29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਹਜ਼ਾਰਾਂ ਰੁਪਏ ਦੀ ਨਕਦੀ ਅਤੇ ਏ.ਟੀ.ਐਮ ਕਾਰਡ ਵਾਪਸ ਕਰਕੇ ਇਮਾਨਦਾਰੀ ਦੀ ਦਿੱਤੀ ਮਿਸਾਲ <br/>

ਅਜੀਤ ਡੈਸਕ 06-11-2025
ਬਲਾਚੌਰ, 5 ਨਵੰਬਰ (ਨਰੇਸ਼ ਧੌਲ) - ਕਸਬਾ ਭੱਦੀ ਵਿਖੇ ਇੱਕ ਵਿਅਕਤੀ ਵੱਲੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਏ.ਟੀ.ਐਮ ਕਾਰਡ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਗਈ | ਸੇਵਾ ਮੁਕਤ ਸਬ ਇੰਸਪੈਕਟਰ ਪੰਜਾਬ ਪੁਲਿਸ ਸੁਰਜੀਤ ਰਾਏ ਪੁੱਤਰ ਸਵਰਗੀ ਲੱਭੂ ਰਾਮ ਪਿੰਡ ਆਦੋਆਣਾ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਮੇਰੇ 5 ਹਜ਼ਾਰ ਰੁਪਏ ਨਕਦ ਅਤੇ ਏ. ਟੀ. ਐਮ ਕਾਰਡ ਕਸਬਾ ਭੱਦੀ ਦੇ ਆਸ-ਪਾਸ ਡਿੱਗ ਗਏ ਸਨ | ਲਗਪਗ ਦੋ ਤਿੰਨ ਦਿਨ ਬੀਤ ਜਾਣ ਉਪਰੰਤ ਏ.ਟੀ.ਐਮ ਕਾਰਡ ਤੋਂ ਮੇਰਾ ਨਾਂਅ ਵਗੈਰਾ ਪੜ੍ਹ ਕੇ ਵੱਡੀ ਜੱਦੋ ਜਹਿਦ ਨਾਲ ਖਜਿੰਦਰ ਪ੍ਰਸਾਦ ਸ਼ਰਮਾ ਵੱਲੋਂ ਮੇਰੇ ਨਾਲ ਸੰਪਰਕ ਕਰਕੇ ਮੇਰੇ ਨਕਦ 5 ਹਜ਼ਾਰ ਰੁਪਏ ਅਤੇ ਏ. ਟੀ. ਐਮ ਕਾਰਡ ਮੈਨੂੰ ਵਾਪਸ ਕਰ ਦਿੱਤਾ ਗਿਆ | ਸੁਰਜੀਤ ਰਾਏ ਨੇ ਖਜਿੰਦਰ ਪ੍ਰਸਾਦ ਸ਼ਰਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਜਤਿੰਦਰ ਕੁਮਾਰ, ਦਿਲਾਵਰ ਸਿੰਘ ਬਲਾਚੌਰ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀਆਂ ਦਾ ਇੰਟਰ ਕਾਲਜ ਖੇਡ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਸਵ. ਬੂਟਾ ਸਿੰਘ ਖ਼ਿਲਾਫ਼ ਰਾਜਾ ਵੜਿੰਗ ਵਲੋਂ ਕੀਤੀ ਟਿੱਪਣੀ ਦਾ ਖ਼ਮਿਆਜ਼ਾ ਪੂਰੀ ਕਾਂਗਰਸ ਪਾਰਟੀ ਨੂੰ ਭੁਗਤਣਾ ਪਵੇਗਾ –...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।