20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਦਬਿੰਦਰ ਇਟਲੀ ਦੀ ਯਾਦ ਨੂੰ ਸਮਰਪਿਤ ਬੰਗਾ 'ਚ ਖੂਨਦਾਨ ਕੈਂਪ <br/>

ਅਜੀਤ ਡੈਸਕ 07-11-2025
ਬੰਗਾ, 6 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਸਵ: ਦਬਿੰਦਰ ਇਟਲੀ ਦੀ ਯਾਦ ਨੂੰ ਸਮਰਪਿਤ ਸੱਤਵਾਂ ਮਹਾਂਦਾਨ ਖੂਨਦਾਨ ਕੈਂਪ ਡਾ: ਬੀ. ਆਰ ਅੰਬੇਡਕਰ ਨਗਰ ਬੰਗਾ ਵਿਖੇ ਲਗਾਇਆ ਗਿਆ | ਇਹ ਕੈਂਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ | ਜਿਸ ਦਾ ਉਦਘਾਟਨ ਡਾਕਟਰ ਬੇਦ ਪ੍ਰਕਾਸ਼ ਪ੍ਰਧਾਨ ਡਾਕਟਰ ਅੰਬੇਡਕਰ ਚੇਤਨਾ ਸੁਸਾਇਟੀ ਬੰਗਾ ਅਤੇ ਡਾਕਟਰ ਕਸ਼ਮੀਰ ਚੰਦ ਮੈਨੇਜਿੰਗ ਡਾਇਰੈਕਟਰ ਐਮ. ਜੇ ਲਾਈਫ ਕੇਅਰ ਹਸਪਤਾਲ ਝਿੱਕਾ ਰੋਡ ਬੰਗਾ ਵੱਲੋਂ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਸਵ: ਦਬਿੰਦਰ ਦੇ ਪਿਤਾ ਸ: ਨਿਰੰਜਨ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਨ ਤੇ ਸਕੇ ਸਬੰਧੀ ਹਾਜ਼ਰ ਸਨ | ਕੈਂਪ 'ਚ ਡਾ: ਅਮਰੀਕ ਸਿੰਘ ਐਮ. ਡੀ ਆਕਾਸ਼ ਬੱਚਿਆਂ ਦਾ ਹਸਪਤਾਲ ਬੰਗਾ ਅਤੇ ਡਾ: ਸੁਖਵਿੰਦਰ ਕੁਮਾਰ ਹੀਰਾ ਰਿਟਾਇਰਡ ਸਿਵਲ ਸਰਜਨ ਅਤੇ ਐਮ. ਡੀ ਹੀਰਾ ਸਕੈਨ ਐਂਡ ਡਾਇਗਨੋਸਟਿਕ ਸੈਂਟਰ ਬੰਗਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਸਨ | ਇਹ ਕੈਂਪ ਸਿਵਲ ਹਸਪਤਾਲ ਬੰਗਾ ਦੇ ਬਲੱਡ ਬੈਂਕ ਦੇ ਮਾਹਿਰਾਂ ਦੀ ਟੀਮ ਦੇ ਸਹਿਯੋਗ ਨਾਲ ਬਾਖੂਬੀ ਤੇ ਸਫਲਤਾ ਪੂਰਵਕ ਨੇਪਰੇ ਚੜਿ੍ਹਆ | ਇਸ ਕੈਂਪ ਨੂੰ ਵਿਸ਼ੇਸ਼ ਸਹਿਯੋਗ ਡਾਕਟਰ. ਬੀ. ਆਰ ਅੰਬੇਡਕਰ ਚੇਤਨਾ ਸੁਸਾਇਟੀ ਬੰਗਾ ਦਾ ਰਿਹਾ | ਇਸ ਕੈਂਪ 'ਚ 50 ਵਿਅਕਤੀਆਂ ਨੇ ਆਪਣਾ ਖੂਨਦਾਨ ਕੀਤਾ | ਇਸ ਮੌਕੇ 'ਤੇ ਡਾ: ਵੇਦ ਪ੍ਰਕਾਸ਼, ਡਾ: ਕਸ਼ਮੀਰ ਚੰਦ, ਡਾ: ਅਮਰੀਕ ਸਿੰਘ, ਡਾ: ਸੁਖਵਿੰਦਰ ਹੀਰਾ, ਡਾ: ਗੌਰਵਦੀਪ ਸਿੰਘ, ਡਾ: ਜਸਵਿੰਦਰ ਰੱਲ੍ਹ ਪ੍ਰਧਾਨ, ਪ੍ਰੋਫੈਸਰ ਕੁਲਵਿੰਦਰ ਬੰਗਾ, ਰਾਮ ਕਿ੍ਸ਼ਨ ਪੱਲੀ ਝਿੱਕੀ ਅਧਿਆਪਕ ਆਗੂ, ਡਾ: ਜਸਵਿੰਦਰ ਸਿੰਘ ਐਸ.ਐਮ.ਓ ਬੰਗਾ, ਡਾ: ਟੀ. ਪੀ ਸਿੰਘ, ਸਵਾਨੀ ਟੈਕਨੀਕਲ ਸੁਪਰਵਾਈਜ਼ਰ, ਸੰਦੀਪ ਲੈਬ ਟੈਕਨੀਸ਼ੀਅਨ, ਮਨਪ੍ਰੀਤ ਸਟਾਫ਼ ਨਰਸ, ਹਰਜਿੰਦਰ ਸਿੰਘ ਮੈਨੇਜਰ, ਸੁਰਿੰਦਰ ਮੋਹਨ ਮੈਨੇਜਰ, ਹਰਮੇਸ਼ ਲਾਲ ਮੀਆਂ ਅਟਾਰੀ, ਪ੍ਰਧਾਨ ਲੈਕ: ਬਲਿਹਾਰ ਚੰਦ, ਮਾ: ਹਰਬਲਾਸ, ਨੰਦ ਲਾਲ ਜੇ.ਈ, ਵਿਪਨ ਕੁਮਾਰ ਬੰਗਾ, ਨਿਰੰਜਨ ਸਿੰਘ ਜੀ ਪਿਤਾ ਦਵਿੰਦਰ ਇਟਲੀ, ਹਰਜਿੰਦਰ ਪਾਲ, ਹਰਬੰਸ ਕਲਸੀ, ਰਾਮ ਲੁਭਾਇਆ, ਦਿਲਬਾਗ ਸਿੰਘ, ਮਾ: ਲਖਵਿੰਦਰ ਭੌਰਾ, ਨਿਤਿਨ ਮਾਹੀ, ਰਕੇਸ਼ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹੀਦੀ ਸ਼ਤਾਬਦੀ ਸੰਬੰਧੀ ਸਮਾਗਮ ਗੁਰੂ ਨਾਨਕ ਮਿਸ਼ਨ ਕੁੱਕੜ ਮਜ਼ਾਰਾ ਵਿਖੇ 9 ਨੂੰ <br/> ਅਗਲੀ ਖ਼ਬਰ ਸਰਕਾਰੀ ਸਕੂਲ ਸੂੰਢ-ਮਕਸੂਦਪੁਰ ਵਿਖੇ ਬੂਟੇ ਲਗਾ ਕੇ ਮਨਾਇਆ ਪ੍ਰਕਾਸ਼ ਪੁਰਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।