ਰਾਹੋਂ, 5 ਨਵੰਬਰ (ਉਂਕਾਰ ਸਿੰਘ ਰਾਠੋਰ)-ਰਾਸ਼ਨ ਡੀਪੂ ਹੋਲਡਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਹਰਮਿੰਦਰ ਸਿੰਘ ਸੰਦਲ, ਚੇਅਰਮੈਨ ਬਹਾਦਰ ਚੰਦ ਅਰੋੜਾ, ਜਰਨਲ ਸਕੱਤਰ ਪਰਮਜੀਤ ਸਿੰਘ ਰਾਹੋਂ ਅਤੇ ਕੈਸ਼ੀਅਰ ਜਤਿੰਦਰ ਸਿੰਘ ਭਾਰਟਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ | 40 ਰੁਪਏ ਪਰ ਮੈਂਬਰ ਈ.ਕੇ.ਵਾਈ.ਸੀ ਦਾ ਡਿੱਪੂ ਹੋਲਡਰ ਨੂੰ ਦਿੱਤਾ ਜਾਵੇ, ਮਾਰਕਫੈੱਡ ਦੇ ਅਧਾਰ 'ਤੇ 68000 ਪ੍ਰਤੀ ਮਹੀਨਾ ਮਾਣ ਭੱਤਾ, ਬਿਜਲੀ ਦਾ ਬਿੱਲ, ਦੁਕਾਨ ਦਾ ਕਿਰਾਇਆ ਆਦਿ ਹੋਰ ਵੀ ਕੇਈ ਜਾਇਜ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ | ਜਿਸ ਕਰਕੇ ਪੰਜਾਬ ਦੇ ਸਮੂਹ ਡਿੱਪੂ ਹੋਲਡਰਾਂ ਵੱਲੋਂ 7 ਨਵੰਬਰ ਨੂੰ ਤਰਨਤਾਰਨ ਵਿਖੇ ਪੰਜਾਬ ਸਰਕਾਰ ਵਿਰੁੱਧ ਰੋਸ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਸੰਦਲ, ਚੇਅਰਮੈਨ ਬਹਾਦਰ ਚੰਦ ਅਰੋੜਾ, ਸੀਨੀਅਰ ਪ੍ਰਧਾਨ ਨਾਜਰ ਸਿੰਘ, ਸੀਨੀਅਰ ਪ੍ਰਧਾਨ ਰਾਮਪਾਲ ਵਰਮਾ, ਜਰਨਲ ਸਕੱਤਰ ਪਰਮਜੀਤ ਸਿੰਘ ਰਾਹੋਂ, ਸੈਕਟਰੀ ਹੇਮੰਤ ਤੇਜਪਾਲ, ਪ੍ਰੈਸ ਸਕੱਤਰ ਕਮਲਜੀਤ ਮਹਿੰਮੀ, ਕੈਸ਼ੀਅਰ ਜਤਿੰਦਰ ਸਿੰਘ ਭਾਰਟਾ ਆਦਿ ਤੋਂ ਇਲਾਵਾ ਵੀ ਸਮੂਹ ਡਿੱਪੂ ਹੋਲਡਰ ਹਾਜ਼ਰ ਸਨ |