ਨਵਾਂਸ਼ਹਿਰ, 5 ਨਵੰਬਰ (ਹਰਮਿੰਦਰ ਸਿੰਘ ਪਿੰਟੂ)-'ਦੀ ਰੈਵੀਨਿਊ ਸੇਵਾ ਮੁਕਤ ਕਾਨੂੰਗੋ ਤੇ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਪ੍ਰਧਾਨ ਹਰਭਜਨ ਸਿੰਘ ਜਾਡਲੀ ਦੀ ਪ੍ਰਧਾਨਗੀ ਹੇਠ 7 ਨਵੰਬਰ ਦਿਨ ਸ਼ੁੱਕਰਵਾਰ ਨੂੰ ਠੀਕ 12 ਵਜੇ ਸਥਾਨ ਭਗਤ ਰਿਜੋਰਟਜ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਕੀਤੀ ਜਾਵੇਗੀ | ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਸੈਣੀ ਸਹਾਇਕ ਜਨਰਲ ਸਕੱਤਰ ਨੇ ਦੱਸਿਆ ਕਿ ਮੀਟਿੰਗ ਵਿੱਚ ਅਹਿਮ ਮੂਦਿਆ 'ਤੇ ਵਿਚਾਰਾਂ ਕਰਨ ਉਪਰੰਤ ਨਵੇਂ ਸਾਲ ਦੀ ਆਮਦ 'ਤੇ ਪ੍ਰੋਗਰਾਮ ਉਲੀਕਣ ਲਈ ਫੈਸਲਾ ਕੀਤਾ ਜਾਵੇਗਾ ਅਤੇ ਸਾਥੀਆਂ ਦੀਆਂ ਸਮੱਸਿਆਂਵਾਂ ਸੁਣੀਆਂ ਜਾਣਗੀਆਂ |