ਪੋਜੇਵਾਲ ਸਰਾਂ, 7 ਨਵੰਬਰ (ਬੂਥਗੜ੍ਹੀਆ) - ਸ੍ਰੀ ਸਤਿਗੁਰੂ ਬ੍ਰਹਮਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੀ ਸਮੂਹ ਸੰਗਤਾਂ ਦੇ ਵੱਲੋਂ ਪਿੰਡ ਮਾਹੀਪੁਰ ਦੇ ਬੰਦੀ ਛੋੜ ਬ੍ਰਹਮ ਨਿਵਾਸ ਆਸ਼ਰਮ ਵਿਖੇ ਭੂਰੀਵਾਲੇ ਸੰਗਤਾਂ ਦੇ ਵੱਲੋਂ ਤਿੰਨ ਰੋਜ਼ਾ ਸੰਤ ਸਮਾਗਮ ਮਿਤੀ 8,9,10 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭੂਰੀਵਾਲੇ ਟਰੱਸਟ ਦੇ ਮੈਂਬਰਾਂ ਨੇ ਦੱਸਿਆ ਕਿ ਮਹਾਰਾਜ ਜਗਤ ਗੁਰੂ ਅਚਾਰੀਆ ਗਰੀਬਦਾਸੀ ਰਾਚਿਤ ਬਾਣੀ ਦੇ ਪਾਠ ਪ੍ਰਕਾਸ਼ ਮਿਤੀ 8 ਨਵੰਬਰ ਨੂੰ ਆਰੰਭ ਹੋਣਗੇ | ਸੰਤ ਸਮਾਗਮ ਦੇ ਅੰਤਿਮ ਦਿਨ ਮਿਤੀ 10 ਨਵੰਬਰ ਨੂੰ ਮਹਾਰਾਜ ਬ੍ਰਹਮਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀਨਸੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲੇ ਆਪਣੇ ਪ੍ਰਵਚਨਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਆਰੰਭ ਕੀਤੇ ਗਏ ਪਾਠ ਪ੍ਰਕਾਸ਼ ਦੇ ਭੋਗ ਪਾਉਣਗੇ | ਸੰਤ ਸਮਾਗਮ ਮੌਕੇ ਭੂਰੀਵਾਲੇ ਸੰਗਤਾਂ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਦੇਸੀ ਘਿਉ ਦੇ ਨਾਲ ਪੀ. ਜੀ. ਆਈ ਦੇ ਮਰੀਜ਼ਾਂ ਨੂੰ ਲੰਗਰ ਭੇਜਿਆ ਜਾਵੇਗਾ |