ਬੰਗਾ, 5 ਨਵੰਬਰ (ਧਰਮਵੀਰ ਪਾਲ)-ਵਾਤਾਵਰਨ ਪ੍ਰੇਮੀ ਇੰਜੀ. ਗੋਪਾਲ ਕਿ੍ਸ਼ਨ ਵੱਲੋਂ ਬਿਰਧ ਆਸ਼ਰਮ ਰਾਜਾ ਸਾਹਿਬ ਵਿਖੇ ਬਾਬਾ ਬਲਵੰਤ ਸਿੰਘ ਦੀ ਹਾਜ਼ਰੀ 'ਚ ਫ਼ਲਦਾਰ ਤੇ ਛਾਂਦਾਰ ਬੂਟੇ ਆਈਆਂ ਸੰਗਤਾਂ ਨੂੰ ਮੁਫਤ ਵੰਡੇ ਗਏ | ਇਸ ਮੌਕੇ 'ਤੇ ਬਾਬਾ ਬਲਵੰਤ ਸਿੰਘ ਨੇ ਆਈਆ ਸੰਗਤਾਂ ਨੂੰ ਬੂਟੇ ਵੰਡਣ ਸਮੇਂ ਆਖਿਆ ਕਿ ਦਿਨੋ-ਦਿਨ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਣੇ ਚਾਹੀਦੇ ਹਨ ਤਾਂ ਜੋ ਸਾਡਾ ਵਾਤਾਵਰਨ ਸਾਫ-ਸੁਥਰਾ ਰਹਿ ਸਕੇ | ਉਹਨਾਂ ਕਿਹਾ ਕਿ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਲਈ ਸਾਨੂੰ ਸਾਰਿਆਂ ਨੂੰ ਇੱਕ-ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ | ਸੇਵਾ ਸੁਸਾਇਟੀ ਬੰਗਾ ਦੇ ਫਾਊਾਡਰ ਮੈਡਮ ਬਲਦੀਸ਼ ਕੌਰ ਨੇ ਆਪਣੇ ਹੱਥੀ ਸੰਗਤਾਂ ਨੂੰ ਬੂਟੇ ਵੰਡਦਿਆਂ ਆਖਿਆ ਕਿ ਇੰਜੀ. ਗੋਪਾਲ ਕਿ੍ਸ਼ਨ ਬੀਸਲਾ ਵੱਲੋਂ ਜੋ ਵਾਤਾਵਰਨ ਸਬੰਧੀ ਇਹ ਉਪਰਾਲਾ ਕੀਤਾ ਗਿਆ ਹੈ ਇਹ ਪ੍ਰਸੰਸਾਯੋਗ ਹੈ | ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬੂਟੇ ਲਗਾਉਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਲਾਭ ਮਿਲਦਾ ਹੈ ਅਤੇ ਸਾਫ-ਸੁਥਰਾ ਵਾਤਾਵਰਨ ਮਿਲਦਾ ਹੈ | ਇਸ ਮੌਕੇ ਮਲਕੀਤ ਸਿੰਘ ਚਾਹਲ, ਮੈਡਮ ਸੁਖਜੀਤ ਕੌਰ ਪੂੰਨੀਆ, ਹਰਨੇਕ ਸਿੰਘ ਦੁਸਾਂਝ, ਰਾਮ ਸਿੰਘ ਭਰੋਮਜਾਰਾ, ਸੁਰਿੰਦਰ ਸਿੰਘ ਖਟਕੜ, ਸਤਨਾਮ ਸਿੰਘ ਖਟਕੜ, ਸੋਸ਼ਲ ਵੈਲਫੇਅਰ ਸੁਸਾਇਟੀ ਨਵਾਂਸ਼ਹਿਰ ਤੇ ਮਨੁੱਖੀ ਅਧਿਕਾਰ ਮੰਚ ਦੇ ਮੈਂਬਰ ਰਘਬੀਰ ਸਿੰਘ ਬੈਂਸ ਆਦਿ ਹਾਜ਼ਰ ਸਨ |