20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸਰਕਾਰੀ ਸਕੂਲ ਸੂੰਢ-ਮਕਸੂਦਪੁਰ ਵਿਖੇ ਬੂਟੇ ਲਗਾ ਕੇ ਮਨਾਇਆ ਪ੍ਰਕਾਸ਼ ਪੁਰਬ

ਅਜੀਤ ਡੈਸਕ 07-11-2025
ਕਟਾਰੀਆਂ, 6 ਨਵੰਬਰ (ਪ੍ਰੇਮੀ ਸੰਧਵਾਂ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂੰਢ ਮਕਸੂਦਪੁਰ ਵਿਖੇ ਕਾਰਜਕਾਰੀ ਪਿ੍ੰ. ਕਰਮਜੀਤ ਸਿੰਘ ਦੀ ਅਗਵਾਈ ਹੇਠ ਸਕੂਲ ਦੇ ਵਿਹੜੇ 'ਚ ਵੱਖ- ਵੱਖ ਤਰ੍ਹਾਂ ਦੇ ਬੂਟੇ ਲਗਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਪਿ੍ੰ. ਕਰਮਜੀਤ ਸਿੰਘ ਤੇ ਲੈਕ. ਰਾਮ ਲਾਲ ਮਜਾਰੀ ਆਦਿ ਅਧਿਆਪਕਾਂ ਨੇ ਬੱਚਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ 'ਤੇ ਚੱਲਣਾ ਚਾਹੀਦਾ ਹੈ ਤਾਂ ਜੋ ਸਾਡੇ ਜਨਮਾਂ-ਜਨਮਾਂ ਦੀ ਮਨ 'ਤੇ ਲੱਗੀ ਮੈਲ ਉਤਰ ਸਕੇ | ਸਮਾਗਮ ਦੇ ਆਖਰ 'ਚ ਵਿਦਿਆਰਥੀਆਂ 'ਚ ਪ੍ਰਸ਼ਾਦ ਵਰਤਾਇਆ ਗਿਆ | ਇਸ ਮੌਕੇ ਰਾਮਜੀਤ ਮੱਲ੍ਹਾਂ, ਮੈਡਮ ਰਜਵਿੰਦਰ ਕੌਰ, ਅੰਮਿ੍ਤਪਾਲ ਕੌਰ, ਪਰਵੀਰ ਸਿੰਘ, ਸੁਰਜੀਤ ਸੈਂਪਲੇ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦਬਿੰਦਰ ਇਟਲੀ ਦੀ ਯਾਦ ਨੂੰ ਸਮਰਪਿਤ ਬੰਗਾ 'ਚ ਖੂਨਦਾਨ ਕੈਂਪ <br/> ਅਗਲੀ ਖ਼ਬਰ ਬਾਬਾ ਖਾਟੂ ਸ਼ਿਆਮ ਦੀ ਨਿਸ਼ਾਨ ਯਾਤਰਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।