ਰੱਤੇਵਾਲ, 5 ਨਵੰਬਰ (ਅਸ਼ੋਕ ਕੁਮਾਰ ਲੀਲ)-ਰੋਪੜ-ਫਗਵਾੜਾ ਨੈਸ਼ਨਲ ਹਾਈਵੇ 'ਤੇ ਪੈਂਦੇ ਟੋਲ ਪਲਾਜ਼ਾ ਬੱਛੂਆਂ ਵਿਖੇ ਸ਼ੇਰੇ-ਏ-ਪੰਜਾਬ ਟੋਲ ਯੂਨੀਅਨ ਵਲੋਂ ਗੁਰਪੁਰਬ ਦੇ ਸੰਬੰਧ ਵਿੱਚ ਚਾਹ-ਪਕੌੜਿਆਂ ਦਾ ਲੰਗਰ ਲਗਾਇਆ ਗਿਆ | ਟੋਲ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਅਤੇ ਚੇਅਰਮੈਨ ਮੰਗਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਸਮੂਹ ਟੋਲ ਪਲਾਜਾ ਯੂਨੀਅਨ ਕਰਮਚਾਰੀਆਂ ਵੱਲੋਂ ਬਰੈੱਡ ਅਤੇ ਚਾਹ-ਪਕੌੜਿਆਂ ਦਾ ਲੰਗਰ ਲਗਾਇਆ ਗਿਆ ਹੈ | ਸਵੇਰ ਤੋਂ ਹੀ ਸਮੂਹ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਨਾਲ ਇਸ ਲੰਗਰ ਵਿੱਚ ਸੇਵਾ ਨਿਭਾਈ ਜਾ ਰਹੀ ਹੈ | ਇਸ ਮੌਕੇ 'ਤੇ ਗੁਰਦੀਪ ਸਿੰਘ ਪ੍ਰਧਾਨ, ਚੇਅਰਮੈਨ ਮੰਗਾ, ਪਰਮਿੰਦਰ ਸਿੰਘ, ਰੋਹਿਤ ਗੁੱਜਰ, ਭਗਵੰਤ, ਨਿਰਮਲ ਸਿੰਘ, ਸੰਜੀਵ, ਵਰਿੰਦਰ, ਮਨਿੰਦਰ, ਪੁਸ਼ਪ, ਸੰਜੇ, ਧਾਰੀ, ਰੋਹਿਤ, ਡਾ. ਬਿੱਲਾ, ਗੌਰਵ ਅਤੇ ਪ੍ਰਦੀਪ ਕੁਮਾਰ ਨੇ ਲੰਗਰ ਵਿੱਚ ਸੇਵਾ ਨਿਭਾਈ |