ਬੰਗਾ, 5 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵੱਲੋਂ ਕਰਵਾਏ ਇੰਟਰ ਕਾਲਜ ਖੇਡ ਮੁਕਾਬਲੇ 2025 ਵਿੱਚ ਸਿੱਖ ਨੈਸ਼ਨਲ ਕਾਲਜ, ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਖਿਡਾਰੀਆਂ ਨੇ ਕਾਲਜ ਦੇ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਸਰਪ੍ਰਸਤੀ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ | ਇਨ੍ਹਾਂ ਖੇਡਾਂ ਵਿੱਚ ਵਿਦਿਆਰਥਣ ਲਵਜੋਤ ਕੌਰ (ਬੀ.ਏ. ਦੂਜਾ ਸਾਲ ਨੇ 100 ਮੀਟਰ ਅਤੇ 200ਮੀਟਰ ਦੌੜਾਂ ਵਿੱਚ ਸੋਨੇ ਦੇ ਤਗਮੇ ਜਿੱਤੇ ਅਤੇ ਨੈਸ਼ਨਲ ਇੰਟਰਵਰਸਿਟੀ ਲਈ ਕੁਆਲੀਫਾਈ ਵੀ ਕੀਤਾ | ਇਨ੍ਹਾਂ ਨੂੰ ਕੋਚਿੰਗ ਰਣਧੀਰ ਸਿੰਘ ਭੁੱਲਰ ਨੇ ਦਿੱਤੀ | ਇੰਦਰਜੋਤ ਕੌਰ ਬੀ.ਏ. ਫਾਈਨਲ ਸਾਲ ਨੇ 1500 ਮੀਟਰ ਦੌੜ 'ਚ ਕਾਂਸੇ ਦਾ ਤਗਮਾ ਹਾਸਲ ਕੀਤਾ, ਜਦ ਕਿ ਨੀਰਜ ਬੀ.ਏ ਫਾਈਨਲ ਸਾਲ ਨੇ 800 ਮੀਟਰ ਅਤੇ 1500 ਮੀਟਰ ਦੋਵੇਂ ਮੁਕਾਬਲਿਆਂ ਵਿੱਚ ਕਾਂਸੇ ਦੇ ਤਗਮੇ ਜਿੱਤੇ | ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਕੋਚ ਮਲਕੀਤ ਸਿੰਘ ਗੋਸਲ ਵੱਲੋਂ ਤਿਆਰੀ ਕਰਵਾਈ ਗਈ | ਗੁਰਪਿੰਦਰ ਸਿੰਘ ਬੀ.ਏ. ਪਹਿਲਾ ਸਾਲ ਨੇ 65 ਕਿਲੋਗ੍ਰਾਮ ਵਜ਼ਨ ਵਰਗ 'ਚ ਰੈਸਲਿੰਗ ਮੁਕਾਬਲੇ 'ਚ ਚਾਂਦੀ ਦਾ ਤਗਮਾ ਜਿੱਤਿਆ | ਉਸ ਦਾ ਮਾਰਗਦਰਸ਼ਨ ਕੋਚ ਬਲਵੀਰ ਸੋਂਧੀ ਵੱਲੋਂ ਕੀਤਾ ਗਿਆ | ਕਾਲਜ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਅਤੇ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਰਨੈਲ ਸਿੰਘ ਪੱਲੀ ਝਿੱਕੀ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ 'ਤੇ ਡੀਨ ਸਪੋਰਟਸ ਪ੍ਰੋ. ਮੁਨੀਸ਼ ਸੰਧੀਰ ਅਤੇ ਕੋਚ ਜਸਵੀਰ ਸਿੰਘ ਭਾਰਟਾ ਵੀ ਮੌਜੂਦ ਸਨ |