ਘੁੰਮਣਾਂ, 5 ਨਵੰਬਰ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾਂ 'ਚ ਸੰਗਤਪੁਰ ਰੋਡ 'ਤੇ ਜਗਤਾਰ ਸਿੰਘ ਦੀ ਮੋਟਰ ਦਾ ਚੋਰਾਂ ਵੱਲੋਂ ਟ੍ਰਾਂਸਫਾਰਮ ਚੋਰੀ ਕੀਤਾ ਗਿਆ | ਚੋਰ ਖੰਬੇ ਤੋਂ ਥੱਲੇ ਸੁੱਟ ਕੇ ਟਰਾਂਸਫਾਰਮ ਵਿੱਚੋਂ ਤਾਂਬਾ ਚੋਰੀ ਕਰਕੇ ਲੈ ਗਏ | ਖੋਲ ਛੱਡ ਗਏ ਉਨਾਂ ਦੀ ਮੋਟਰ ਦਾ ਜਿੰਦਰਾ ਭੰਨ ਕੇ ਤਾਰਾਂ ਦੀ ਵੱਢ ਕੇ ਲੈ ਗਏ | ਉਨ੍ਹਾਂ ਦੇ ਪਰਿਵਾਰਿਕ ਮੈਂਬਰ ਪਾਲਾ ਸਿੰਘ ਨੇ ਦੱਸਿਆ ਕਿ ਜਦੋਂ ਜਗਤਾਰ ਸਿੰਘ ਦਾ ਪੋਤਰਾ ਚਾਰੇ ਨੂੰ ਪਾਣੀ ਲਗਾਉਣ ਆਇਆ ਤਾਂ ਖੰਬੇ 'ਤੇ ਟਰਾਂਸਫਾਰਮ ਨਹੀਂ ਸੀ | ਇਸ ਸਬੰਧ ਪੁਲਿਸ ਚੌਂਕੀ ਕਟਾਰੀਆ ਤੇ ਬਿਜਲੀ ਮਹਿਕਮੇ ਨੂੰ ਸੂਚਿਤ ਕੀਤਾ ਗਿਆ |