20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਬਾਬਾ ਖਾਟੂ ਸ਼ਿਆਮ ਦੀ ਨਿਸ਼ਾਨ ਯਾਤਰਾ ਅੱਜ

ਅਜੀਤ ਡੈਸਕ 07-11-2025
ਬੰਗਾ, 6 ਨਵੰਬਰ (ਧਰਮਵੀਰ ਪਾਲ)-ਪੁਰਾਣੀ ਦਾਣਾ ਮੰਡੀ ਵਿਖੇ ਸਥਿਤ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਤੋਂ ਬਾਬਾ ਖਾਟੂ ਸ਼ਿਆਮ ਦੀ ਇੱਕ ਵਿਸ਼ਾਲ ਨਿਸ਼ਾਨ ਯਾਤਰਾ ਸ਼ੁਰੂ ਹੋਵੇਗੀ | ਸ਼੍ਰੀ ਖਾਟੂ ਸ਼ਿਆਮ ਸੰਕੀਰਤਨ ਸੇਵਾ ਮੰਡਲ ਦੇ ਪ੍ਰਬੰਧਕ ਸੁਰਿੰਦਰ ਚੁੱਘ, ਸਚਿਨ ਸਾਧਨਾ ਅਤੇ ਸੰਦੀਪ ਸੰਘਾ ਨੇ ਦੱਸਿਆ ਕਿ 'ਏਕ ਸ਼ਾਮ ਖਾਟੂ ਵਾਲੇ ਕੇ ਨਾਮ' ਤਹਿਤ ਇੱਕ ਵਿਸ਼ਾਲ ਨਿਸ਼ਾਨ ਯਾਤਰਾ ਅੱਜ ਸ਼ੁੱਕਰਵਾਰ ਸ਼ਾਮ 5 ਵਜੇ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋਵੇਗੀ | ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਲੰਘਦੀ ਹੋਈ ਦਾਣਾ ਮੰਡੀ ਸਥਿਤ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਸਮਾਪਤ ਹੋਵੇਗੀ | ਪ੍ਰਬੰਧਕਾਂ ਨੇ ਦੱਸਿਆ ਕਿ 'ਏਕ ਸ਼ਾਮ ਖਾਟੂ ਵਾਲੇ ਕੇ ਨਾਮ' 8 ਨਵੰਬਰ ਨੂੰ ਰਾਤ 8 ਵਜੇ ਪੁਰਾਣੀ ਦਾਣਾ ਮੰਡੀ ਲਕਸ਼ਮੀ ਨਰਾਇਣ ਮੰਦਰ ਵਿਖੇ ਆਯੋਜਿਤ ਕੀਤੀ ਜਾਵੇਗੀ |
ਪਿਛਲੀ ਖ਼ਬਰ ਸਰਕਾਰੀ ਸਕੂਲ ਸੂੰਢ-ਮਕਸੂਦਪੁਰ ਵਿਖੇ ਬੂਟੇ ਲਗਾ ਕੇ ਮਨਾਇਆ ਪ੍ਰਕਾਸ਼ ਪੁਰਬ ਅਗਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਸਿੰਘਾਂ ਮਕਸੂਦਪੁਰ- ਸੂੰਢ ਵਿਖੇ ਕਰਵਾਇਆ ਧਾਰਮਿਕ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।