ਪੋਜੇਵਾਲ ਸਰਾਂ, 7 ਨਵੰਬਰ (ਬੂਥਗੜ੍ਹੀਆ) - ਸਤਿਗੁਰੂ ਢਾਂਗੂ ਵਾਲੇ ਮਹਾਰਾਜ ਸੰਤ ਬਾਬਾ ਅਨੂਪ ਮਹਾਰਾਜ ਦੀ ਅਗਵਾਈ ਵਿੱਚ ਵਿਸ਼ਾਲ 36ਵਾਂ ਛਿੰਝ ਮੇਲਾ ਜੋ ਕਿ ਪਿੰਡ ਜੱਖੇਵਾਲ ਬੀਟਣ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਸਦਕਾ ਕਰਵਾਇਆ ਗਿਆ | ਸਲਾਨਾ ਛਿੰਝ ਮੇਲੇ ਦਾ ਉਦਘਾਟਨ ਪਹਿਲੇ ਦਿਨ ਚੌਧਰੀ ਸੋਨੂੰ ਲੁਧਿਆਣਾ ਪਿੰਡ ਜੱਖੇਵਾਲ ਵਲੋਂ ਕੀਤਾ ਗਿਆ | ਅੰਤਿਮ ਦਿਨ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਸਮੇਂ ਅਨੂਪ ਬਾਬਾ ਜੀ ਤੇ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਵੱਲੋਂ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਕੀਤੀ | ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀ ਹੋਤਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਪੇਂਡੂ ਖੇਡ ਮੇਲੇ 'ਤੇ ਛਿੰਝ ਮੇਲੇ ਜਰੂਰੀ ਕਰਵਾਉਣੇ ਚਾਹੀਦੇ ਹਨ | ਮੇਰੇ ਤੇ ਮੇਰੀ ਪਾਰਟੀ ਦੇ ਲਈ ਇਲਾਕੇ ਵਿੱਚ ਕੋਈ ਵੀ ਸੇਵਾ ਲਗਾਉਣਗੇ ਉਸ ਨੂੰ ਜਲਦ ਤੋਂ ਜਲਦ ਪੂਰਾ ਕਰਵਾਇਆ ਜਾਵੇਗਾ | ਉਹਨਾਂ ਨੇ ਕਿਹਾ ਕਿ ਸੰਤ ਬਾਬਾ ਢਾਂਗੂ ਵਾਲਿਆਂ ਦੇ ਵੱਲੋਂ ਸਮਾਜ ਸੇਵਾ ਦੇ ਨਾਲ-ਨਾਲ ਸਿੱਖਿਆ ਦੇ ਸਕੂਲ, ਗਊਸ਼ਾਲਾ ਤੇ ਹਸਪਤਾਲਾਂ ਦਾ ਜੱਖੇਵਾਲ ਵਿੱਚ ਨਿਰਮਾਣ ਕਰਵਾ ਕੇ ਹਲਕੇ ਦੇ ਲੋਕਾਂ ਨੂੰ ਸੁਵਿਧਾਵਾਂ ਪ੍ਰਦਾਨ ਕਰਵਾਈਆਂ ਹਨ | ਉਪ ਮੁੱਖ ਮੰਤਰੀ ਹਿਮਾਚਲ ਵੱਲੋਂ ਦੰਗਲ ਦੇ ਲਈ 5 ਲੱਖ ਰੁਪਏ ਦੀ ਰਾਸ਼ੀ ਭੇਟ ਕਰਨ ਦਾ ਐਲਾਨ ਕੀਤਾ | ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਉਪ ਮੁੱਖ ਮੰਤਰੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਛਿੰਝ ਮੇਲੇ ਦੌਰਾਨ ਪਹਿਲੇ ਸਥਾਨ 'ਤੇ ਮਾਲੀ ਦੀ ਤਿੰਨ ਲੱਖ ਰੁਪਏ ਦੀ ਨਕਦ ਰਾਸ਼ੀ ਦੇ ਕੁਸ਼ਤੀ ਮੁਕਾਬਲਿਆਂ ਦੇ ਦੌਰਾਨ ਕਲਵਾਂ ਗੁੱਜਰ ਤੇ ਮੋਲੀ ਮਹਾਂਰਾਸ਼ਟਰ ਵਿਚਕਾਰ ਮਾਲੀ ਦੀ ਕੁਸ਼ਤੀ ਕਰਵਾਈ ਗਈ | ਜਿਸ ਵਿੱਚ ਕਲਵਾਂ ਗੁੱਜਰ ਜੇਤੂ ਰਿਹਾ ਤੇ ਦੂਜੀ ਕੁਸ਼ਤੀ ਜੋਟੀ ਗੁੱਜਰ ਤੇ ਸੱਤਪਾਲ ਮਹਾਂਰਾਸ਼ਟਰ ਵਿੱਚਕਾਰ ਕਰਵਾਈ ਗਈ | ਜਿਸ ਵਿੱਚ ਜੋਟੀ ਗੁੱਜਰ ਜੇਤੂ ਰਿਹਾ | ਛਿੰਝ ਮੇਲੇ ਦੌਰਾਨ ਪੰਜਾਬ ਭਰ ਤੋਂ ਤੇ ਵੱਖ-ਵੱਖ ਸੂਬਿਆਂ ਤੇ ਦੇਸ਼ ਵਿਦੇਸ਼ਾਂ ਤੋਂ ਪਹੁੰਚਣ ਵਾਲੇ ਪਹਿਲਵਾਨ ਛਿੰਝ ਮੇਲੇ ਵਿੱਚ ਸ਼ਾਮਲ ਹੋਏ | ਇਸ ਮੌਕੇ ਪਹੁੰਚੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਿਪਟੀ ਸਪੀਕਰ ਪੰਜਾਬ ਹਲਕਾ ਵਿਧਾਇਕ ਗੜ੍ਹਸ਼ੰਕਰ ਜੈ ਕਿ੍ਸ਼ਨ ਸਿੰਘ ਰੌੜੀ ਵੱਲੋਂ ਮਹਾਰਾਜ ਢਾਂਗੂ ਵਾਲਿਆਂ ਦੇ ਦਰਬਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ | ਇਸ ਮੌਕੇ ਵਿਧਾਇਕ ਦਲਜੀਤ ਭੋਲਾ ਲੁਧਿਆਣਾ, ਸਾਬਕਾ ਵਿਧਾਇਕ ਗੜ੍ਹਸ਼ੰਕਰ ਠੇਕੇਦਾਰ ਸੁਰਿੰਦਰ ਸਿੰਘ ਭੂੱਲੇਵਾਲ ਰਾਠਾਂ, ਸੀਨੀਅਰ ਆਮ ਆਦਮੀ ਪਾਰਟੀ ਆਗੂ ਹਲਕਾ ਬਲਾਚੌਰ ਯੂਥ ਪ੍ਰਧਾਨ ਕਰਨਵੀਰ ਕਟਾਰੀਆ, ਗੁੱਜਰ ਵੈਲਫੇਅਰ ਬੋਰਡ ਦੇ ਚੇਅਰਮੈਨ ਬਿ੍ਗੇਡੀਅਰ ਰਾਜ ਕੁਮਾਰ, ਕਾਂਗਰਸੀ ਆਗੂ ਹਲਕਾ ਗੜ੍ਹਸ਼ੰਕਰ ਚੇਅਰਮੈਨ ਸ਼ੋਸਲ ਮੀਡੀਆ ਗੁਰਤੇਜ ਸਿੰਘ ਪੰਨੂ, ਨਗਰ ਕੌਂਸਲ ਪ੍ਰਧਾਨ ਲਾਡੀ ਰਾਣਾ ਬਲਾਚੌਰ ਦਾ ਦੰਗਲ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚਣ 'ਤੇ ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਪ੍ਰਧਾਨ ਸੇਵਾ ਨਾਥ ਤੇ ਠੇਕੇਦਾਰ ਰੋਸ਼ਨ ਲਾਲ ਕਰੀਮਪੁਰਚਾਹਵਾਲਾ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਰੋਸ਼ਨ ਲਾਲ ਠੇਕੇਦਾਰ ਕਰੀਮਪੁਰ ਚਾਹਵਾਲਾ, ਤਰਸੇਮ ਲਾਲ ਫੌਜੀ, ਪ੍ਰਧਾਨ ਰਾਮਪਾਲ ਸੇਵਾ ਨਾਥ, ਰਮਨ ਗੁੱਜਰ, ਵਿਜੇ ਖੁੱਟ, ਠੇਕੇਦਾਰ, ਦੇਵ ਜੀਦੜ, ਪ੍ਰਧਾਨ ਅਸ਼ੋਕ ਕੁਮਾਰ, ਲਾਲ ਚੰਦ, ਪ੍ਰਧਾਨ ਕਿ੍ਸ਼ਨਦੇਵ ਲੁਧਿਆਣਾ, ਜਗਦੀਸ਼ ਭੂੰਬਲਾ ਕੁੱਕੜਸੂਹਾ ਲੁਧਿਆਣਾ, ਰਾਮ ਸਿੰਘ ਖੇਪੜ, ਰਾਮ ਪ੍ਰਕਾਸ਼ ਬਜਾੜ, ਕਮਲ ਕੁਮਾਰ, ਬਿੰਦਰ ਸੜੋਆ, ਰੋਸ਼ਨ ਲਾਲ ਖੇਪੜ, ਬਿੰਦੂ ਭੂੰਬਲਾ ਗੜ੍ਹਸੰਕਰ, ਸ਼ੰਮੀ ਕਟਾਰੀਆ, ਸ਼ਾਮ ਲਾਲ ਜੱਖੇਵਾਲ, ਮਨੋਹਰ ਲਾਲ ਪੋਜੇਵਾਲ, ਦੀਪਕ ਕੋਚ, ਠੇਕੇਦਾਰ ਅਸ਼ੋਕ ਬਾਂਠ ਕਰੀਮਪੁਰ, ਬਲਬੀਰ ਸਿੰਘਪੁਰ, ਸਰਪੰਚ ਕਮਲ ਲਾਡੀ ਨਵਾਗਰਾਂ, ਨੰਦ ਲਾਲ ਹਿਮਾਚਲ ਪੁਲਿਸ, ਕਾਲਾ ਹਿਮਾਚਲ ਪੁਲਿਸ, ਦਰਸ਼ਨ ਲਾਲ ਸੜੋਆ, ਆਨਿਲ ਭੋਲੇਵਾਲ ਪੀ.ਪੀ ਆਦਿ ਇਲਾਕੇ ਭਰ ਤੋ ਲੋਕ ਤੇ ਪਤਵੰਤੇ ਮੌਕੇ 'ਤੇ ਹਾਜਿਰ ਸਨ |