28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਰਾਜ ਪੱਧਰੀ ਟੂਰਨਾਮੈਂਟ ਦੇ ਤੀਸਰੇ ਦਿਨ ਫੁੱਟਬਾਲ ਦੇ ਹੋਏ ਫਸਵੇਂ ਮੁਕਾਬਲੇ <br/>

ਅਜੀਤ ਡੈਸਕ 08-11-2025
ਸਮੁੰਦੜਾ, 7 ਨਵੰਬਰ (ਤੀਰਥ ਸਿੰਘ ਰੱਕੜ) - ਪਿੰਡ ਚੱਕ ਗੁਰੂ ਵਿਖੇ ਆਪਣਾ ਐਨ.ਆਰ.ਆਈ ਫੁੱਟਬਾਲ ਕਲੱਬ ਵੱਲੋਂ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਂਟ ਦੇ ਤੀਸਰੇ ਦਿਨ ਬੜੇ ਹੀ ਰੌਚਕ ਮੁਕਾਬਲੇ ਹੋਏ | ਇਸ ਮੌਕੇ ਅੰਡਰ 17 ਫੁੱਟਬਾਲ ਅਕੈਡਮੀਆਂ ਦੇ ਹੋਏ ਮੁਕਾਬਲੇ 'ਚ ਖਾਲਸਾ ਵਾਰੀਅਰ ਫੁੱਟਬਾਲ ਅਕੈਡਮੀ ਕੁਰਾਲੀ ਨੇ ਫਿੱਟ 15 ਬਜਰਾਵਰ ਹੁਸ਼ਿਆਰਪੁਰ ਟੀਮ ਨੂੰ 2-1 ਨਾਲ, ਆਪਣਾ ਐਨ.ਆਰ.ਆਈ ਫੁੱਟਬਾਲ ਅਕੈਡਮੀ ਚੱਕ ਗੁਰੂ ਨੇ ਆਜ਼ਾਦ ਫੁਟਬਾਲ ਅਕੈਡਮੀ ਜਗਤਪੁਰ ਨੂੰ 3-0 ਨਾਲ ਹਰਾਇਆ | ਇਸੇ ਤਰਾਂ ਕਲੱਬ ਸ਼੍ਰੈਣੀ ਦੇ ਹੋਏ ਮੁਕਾਬਲਿਆਂ ਵਿੱਚ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਦੀ ਟੀਮ ਨੇ ਬਲਵੀਰ ਫੁੱਟਬਾਲ ਅਕੈਡਮੀ ਪਟਿਆਲਾ ਦੀ ਟੀਮ ਨੂੰ 4-2, ਪਿ੍ੰਸੀਪਲ ਹਰਭਜਨ ਸਿੰਘ ਸਪੋਰਟਸ ਕਲੱਬ ਮਾਹਿਲਪੁਰ ਨੇ ਜੇ. ਸੀ. ਟੀ ਫੁੱਟਬਾਲ ਕਲੱਬ ਫਗਵਾੜਾ ਨੂੰ 5-0, ਜੀ.ਐਚ. ਜੀ ਖਾਲਸਾ ਕਾਲਜ ਗੁਰੂਸਰ ਸੁਧਾਰ ਦੀ ਟੀਮ ਨੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਕਲੱਬ ਗੜ•ਸ਼ੰਕਰ ਦੀ ਟੀਮ ਨੂੰ 2-0 ਨੂੰ ਹਰਾ ਕੇ ਆਪੋ ਆਪਣੀਆਂ ਜਿੱਤਾਂ ਦਰਜ ਕੀਤੀਆਂ | ਅੱਜ ਦੇ ਦਿਨ ਵਿਸ਼ੇਸ਼ ਤੌਰ 'ਤੇ ਜਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ ਹਲਕਾ ਗੜ•ਸ਼ੰਕਰ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ | ਇਸ ਮੌਕੇ ਉਹਨਾਂ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ | ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਦੇ ਹਾਲਾਤ ਬੇਹਦ ਚਿੰਤਾਜਨਕ ਸਥਿਤੀ ਵਿੱਚ ਹਨ, ਹਰ ਪਾਸੇ ਨਸ਼ਿਆਂ ਦਾ ਬੋਲਬਾਲਾ ਹੈ ਅਤੇ ਸੂਬੇ ਵਿੱਚ ਆਏ ਹੜਾਂ ਨਾਲ ਨਜਿੱਠਣ ਅਤੇ ਹੜ ਪੀੜਤਾਂ ਦੀ ਮਦਦ ਕਰਨ ਵਿੱਚ ਵੀ ਸਰਕਾਰ ਪੂਰੀ ਤਰਾਂ ਨਾਲ ਫੇਲ੍ਹ ਹੋਈ ਹੈ | ਇਸ ਮੌਕੇ ਮੋਹਨ ਸਿੰਘ ਮੱਲੀ ਯੂ.ਐਸ.ਏ, ਸੁੱਚਾ ਸਿੰਘ ਕੈਨੇਡਾ, ਅਵਤਾਰ ਸਿੰਘ ਤਾਰੀ ਯੂ.ਐਸ.ਏ, ਪਿ੍ੰਸੀਪਲ ਰਾਜਪਾਲ ਸਿੰਘ, ਹਰਿ ਨੰਦਨ ਸਿੰਘ ਖਾਬੜਾ, ਹਰਜੀਤ ਸਿੰਘ ਭਾਤਪੁਰ, ਤਰਲੋਕ ਸਿੰਘ ਨਾਗਪਾਲ ਗਿਆਨ ਸਿੰਘ ਸਮੁੰਦੜਾ ਦਿਲਬਾਗ ਸਿੰਘ ਅਸ਼ੋਕ ਕੁਮਾਰ ਸਮੁੰਦੜਾ, ਡਾ. ਕਿ੍ਸ਼ਨ ਬੱਧਣ, ਸੁਖਵਿੰਦਰ ਸਿੰਘ ਘਾਗੋ ਰੋੜਾਂਵਾਲੀ, ਮਾ. ਬਲਵੀਰ ਸਿੰਘ ਕਹਾਰਪੁਰੀ, ਕੁਲਦੀਪ ਸਿੰਘ ਪੀ.ਏ, ਕੁਲਵਿੰਦਰ ਸਿੰਘ ਕਿੰਦਾ, ਅਮਰੀਕ ਸਿੰਘ ਕੈਨੇਡਾ, ਸਤਨਾਮ ਸਿੰਘ, ਕਰਨੈਲ ਸਿੰਘ, ਹਰਮੇਸ਼ ਕੁਮਾਰ, ਪਾਖਰ ਸਿੰਘ, ਕੁਲਵਿੰਦਰ ਸਿੰਘ ਮੈਚ ਕਮਿਸ਼ਨਰ ਪੀ.ਐਫ.ਏ, ਸਤਨਾਮ ਸੱਤੀ ਕੋਚ, ਰਾਮ ਤੀਰਥ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਜੱਖੇਵਾਲ ਬੀਟਣ ਵਿਖੇ ਵਿਸ਼ਾਲ ਛਿੰਝ ਮੇਲੇ ਮੌਕੇ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼... ਅਗਲੀ ਖ਼ਬਰ ਕਿ੍ਸ਼ੀ ਵਿਗਿਆਨ ਕੇਂਦਰ ਨੇ ਕੁਦਰਤੀ ਖੇਤੀ ਸੰਬੰਧੀ ਸਿਖਲਾਈ ਕੋਰਸ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।