21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਵਿਧਾਨ ਸਭਾ 'ਚ ਸਕੂਲ ਆਫ਼ ਐਮੀਨੈਂਸ ਨਵਾਂਸ਼ਹਿਰ ਦਾ ਵਿਦਿਆਰਥੀ ਅਰਮਾਨ ਸਿੰਘ ਕਰੇਗਾ ਪ੍ਰਤੀਨਿਧਤਾ -ਪੱਲੀ ਝਿੱਕੀ <br/>

ਅਜੀਤ ਡੈਸਕ 19-11-2025
ਨਵਾਂਸ਼ਹਿਰ, 18 ਨਵੰਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਰਕਾਰ ਵੱਲੋਂ ਡਾ. ਬੀ.ਆਰ ਅੰਬੇਡਕਰ ਦੇ ਸੰਵਿਧਾਨ ਦਿਵਸ 'ਤੇ 26 ਨਵੰਬਰ 2025 ਨੂੰ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਵਿਦਿਆਰਥੀਆਂ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਰਿਹਾ ਹੈ | ਪੰਜਾਬ ਦੀ ਹਰੇਕ ਵਿਧਾਨ ਸਭਾ ਤੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਜੋ ਕਿ ਬਤੌਰ ਹਲਕਾ ਵਾਈਜ਼ ਆਪਣੇ ਆਪਣੇ ਹਲਕੇ ਤੋਂ ਚੁਣੇ ਗਏ ਵਿਧਾਇਕ ਦੀ ਥਾਂ 'ਤੇ ਪ੍ਰਤੀਨਿਧਤਾ ਕਰਨਗੇ | ਸਕੂਲ ਆਫ਼ ਐਮੀਨੈਂਸ ਨਵਾਂਸ਼ਹਿਰ ਦੇ ਵਿਦਿਆਰਥੀ ਅਰਮਾਨ ਸਿੰਘ ਨੂੰ ਇਸ ਹਲਕੇ ਦੀ ਨੁਮਾਇੰਦਗੀ ਕਰ ਰਹੇ ਵਿਧਾਇਕ ਡਾ: ਨਛੱਤਰਪਾਲ ਨੇ ਵਿਸ਼ੇਸ਼ ਤੌਰ 'ਤੇ ਸਕੂਲ ਆਫ਼ ਐਮੀਨੈਂਸ ਵਿੱਚ ਆ ਕੇ ਵਿਦਿਆਰਥੀ ਅਰਮਾਨ ਸਿੰਘ ਨੂੰ ਵਿਧਾਨ ਸਭਾ ਦੇ ਪੋ੍ਰਟੋਕਾਲ ਅਤੇ ਸੈਸ਼ਨ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੱਤੀ | ਲੈਕਚਰਾਰ ਪੋਲਸਾਇੰਸ ਰਾਮ ਕਿ੍ਸ਼ਨ ਪੱਲੀ-ਝਿੱਕੀ ਗਾਈਡ ਅਧਿਆਪਕ ਨੇ ਅਰਮਾਨ ਸਿੰਘ ਨੂੰ ਇਸ ਮੁਕਾਮ 'ਤੇ ਪਹੁੰਚਣ ਲਈ ਅਹਿਮ ਭੂਮਿਕਾ ਨਿਭਾਈ, ਜਿਨ੍ਹਾਂ ਦੀ ਬਦੌਲਤ ਸਕੂਲ ਆਫ਼ ਐਮੀਨੈਂਸ ਦਾ ਵਿਦਿਆਰਥੀ ਵਿਧਾਨ ਸਭਾ ਨਵਾਂਸ਼ਹਿਰ ਤੋਂ ਪਹਿਲੇ ਸਥਾਨ 'ਤੇ ਆਇਆ | ਵਿਦਿਆਰਥੀ ਅਰਮਾਨ ਸਿੰਘ ਨੂੰ ਪਿ੍ੰਸੀਪਲ ਸ. ਸਰਬਜੀਤ ਸਿੰਘ ਨੇ ਆਪਣੇ ਤਜਰਬੇ ਵਿਚੋਂ ਭਾਰਤੀ ਲੋਕਤੰਤਰ ਸਬੰਧੀ ਹੋਰ ਜਾਣਕਾਰੀ ਦਿੱਤੀ | ਰਾਮ ਕਿ੍ਸ਼ਨ ਪੱਲੀ-ਝਿੱਕੀ ਨੇ ਇਸ ਵਿਦਿਆਰਥੀ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਦਿਆਰਥੀ ਦਾ ਸੁਪਨਾ ਦੇਸ਼ ਦੀ ਸਭ ਤੋਂ ਵੱਡੀ ਪੋਸਟ ਆਈ.ਏ.ਐਸ ਬਣਨ ਦਾ ਹੈ | ਜੋ ਕਿ ਸਕੂਲ ਲਈ, ਮਾਪੇ ਅਤੇ ਜ਼ਿਲੇ੍ਹ ਲਈ ਬੜੇ ਮਾਣ ਦੀ ਗੱਲ ਹੋਵੇਗੀ | ਇਸ ਮੌਕੇ 'ਤੇ ਸਕੂਲ ਦੇ ਵਾਈਸ ਪਿ੍ੰਸੀਪਲ ਮੈਡਮ ਪੂਜਾ ਸ਼ਰਮਾ, ਲੈਕਚਰਾਰ ਪੰਜਾਬੀ ਗੁਰਨਾਮ ਦਾਸ ਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਜਿਮਨੀ ਚੋਣ ਜਿਤਾ ਕੇ ਲੋਕਾਂ ਨੇ ਪੰਜਾਬ 'ਚ ਮੁੜ 'ਆਪ' ਦੀ ਸਰਕਾਰ ਬਣਾਉਣ ਦਾ ਸੰਦੇਸ਼ ਦਿੱਤਾ - ਬਲਾਕੀਪੁਰ <br/> ਅਗਲੀ ਖ਼ਬਰ ਟਿਊਬਵੈੱਲਾਂ ਲਈ ਬਿਜਲੀ ਸਪਲਾਈ ਬਿਨਾਂ ਨਾਗਾ ਦਿੱਤੀ ਜਾਵੇ - ਸਤਨਾਮ ਲਾਦੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।