ਬੰਗਾ, 6 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ, ਕੁਲਦੀਪ ਸਿੰਘ ਪਾਬਲਾ) - ਜਗਤ-ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਚਰਨ ਕੰਵਲ ਪਾਤਸ਼ਾਹੀ ਛੇਵੀਂ ਜੀਂਦੋਵਾਲ ਬੰਗਾ ਤੋਂ ਗੁਰਦੁਆਰਾ ਸਾਹਿਬ ਦੀ ਕਮੇਟੀ, ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਜੋ ਉਕਤ ਗੁਰੂ ਘਰ ਤੋਂ ਅਰੰਭ ਹੋ ਕੇ ਪਿੰਡ ਜੀਂਦੋਵਾਲ ਦੀ ਪਰਿਕਰਮਾ ਕਰਦਾ ਹੋਇਆ ਜਲੰਧਰ- ਚੰਡੀਗੜ੍ਹ ਮਾਰਗ 'ਤੇ ਪਹੁੰਚਿਆ | ਉਪਰੰਤ ਸਥਾਨਕ ਮੁਕੰਦਪੁਰ ਰੋਡ ਨੂੰ ਜਾਂਦੀ ਸੜਕ ਤੋਂ ਹੋ ਕੇ ਸਥਾਨਕ ਰੇਲਵੇ ਰੋਡ 'ਤੇ ਪਹੁੰਚਿਆ | ਫਿਰ ਸ੍ਰੀ ਗੁਰੂ ਤੇਗ ਬਹਾਦਰ ਗੇਟ ਤੋਂ ਹੁੰਦਾ ਹੋਇਆ, ਬੱਸ ਅੱਡਾ, ਬਾਬਾ ਗੋਲਾ ਪਾਰਕ ਤੋਂ ਸ਼ਹਿਰ ਦੀ ਪਰਿਕਰਮਾ ਤੋਂ ਹੁੰਦਾ ਹੋਇਆ ਗੜ੍ਹਸ਼ੰਕਰ ਮਾਰਗ ਤੋਂ ਹੋ ਕੇ ਮੁੜ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਪੁੱਜਿਆ | ਇਸ ਮੌਕੇ ਸ਼ਾਮਲ ਸੰਗਤਾਂ 'ਚ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ. ਸਰਬਜੀਤ ਸਿੰਘ ਨਾਗਰਾ, ਭਾਈ ਪਲਵਿੰਦਰ ਸਿੰਘ ਕਥਾ ਵਾਚਕ, ਭਾਈ ਪਰਮਜੀਤ ਸਿੰਘ ਰੋਮੀ, ਕੀਰਤਨੀਏ ਗੁਰਮੁੱਖ ਸਿੰਘ, ਭਾਈ ਸਤਨਾਮ ਸਿੰਘ, ਭਾਈ ਜੋਗਾ ਸਿੰਘ ਢਾਹਾਂ ਕਲੇਰਾਂ, ਲਖਵੀਰ ਸਿੰਘ ਸਾਬਕਾ ਸਰਪੰਚ ਜੀਂਦੋਵਾਲ, ਸ. ਅਮਰਜੀਤ ਸਿੰਘ ਸੈਕਟਰੀ, ਗਿ. ਸਤਵੀਰ ਸਿੰਘ ਜੀਂਦੋਵਾਲ, ਆਪ ਦੇ ਹਲਕਾ ਬੰਗਾ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ, ਮੈਡਮ ਹਰਜੋਤ ਕੌਰ ਲੋਹਟੀਆ, ਡਾ. ਸੁਖਵਿੰਦਰ ਸੁੱਖੀ ਹਲਕਾ ਵਿਧਾਇਕ ਬੰਗਾ, ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ, ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਮੈਂਬਰ ਸ਼ੋ੍ਰਮਣੀ ਕਮੇਟੀ ਜਥੇ. ਗੁਰਬਖਸ਼ ਸਿੰਘ ਖਾਲਸਾ, ਜੀਤ ਸਿੰਘ ਭਾਟੀਆ ਐਮ. ਸੀ, ਜਸਵਿੰਦਰ ਸਿੰਘ ਮਾਨ ਐਮ. ਸੀ, ਬਲਬੀਰ ਸਿੰਘ ਝਿੱਕਾ ਐਮ. ਡੀ ਇੰਸ਼ੋਰੈਂਸ ਪੁਆਇੰਟ ਬੰਗਾ, ਗੁਰਪ੍ਰੀਤ ਸਿੰਘ ਪਾਬਲਾ ਐਮ. ਡੀ ਨਿਊ ਖੇਤੀ ਸੁਵਿਧਾ ਕੇਂਦਰ, ਸ. ਕੁਲਵਰਨ ਸਿੰਘ ਗਿੱਲ ਪਿੰਡ ਥਾਂਦੀਆਂ ਬਲਾਕ ਕਾਂਗਰਸ ਪ੍ਰਧਾਨ ਬੰਗਾ, ਕੁਲਜਿੰਦਰ ਸਿੰਘ ਸੋਢੀ, ਜਥੇ. ਤਰਲੋਕ ਸਿੰਘ ਫਲੋਰਾ, ਲੈਕ. ਸ. ਪਰਮਜੀਤ ਸਿੰਘ ਜੌਹਰ ਆਦਿ ਹਾਜ਼ਰ ਸਨ |