ਅਤੇ ਜਾਨਣ ਦਾ ਸਿਲਸਿਲਾ ਨਿਰੰਤਰ ਜਾਰੀ ਰੱਖਣਾ ਚਾਹੀਦਾ ਹੈ -ਇੰਜੀ. ਮੋਰੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।